ਅਸੁਸ ਨੇ ਗੇਮਿੰਗ ਸੈਗਮੈਂਟ ''ਚ ਲਾਂਚ ਕੀਤੇ ਦੋ ਸ਼ਾਨਦਾਰ ਲੈਪਟਾਪਜ਼
Thursday, Dec 20, 2018 - 12:27 PM (IST)
ਗੈਜੇਟ ਡੈਸਕ- ਅਸੁਸ ਨੇ ਬੀਤੇ ਦਿਨ ਬੁੱਧਵਾਰ ਨੂੰ ਭਾਰਤ 'ਚ ਆਪਣੇ ਲੇਟੈਸਟ ਲੈਪਟਾਪ ਨੂੰ AMD Ryzen ਮੋਬਾਈਲ ਪ੍ਰੋਸੈਸਰ ਦੇ ਨਾਲ ਭਾਰਤ 'ਚ ਲਾਂਚ ਕੀਤਾ ਹੈ। ਕੰਪਨੀ ਨੇ 6570 ਗੇਮਿੰਗ ਲੈਪਟਾਪ ਨੂੰ 52,990 ਰੁਪਏ ਤੇ VivoBook 15 (X505) ਨੂੰ 30,990 ਰੁਪਏ 'ਚ ਪੇਸ਼ ਕੀਤਾ ਹੈ। ਇਸ ਲੈਪਟਾਪ ਨੂੰ ਐਕਸਕਲੂਜ਼ਿਵ ਤੌਰ 'ਤੇ Paytm Mall ਆਨਲਾਈਨ ਪਲੇਟਫਾਰਮ 'ਤੇ ਸੇਲ ਕੀਤਾ ਜਾਵੇਗਾ।
ਪੇ. ਟੀ. ਐੱਮ ਮਾਲ 'ਤੇ ਇਹ ਦੋਨੋਂ ਲੈਪਟਾਪ ਸਿਰਫ ਪਹਿਲੇ ਮਹੀਨੇ ਹੀ ਐਕਸਕਲੂਜ਼ਿਵ ਰਹਿਣਗੇ। ਇਸ ਤੋਂ ਬਾਅਦ ਇਹ ਲੈਪਟਾਪ ਦੂੱਜੇ ਪਲੇਟਫਾਰਮ 'ਤੇ ਵੀ ਵਿਕਰੀ ਲਈ ਆ ਜਾਣਗੇ। ਅਸੁਸ 6570 ਤੇ Asus VivoBook 15 (X505) ਲੈਪਟਾਪ 'ਚ AMD Ryzen 5-2500U ਪ੍ਰੋਸੈਸਰ ਦੇ ਨਾਲ 8GB DDR4 RAM ਤੇ AMD Radeon Vega 8 ਗਰਾਫਿਕਸ ਹੈ।
ਅਸੁਸ 6570 ਲੈਪਟਾਪ ਦਾ ਭਾਰ ਸਿਰਫ਼ 1.9kg ਹੈ। ਉਥੇ ਹੀ ਇਸ ਗੇਮਿੰਗ ਲੈਪਟਾਪ ਦੀ ਗੱਲ ਕਰੀਏ ਤਾਂ ਇਸ 'ਚ ਬੈਕ-ਲਿਟ keys ਦਿੱਤੀ ਗਈਆਂ ਹਨ। ਇਸ ਦੇ ਨਾਲ ਹੀ ਇਸ 'ਚ 15.6- ਇੰਚ ਫੁੱਲ-ਐੱਚ. ਡੀ (1920x1080 ਪਿਕਸਲ) 60GHz ਡਿਸਪਲੇਅ ਤੇ 1TB 5400RPM ਹਾਰਡ-ਡਰਾਈਵ ਹੈ। ਇਸ ਦੇ ਨਾਲ ਹੀ ਇਸ 'ਚ 3-cell 48W8r ਬੈਟਰੀ ਤੇ ਵਿੰਡੋਜ 10 (64-bit) ਹੈ।
VivoBook 15 (X505) ਦੀ ਗੱਲ ਕਰੀਏ ਤਾਂ ਇਸ 'ਚ 15.6-ਇੰਚ ਫੁੱਲ-ਐੈੱਚ. ਡੀ ਡਿਸਪਲੇਅ ਦਿੱਤੀ ਗਈ ਹੈ ਜੋ ਕਿ 81 ਫ਼ੀਸਦੀ ਸਕਰੀਨ-ਟੂ-ਬਾਡੀ ਰੇਸ਼ਿਓ ਦੇ ਨਾਲ ਆਉਂਦਾ ਹੈ। ਅਸੁਸ ਦਾ ਕਹਿਣਾ ਹੈ ਕਿ ਇਹ Windows 10 (64-bit) 'ਤੇ ਕੰਮ ਕਰਦਾ ਹੈ। ਨਾਲ ਹੀ ਇਸ 'ਚ 3-cell 42W8r ਬੈਟਰੀ ਹੈ। ਇਸ ਦਾ ਭਾਰ ਸਿਰਫ਼ 1.6kg ਹੈ।
