ਆਸੂਸ ਨੇ ਭਾਰਤ ''ਚ ਲਾਂਚ ਕੀਤਾ ਲੈਪਟਾਪ, ਜਾਣੋਂ ਕੀਮਤ ਤੇ ਸਪੈਸੀਫਿਕੇਸ਼ਨਸ

Friday, Apr 23, 2021 - 07:34 PM (IST)

ਗੈਜੇਟ ਡੈਸਕ-ਆਸੂਸ ਨੇ ਆਪਣੇ ਲੈਪਟਾਪ ਪੋਰਟਫੋਲੀਓ ਦਾ ਵਿਸਤਾਰ ਕਰਦੇ ਹੋਏ Asus ExpertBook B9 (2021) ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। Asus ExpertBook B9 ਨੂੰ ਖਾਸ ਤੌਰ 'ਤੇ ਬਿਜ਼ਨੈੱਸ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ 'ਚ ਮਿਲਿਟਰੀ ਸਟੈਂਡਰਡ ਦੇ ਮੈਟੇਰੀਅਲ ਦਾ ਇਸਤੇਮਾਲ ਕੀਤਾ ਗਿਆ ਹੈ। () 'ਚ 11ਵੇਂ ਜਨਰੇਸ਼ਨ ਦਾ ਇੰਟੈਲ ਕੋਰ ਪ੍ਰੋਸੈਸਰ ਹੈ।

ਕੀਮਤ ਅਤੇ ਸਪੈਸੀਫਿਕੇਸ਼ਨਸ
Asus ExpertBook B9 (2021) ਦੀ ਕੀਮਤ 1,15,498 ਰੁਪਏ ਹੈ। ਇਸ ਦੀ ਵਿਕਰੀ ਆਸੂਸ ਦੇ ਐਕਸਕਲੂਸੀਵ ਸਟੋਰ ਅਤੇ ਤਮਾਮ ਰਿਟੇਲ ਸਟੋਰ ਤੋਂ ਜਲਦ ਹੀ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ਐਕਸਪਰਟਬੁੱਕ ਬੀ9 2020 ਨੂੰ ਭਾਰਤ 'ਚ 1,02,228 ਰੁਪਏ 'ਚ ਲਾਂਚ ਕੀਤਾ ਗਿਆ ਸੀ। ਆਸੂਸ ਐਕਸਪਰਟਬੁੱਕ ਬੀ9 (2021) 'ਚ ਵਿੰਡੋਜ਼ 10 ਪ੍ਰੋ ਜਾਂ ਵਿੰਡੋਜ਼ 10 ਹੋਮ (ਮਾਡਲ ਮੁਤਾਬਕ) ਹੈ। ਇਸ 'ਚ 14 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1920x1080 ਪਿਕਸਲ ਹੈ ਜਿਸ ਦੇ ਨਾਲ ਹੀ ਐੱਲ.ਈ.ਡੀ. ਬੈਕਲਾਈਟ ਦਾ ਵੀ ਸਪੋਰਟ ਹੈ।

ਇਹ ਵੀ ਪੜ੍ਹੋ-'ਪਹਿਲੇ ਵਿਸ਼ਵ ਯੁੱਧ 'ਚ ਮਾਰੇ ਗਏ ਭਾਰਤੀ ਫੌਜੀਆਂ ਨੂੰ ਕਦੇ ਯਾਦ ਨਹੀਂ ਰੱਖਿਆ ਗਿਆ'

ਇਸ 'ਚ 11ਵੀਂ ਇੰਟੈਲ ਕੋਰ  i5-1135G7 ਅਤੇ ਇੰਟੈਲ ਕੋਰ  i7-1165G7ਪ੍ਰੋਸੈਸਰ ਹੈ। ਲੈਪਟਾਪ 'ਚ ਇੰਟੈਲ  i7-1165G7 ਗ੍ਰਾਫਿਕਸ, 8ਜੀ.ਬੀ. ਰੈਮ ਅਤੇ 16ਜੀ.ਬੀ.  LPDDR4x ਰੈਮ ਹੈ। Asus ExpertBook B9 (2021) 'ਚ ਡਿਊਲM.2 NVMe PCI 3.0  ਅਤੇ 2ਟੀ.ਬੀ. ਦੀ ਸਟੋਰੇਜ਼ ਹੈ। Asus ExpertBook B9 (2021) 'ਚ ਦੋ ਥੰਡਰਬੋਲਟ 4, ਯੂ.ਐੱਸ.ਬੀ. 3.2 ਜੈਨ 2 ਟਾਈਪ-ਏ, ਐੱਚ.ਡੀ.ਐੱਮ.ਆਈ. ਪੋਰਟ, ਆਡੀਓ ਕਾਮਬੋ ਜੈਕ, ਵਾਈ-ਫਾਈ 6 ਅਤੇ ਬਲੂਟੁੱਥ ਵੀ5 ਹੈ। ਇਸ ਲੈਪਟਾਪ ਨੇ MIL-STD 810H US ਮਿਲਿਟਰੀ ਸਟੈਂਡਰਡ ਸਰਟੀਫਿਕੇਸ਼ਨ ਨੂੰ ਪਾਸ ਕੀਤਾ ਹੈ।

ਇਸ 'ਚ ਹਾਰਮਨ ਕਾਰਡਨ ਦਾ ਸਪੀਕਰ ਹੈ। ਇਸ ਤੋਂ ਇਲਾਵਾ ਇਸ 'ਚ ਇਨ-ਬਿਲਟ ਐਮਾਜ਼ੋਨ ਐਲੈਕਸਾ ਦਾ ਸਪੋਰਟ ਹੈ। ਸਕਿਓਰਟੀ ਲਈ ਇਸ 'ਚ ਫਿੰਗਰਪ੍ਰਿੰਟ ਸੈਂਸਰ ਅਤੇ ਵੈਬਕੈਮ ਬਾਇਓਮੈਟ੍ਰਿਕ ਲਾਗਿਨ ਹੈ। ਇਸ 'ਚ 66ਵਾਟ ਲਿਥੀਅਮ ਪਾਲਿਮਰ ਬੈਟਰੀ ਹੈ ਜਿਸ ਨੂੰ ਲੈ ਕੇ ਪੂਰੇ ਦਿਨ ਦੇ ਬੈਕਅਪ ਦਾ ਦਾਅਵਾ ਹੈ। ਬੈਟਰੀ ਨਾਲ 65ਵਾਟ ਟਾਈਪ-ਸੀ ਫਾਸਟ ਚਾਰਜਿੰਗ ਦਾ ਵੀ ਸਪੋਰਟ ਹੈ। 

ਇਹ ਵੀ ਪੜ੍ਹੋ-...ਤਾਂ ਇਸ ਕਾਰਣ ਹੁਣ ਹਰ ਸਾਲ 1 ਕਰੋੜ ਘਟੇਗੀ ਚੀਨ ਦੀ ਆਬਾਦੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News