Asus ਨੇ ਭਾਰਤ ’ਚ ਲਾਂਚ ਕੀਤਾ ਸਸਤਾ ਲੈਪਟਾਪ, ਜਾਣੋ ਕੀਮਤ ਤੇ ਖੂਬੀਆਂ
Wednesday, Dec 22, 2021 - 01:55 PM (IST)
ਗੈਜੇਟ ਡੈਸਕ– ਤਾਈਵਾਨ ਦੀ ਇਲੈਕਟ੍ਰੋਨਿਕਸ ਕੰਪਨੀ ਅਸੁਸ ਨੇ ਆਪਣਾ ਨਵਾਂ ਲੈਪਟਾਪ ExpertBook B1400 ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸਨੂੰ ਲੇਟੈਸਟ 11ਵੀਂ ਜਨਰੇਸ਼ਨ ਦੇ ਪ੍ਰੋਸੈਸਰ ਦੀ ਆਪਸ਼ਨ ਨਾਲ ਲਿਆਇਆ ਗਿਆ ਹੈ। ExpertBook B1400 ਦੀ ਕੀਮਤ 32,490 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸਨੂੰ ਕੰਪਨੀ ਅਸੁਸ ਵਿਸ਼ੇਸ਼ ਸਟੋਰਾਂ ਅਤੇ ਲੀਡਿੰਗ ਕਮਰਸ਼ੀਅਲ ਪੀ.ਸੀ. ਚੈਨਲਾਂ ’ਤੇ ਉਪਲੱਬਧ ਕਰੇਗੀ।
ਲੈਪਟਾਪ ਦੀਆਂ ਖੂਬੀਆਂ
- ExpertBook B1400 ਨੂੰ 14-ਇੰਚ ਦੀ ਫੁਲ-ਐੱਚ.ਡੀ. ਆਈ.ਪੀ.ਐੱਸ. ਐੱਲ.ਈ.ਡੀ. ਡਿਸਪਲੇਅ ਨਾਲ ਲਿਆਇਆ ਗਿਆ ਹੈ ਜਿਸ ’ਤੇ ਐਂਟੀ-ਗਲੇਅਰ ਕੋਟਿੰਗ ਵੀ ਦਿੱਤੀ ਗਈ ਹੈ। ਇਹ ਡਿਸਪਲੇਅ 1,920x1,080 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ।
- ਕੰਪਨੀ ਯੂਜ਼ਰਸ ਨੂੰ ਇਸਦੇ ਨਾਲ ਵਿੰਡੋਜ਼ 10 ਹੋਮ ਅਤੇ ਵਿੰਡੋਜ਼ 10 ਪ੍ਰੋ ਦਾ ਆਪਸ਼ਨ ਦੇ ਰਹੀ ਹੈ।
- ਪ੍ਰੋਸੈਸਰ ਦੀ ਗੱਲ ਕਰੀਏ ਤਾਂ ਲੈਪਟਾਪ ’ਚ ਗਾਹਕਾਂ ਨੂੰ Intel Core i3-111G4 ਦੇ ਨਾਲ Intel UHD GPU, Intel Core i5-1135G7 ਦੇ ਨਾਲ Intel Xe GPU ਜਾਂ Intel Core i7-1165G7 ਦੇ ਨਾਲ Intel Xe GPU ਦਾ ਆਪਸ਼ਨ ਮਿਲੇਗਾ।
- ਯੂਜ਼ਰਸ ਨੂੰ ਜੇਕਰ ਗ੍ਰਾਫਿਕ ਕਾਰਡ ਦੀ ਲੋੜ ਹੈ ਤਾਂ ਅਲੱਗ ਤੋਂ 2GB Nvidia GeForce MX330 GPU VRAM ਦਾ ਆਪਸ਼ਨ ਦਿੱਤਾ ਜਾਵੇਗਾ।
- ਇਸ ਲੈਪਟਾਪ ’ਚ 720p ਵੈੱਬਕੈਮ ਸ਼ੀਲਡ ਅਤੇ ਇਕ ਮਾਈਕ੍ਰੋਫੋਨ ਦਿੱਤਾ ਗਿਆ ਹੈ।
- ਕੁਨੈਕਟੀਵਿਟੀ ਲਈ ਇਸ ਵਿਚ ਅਲੱਗ ਤੋਂ ਕਈ ਪੋਰਟ ਮਿਲਣਗੇ। ਇਸ ਵਿਚ Wi-Fi 802.11 ax, ਬਲੂਟੁੱਥ, ਈਥਰਨੈੱਟ ਤੋਂ ਇਲਾਵਾ 4 USB ਪੋਰਟਸ ਦਿੱਤੇ ਗਏ ਹਨ। ਇਸਤੋਂ ਇਲਾਵਾ HDMI ਪੋਰਟ, ਮਲਟੀ ਕਾਰਡ ਸਲੋਟ, ਲਾਕ ਸਲੋਟ, ਹੈੱਡਫੋਨ ਅਤੇ ਮਾਈਕ ਕੰਬੋ ਸਲੋਟ, VGA ਪੋਰਟ ਅਤੇ RJ45 (LAN) ਪੋਰਟ ਵੀ ਮਿਲਦਾ ਹੈ।
- ਸੁਰੱਖਿਆ ਲਈ ਇਸਦੇ ਪਾਵਰ ਬਟਨ ਨੂੰ ਇੰਟੀਗ੍ਰੇਟਿਡ ਫਿੰਗਰਪ੍ਰਿੰਟ ਸਕੈਨਰ ਵੀ ਦਿੱਤਾ ਗਿਆ ਹੈ।
- ਇਸਦਾ ਭਾਰ 1.4 ਕਿਲੋਗ੍ਰਾਮ ਹੈ। ਇਸਦੀ ਡਿਸਪਲੇਅ ਨੂੰ ਤੁਸੀਂ 180 ਡਿਗਰੀ ਤਕ ਰੋਟੇਡ ਕਰਕੇ ਇਸਤੇਮਾਲ ’ਚ ਲਿਆ ਸਕਦੇ ਹੋ।