ਇਨ੍ਹਾਂ ਕੰਪਨੀਆਂ ਦੇ ਗੁੰਮਰਾਹ ਕਰਨ ਵਾਲੇ ਵਿਗਿਆਪਨਾਂ ''ਤੇ ਸਖਤ ਹੋਈ ASCI

04/18/2017 4:38:47 PM

ਜਲੰਧਰ- ਦੇਸ਼ ਦੀਆਂ ਪ੍ਰਸਿੱਧ ਕੰਪਨੀਆ ਐਪਲ, ਕੋਕਾ ਕੋਲਾ ਇੰਡੀਆ, ਭਾਰਤੀ ਏਅਰਟੈੱਲ ਸਹਿਤ ਕਈ ਕੰਪਨੀਆਂ ਉਸ ਸਮੇਂ ਮੁਸ਼ਕਿਲ ''ਚ ਪੈ ਗਈਆ ਜਦੋਂ ਉਨ੍ਹਾਂ ਦੁਆਰਾ ਦਿਖਾਏ ਗਏ ਗੁੰਮਰਾਹ ਵਿਗਿਆਪਨ ਨੂੰ ਲੈ ਕੇ ਵਿਗਿਆਪਨ ਖੇਤਰ ਦੇ Regulatory Indian Advertising Standards Council (ASCI) ਦੁਆਰਾ ਖਿਚਾਈ ਕਰ ਦਿੱਤੀ । ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ASCI ਨੇ ਵਿਭਿੰਨ ਕੰਪਨੀਆਂ ਦੇ 143 ਵਿਗਿਆਪਨਾਂ ਦੀ ਸਖਤਾਈ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਵਿਗਿਆਪਨ ਇਸ ਤਰ੍ਹਾਂ ਦੇ ਹਨ, ਜਿਸ ''ਚ ਗਲਤ ਪ੍ਰੋਡਕਟ ਨੂੰ ਦਿਖਾਇਆ ਗਿਆ ਹੈ। ਐਪਲ ਦੁਆਰਾ ''ਆਈਫੋਨ-7 ਪਲੱਸ ਵੇਂਰਿਅੰਟ'' ਦੇ ਰੂਪ ''ਚ ''ਆਈਫੋਨ- 7'' ਨੂੰ ਵਿਗਿਆਪਨ ''ਚ ਦਿਖਾਉਣ ''ਤੇ  ASCI ਨੇ ਇੰਤਰਾਜ਼ ਜਤਾਇਆ ਹੈ।  

ਕਿਹੜੀਆ-ਕਿਹੜੀਆ ਕੰਪਨੀਆਂ ਹੈ ਸ਼ਾਮਿਲ?

ਇਨ੍ਹਾਂ ਕੰਪਨੀਆਂ ''ਚ MobiKwik, HUL, Amul, opera, Standard Chartered Bank and Pernod record ਸ਼ਾਮਿਲ ਹੈ ਜਿਨ੍ਹਾਂ ਦੇ ਖਿਲਾਫ 191 ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਕੰਪਨੀਆਂ ਦੀ ASCI ਦੀ ਗਾਹਕ ਸ਼ਿਕਾਇਤ ਪਰਿਸ਼ਦ (ਸੀ.ਸੀ.ਸੀ.) ਦੁਆਰਾ ਜਨਵਰੀ ਮਹੀਨੇ ''ਚ ਇਨ੍ਹਾਂ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਸੀ। ASCI ਨੂੰ ਮਿਲੀਆਂ ਸ਼ਿਕਾਇਤਾਂ ''ਚ ਸਿਹਤ ਦੇਖਭਾਲ ਦੇ ਖੇਤਰ ''ਚ 102 ਸ਼ਿਕਾਇਤਾਂ ਨੂੰ, ਸਿੱਖਿਆ ਖੇਤਰ ''ਚ 20, ਵਿਅਕਤੀਗਤ ਦੇਖਭਾਲ  ਦੇ ਮਾਮਲੇ ''ਚ 7, ਖਾਣ ਅਤੇ ਪੀਣ ਦੇ ਸਾਮਾਨ ਦੇ ਖੇਤਰ ''ਚ 6 ਅਤੇ ਹੋਰ ਸ਼ੇਣੀਆਂ ''ਚ 8 ਵਿਗਿਆਪਨਾਂ ਨੂੰ ਸਹੀ ਦੱਸਿਆ ਗਿਆ ਹੈ। 

ASCI ਦੇ ਅਨੁਸਾਰ, ਐਪਲ ਇੰਡੀਆ ਨੂੰ ਉਸ ਦੇ ਆਈਫੋਨ-7 ਦੇ ਲਈ ਗਲਤ ਤਸਵੀਰ ਦਾ ਇਸਤੇਮਾਲ ਕਰਦੇ ਹੋਏ ਦੱਸਿਆ ਗਿਆ ਹੈ। ਪਰ ਇਸ ਮਾਮਲੇ ''ਚ ਐਪਲ ਵੱਲੋ ਕੋਈ ਟਿੱਪਣੀ ਨਹੀਂ ਮਿਲ ਸਕੀ। ASCI ਨੇ ਕੋਕਾ ਕੋਲਾ ਇੰਡੀਆ ਦੇ Thums ''ਤੇ ਪ੍ਰਚਾਰ ਦੇ ਲਈ ਵੀ ਸ਼ਿਕਾਇਤ ਨੂੰ ਸਹੀ ਦੱਸਿਆ। ਇਸ ''ਚ Soft drinks company ਦੇ ਇਕ ਰਾਈਡਰ ਨੂੰ ਸਾਧਾਰਨ ਸੜਕਾਂ ''ਤੇ ਲੋਕਾਂ ਦੇ ਅੱਗੇ ਕਰਤਬ ਕਰਦੇ ਹੋਏ ਦਿਖਾਇਆ ਗਿਆ ਹੈ। ਇਹ ਖਤਰਨਾਕ ਕਾਰਨਾਮੇ ਨੂੰ ਪ੍ਰੇਰਣਾ ਦਿੰਦਾ ਹੈ ਇਹ ਸੁਰੱਖਿਆ ਨੂੰ ਨਜ਼ਰਅੰਦਾਜ ਕਰਦਾ ਹੈ। 

ਕੋਕਾ ਕੋਲਾ ਇੰਡੀਆ ਤੋਂ ਜਦੋਂ ਇਸ ਬਾਰੇ ''ਚ ਸੰਪਰਕ ਕੀਤਾ ਗਿਆ ਤਾਂ ਉਸਦੇ ਬੁਲਾਰੇ ਨੇ ਕਿਹਾ,'''' ਸੁਝਾਅ ਮਿਲਣ ਦੇ ਬਾਅਦ ਅਸੀਂ ASCI ਦੇ ਸੁਝਾਵਾਂ ਨੂੰ ਸ਼ਾਮਿਲ ਕੀਤਾ ਹੈ ਅਤੇ ਟੀ ਵੀ ਵਿਗਿਆਪਨ ''ਚ ਸੁਧਾਰ ਕੀਤਾ ਹੈ। ਨਵਾਂ ਟੀ ਵੀ ਵਿਗਿਆਪਨ ਡਿਜੀਟਲ ਮੀਡੀਆ ਅਤੇ ਪ੍ਰਸਾਰਣ ''ਚ ਜਾਰੀ ਕੀਤਾ ਗਿਆ ਹੈ।''''  


Related News