Apple ਦੀ ਸਾਲਾਨਾ ਡਿਵੈਲਪਰ ਕਾਨਫਰੰਸ WWDC 2020 ਅੱਜ ਤੋਂ ਸ਼ੁਰੂ

Monday, Jun 22, 2020 - 12:38 PM (IST)

Apple ਦੀ ਸਾਲਾਨਾ ਡਿਵੈਲਪਰ ਕਾਨਫਰੰਸ WWDC 2020 ਅੱਜ ਤੋਂ ਸ਼ੁਰੂ

ਗੈਜੇਟ ਡੈਸਕ– ਐਪਲ ਦੀ ਸਾਲਾਨਾ ਡਿਵੈਲਪਰ ਕਾਨਫਰੰਸ WWDC 2020 ਦੀ ਸ਼ੁਰੂਆਤ ਅੱਜ ਤੋਂ ਹੋਣ ਵਾਲੀ ਹੈ। ਇਹ ਪ੍ਰੋਗਰਾਮ ਭਾਰਤੀ ਸਮੇਂ ਮੁਤਾਬਕ, ਅੱਜ ਰਾਤ ਨੂੰ 10 ਵਜੇ ਸ਼ੁਰੂ ਹੋਵੇਗਾ। ਇਸ ਨੂੰ ਕੰਪਨੀ ਦੀ ਅਧਿਕਾਰਤ ਸਾਈਟ, ਮੋਬਾਇਲ ਐਪ ਅਤੇ ਯੂਟਿਊਬ ਚੈਨਲ ’ਤੇ ਲਾਈਵ ਵੇਖਿਆ ਜਾ ਸਕੇਗਾ। ਇਸ ਪ੍ਰੋਗਰਾਮ ਦੀ ਲਾਈਵ ਸਟਰੀਮਿੰਗ ਐਪਲ ਪਾਰਕ ਤੋਂ ਕੀਤੀ ਜਾਵੇਗੀ। ਕੰਪਨੀ ਨੇ ਇਸ ਈਵੈਂਟ ਨਾਲ ਜੁੜੀਆਂ ਕੁਝ ਜਾਣਕਾਰੀਆਂ ਜਨਤਕ ਕੀਤੀਆਂ ਹਨ ਜਿਨ੍ਹਾਂ ’ਚ ਦੱਸਿਆ ਗਿਆ ਹੈ ਕਿ WWDC 2020 ਈਵੈਂਟ ਹੁਣ ਤਕ ਦਾ ਸਭ ਤੋਂ ਵੱਡਾ ਈਵੈਂਟ ਹੋਵੇਗਾ। ਇਸ ਵਿਚ ਪੂਰੀ ਦੁਨੀਆ ਦੀ ਐਪਲ ਕਮਿਊਨਿਟੀ ਨੂੰ ਇਕੱਠਾ ਕੀਤਾ ਜਾਵੇਗਾ। ਇਸ ਦੌਰਾਨ 23 ਮਿਲੀਅਨ (ਕਰੀਬ 2 ਕਰੋੜ, 30 ਲੱਖ) ਲੋਕ ਇਸ ਈਵੈਂਟ ’ਚ ਵਰਚੁਅਲ ਤਰੀਕੇ ਨਾਲ ਆਨਲਾਈਨ ਜੁੜਨਗੇ। ਇਹ ਈਵੈਂਟ 22 ਜੂਨ ਤੋਂ 26 ਜੂਨ ਤਕ ਚੱਲੇਗਾ। 

 

ਪੇਸ਼ ਹੋ ਸਕਦੇ ਹਨ ਇਹ ਪ੍ਰੋਡਕਟਸ
ਰਿਪੋਰਟਾਂ ਮੁਤਾਬਕ, ਐਪਲ ਆਪਣੀ ਡਿਵੈਲਪਰ ਕਾਨਫਰੰਸ ’ਚ ਆਈਪੌਡਸ 14, ਮੈਕ ਓ.ਐੱਸ. 10.13, ਐਪਲ ਏਅਰਪੌਡਸ ਪ੍ਰੋ ਲਾਈਟ, ਆਈਮੈਕ 2020 ਅਤੇ ਐਪਲ ਏਅਰਪੌਡਸ ਸਟੂਡੀਓ ਨੂੰ ਪੇਸ਼ ਕਰ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਤਕ ਡਿਵਾਈਸ ਅਤੇ ਸਾਫਟਵੇਅਰ ਦੀ ਲਾਂਚਿੰਗ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ। 

PunjabKesari

ਐਪਲ ਲਾਂਚ ਕਰਨ ਵਾਲੀ ਹੈ iOS14
ਹਿੰਦੁਸਤਾਨ ਟਾਈਮਸ ਦੀ ਰਿਪੋਰਟ ਮੁਤਾਬਕ, ਐਪਲ ਵਰਲਡ ਵਾਈਡ ਡਿਵੈਲਪਰ ਕਾਨਫਰੰਸ ’ਚ iOS 14 ਨੂੰ ਲਾਂਚ ਕਰੇਗੀ। ਸ਼ੁਰੂਆਤ ’ਚ ਇਸ ਦੇ ਬੀਟਾ ਵਰਜ਼ਨ ਨੂੰ ਲਿਆਇਆ ਜਾਵੇਗਾ ਅਤੇ ਇਸ ਨੂੰ ਸਤੰਬਰ ਮਹੀਨੇ ’ਚ ਅਧਿਕਾਰਤ ਤੌਰ ’ਤੇ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ’ਚ ਆਈਫੋਨ 12 ਸੀਰੀਜ਼ ਨੂੰ ਲੈ ਕੇ ਵੀ ਵੱਡਾ ਐਲਾਨ ਕੀਤਾ ਜਾ ਸਕਦਾ ਹੈ। 

PunjabKesari

iOS 14 ’ਚ ਮਿਲ ਸਕਦੇ ਹਨ ਇਹ ਫੀਚਰਜ਼
1. iOS 14 ’ਚ ਇਸ ਵਾਰ ਐਪਲ ਵਾਚ ਦੀ ਤਰ੍ਹਾਂ ਐਪਸ ਦੀ ਲਿਸਟ ਵੇਖਣ ਨੂੰ ਮਿਲ ਸਕਦੀ ਹੈ। ਇਸ ਤੋਂ ਇਲਾਵਾ ਹੋਮ ਸਕਰੀਮ ’ਤੇ ਵਿਜੇਟਸ ਵੀ ਦਿੱਤੇ ਜਾ ਸਕਦੇ ਹਨ। 
2. ਆਈਫੋਨ ਅਤੇ ਆਈਪੈਡ ਉਪਭੋਗਤਾਵਾਂ ਨੂੰ ਆਈ.ਓ.ਐੱਸ. 14 ’ਚ ਇਨ-ਬਿਲਟ ਫਿਟਨੈੱਸ ਐਪ ਮਿਲੇਗੀ ਜੋ ਘਰ ਬੈਠੇ ਵੀਡੀਓ ਡਾਊਨਲੋਡ ਕਰਕੇ ਕਸਰਤ ਕਰਨ ’ਚ ਮਦਦ ਕਰੇਗੀ।
3. ਨਵੇਂ iOS 14 ’ਚ ਕੰਪਨੀ ਆਗੁਮੈਂਟਿਡ ਰਿਆਲਿਟੀ ਐਪ ਦੀ ਸੁਪੋਰਟ ਵੀ ਦੇਵੇਗੀ ਜਿਸ ਰਾਹੀਂ ਤੁਸੀਂ ਆਲੇ-ਦੁਆਲੇ ਦੀਆਂ ਥਾਵਾਂ ਦੀ ਜਾਣਕਾਰੀ ਪ੍ਰਾਪਤ ਕਰ ਸਕੋਗੇ।

PunjabKesari

ਇਨ੍ਹਾਂ ਆਈਫੋਨਸ ਨੂੰ ਮਿਲੇਗੀ iOS 14 ਦੀ ਸੁਪੋਰਟ
ਆਈਫੋਨ 11 ਪ੍ਰੋ, ਆਈਫੋਨ 11 ਪ੍ਰੋ ਮੈਕਸ, ਆਈਫੋਨ 11, ਆਈਫੋਨ ਐਕਸ ਐੱਸ ਮੈਕਸ, ਆਈਫੋਨ ਐਕਸ ਐੱਸ, ਆਈਫੋਨ ਐਕਸ ਆਰ, ਆਈਫੋਨ ਐਕਸ, ਆਈਫੋਨ 7 ਪਲੱਸ, ਆਈਫੋਨ 7, ਆਈਫੋਨ ਐੱਸ.ਈ. ਆਈਫੋਨ 6 ਐੱਸ ਪਲੱਸ, ਆਈਫੋਨ 6 ਐੱਸ, ਆਈਫੋਨ 8 ਪਲੱਸ ਅਤੇ ਆਈਫੋਨ 8 ਨੂੰ ਆਉਣ ਵਾਲੇ ਸਮੇਂ ’ਚ iOS 14 ਦੀ ਅਪਲੇਡ ਮਿਲੇਗੀ। 


author

Rakesh

Content Editor

Related News