Asus ਨੇ ਭਾਰਤ ''ਚ ਲਾਂਚ ਕੀਤੇ ਦੋ ਸ਼ਾਨਦਾਰ ਗੇਮਿੰਗ ਲੈਪਟਾਪਸ
Saturday, Oct 08, 2016 - 07:29 PM (IST)

ਜਲੰਧਰ-ਕੰਪਿਊਟਰ ਹਾਰਡਵੇਯਰ ਨਿਰਮਾਤਾ ਕੰਪਨੀ ਆਸੂਸ ਅਤੇ ਆਰ. ਓ. ਜੀ. (ਰਿਪਬਲਿਕ ਆਫ਼ ਗਮੇਰਸ) ਨੇ ਪਾਰਟਨਰਸ਼ਿਪ ਕਰ ਕੇ ਦੋ ਨਵੇਂ ਗੇਮਿੰਗ ਲੈਪਟਾਪ ਲਾਂਚ ਕੀਤੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿਚ ਕੰਪਨੀ ਨੇ ਲੇਟੇਸਟ NVIDIA ਪਾਸਕਲ ਜੀਫੋਰਸ GTX10 ਸੀਰੀਜ਼ ਗ੍ਰਾਫਿਕ ਕਾਰਡ ਦਿੱਤਾ ਹੈ ਜੋ ਹਰ ਤਰ੍ਹਾਂ ਦੀ ਗੇਮ ਨੂੰ ਖੇਡਣ ਵਿਚ ਮਦਦ ਕਰੇਗਾ। ਇਸ ਲੈਪਟਾਪਸ ਦੇ ASUS ROG GL502VS ਮਾਡਲ ਦੀ ਕੀਮਤ 1,81,990 ਰੁਪਏ ਤੇ G752VS ਮਾਡਲ ਦੀ ਕੀਮਤ 2,47,990 ਰੁਪਏ ਰੱਖੀ ਗਈ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਲੈਪਟਾਪਸ VR-ਗੇਮਿੰਗ ਐਕਸਪੀਰੀਅੰਸ ਦੇਣ ਵਿਚ ਮਦਦ ਕਰੇਗਾ। ਇਨ੍ਹਾਂ ''ਚ ਕੰਪਨੀ ਨੇ G-SYNC ਟੈਕਨਾਲੋਜੀ ਦਿੱਤੀ ਹੈ ਜੋ ਫਾਸਟ ਗੇਮ ਵਿਜ਼ੁਅਲਸ ਪਲੇਅ ਕਰਨ ਵਿਚ ਮਦਦ ਕਰੇਗੀ।
ROG G752VS ਦੇ ਫੀਚਰਸ-
NVIDIA GeForce GTX 1070 GPU ਦੇ ਨਾਲ ਇਸ ਵਿਚ 6th ਜਨਰੇਸ਼ਨ ਇੰਟੈਲ ਸਕਾਈਲੇਕ ਅਨਲਾਕਡ ਕੋਰ i7 ਪ੍ਰੋਸੈਸਰ ਅਤੇ ਵਿੰਡੋਜ਼ 10 ਪ੍ਰੋ ਓ. ਐੱਸ ਦਿੱਤਾ ਹੈ। ਇਸ ਵਿਚ 17-ਇੰਚ ਦੀ ਫੁੱਲ HD ਡਿਸਪਲੇ ਦੇ ਨਾਲ 1TB HDD ਅਤੇ 512GB SSD ਮਿਲੇਗੀ।
ROG GL502 ਦੇ ਫੀਚਰਸ-
ਇਸ ਲੈਪਟਾਪ ਵਿਚ ਸਿਕਸਥ ਜਨਰੇਸ਼ਨ ਇੰਟੈਲ i7 ਪ੍ਰੋਸੈਸਰ ਦਿੱਤਾ ਹੈ ਜੋ 2.70 GHz ਦੀ ਸਪੀਡ ''ਤੇ ਕੰਮ ਕਰਦਾ ਹੈ। NVIDIA GeForce GTX 1070 GPU ਦੇ ਨਾਲ ਇਸ ਵਿਚ 32GB DDR4 RAM ਅਤੇ 15 ਇੰਚ ਦੀ ਡਿਸਪਲੇ ਦਿੱਤੀ ਗਈ ਹੈ ਜੋ 178 ਡਿਗਰੀ ਵਿਊਇੰਗ ਐਂਗਲਸ ''ਤੇ ਕੰਮ ਕਰਦੀ ਹੈ। ਇਸ ਦੇ CPU ਅਤੇ GPU ਨੂੰ ਕੰਪਨੀ ਨੇ ਹਾਈਪਰ ਕੂਲ ਡਿਊ-ਕਾਪਰ ਕੂਲਿੰਗ ਸਿਸਟਮ ਦੇ ਨਾਲ ਬਣਾਇਆ ਹੈ ਜਿਸ ਦੇ ਨਾਲ ਇਸ ਨੂੰ ਲੰਬੇ ਸਮੇਂ ਤੱਕ ਯੂਜ਼ ਕੀਤਾ ਜਾ ਸਕਦਾ ਹੈ।