ਬੱਚਿਆਂ ਲਈ ਲਾਂਚ ਹੋਈ ਐਪਲ ਵਾਚ, ਮਾਪਿਆਂ ਦੇ ਹੱਥਾਂ 'ਚ ਹੋਵੇਗਾ ਪੂਰਾ ਕੰਟਰੋਲ

Wednesday, Jul 24, 2024 - 05:49 PM (IST)

ਬੱਚਿਆਂ ਲਈ ਲਾਂਚ ਹੋਈ ਐਪਲ ਵਾਚ, ਮਾਪਿਆਂ ਦੇ ਹੱਥਾਂ 'ਚ ਹੋਵੇਗਾ ਪੂਰਾ ਕੰਟਰੋਲ

ਗੈਜੇਟ ਡੈਸਕ- ਐਪਲ ਨੇ ਭਾਰਤ ਵਿਚ “ਐਪਲ ਵਾਚ ਫਾਰ ਕਿਡਜ਼” ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਲਾਂਚ ਦੇ ਨਾਲ ਕੰਪਨੀ ਨੇ ਉਨ੍ਹਾਂ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਲਈ ਐਪਲ ਵਾਚ ਦੀ ਕਾਰਜਕੁਸ਼ਲਤਾ ਅਤੇ ਸੁਰੱਖਿਆ ਫੀਚਰਜ਼ ਨੂੰ ਵਧਾ ਦਿੱਤਾ ਹੈ ਜਿਨ੍ਹਾਂ ਕੋਲ ਆਈਫੋਨ ਨਹੀਂ ਹੈ। Apple Watch SE ਅਤੇ Apple Watch Series 4 ਅਤੇ ਇਸਤੋਂ ਉੱਪਰ ਦੇ ਵਰਜ਼ਨਾਂ 'ਚ ਉਪਲੱਬਧ ਇਹ ਫੀਚਰ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਆਜ਼ਾਦੀ ਦੇਣ ਦੇ ਬਾਵਜੂਦ ਵੀ ਉਨ੍ਹਾਂ ਦੇ ਨਾਲ ਜੁੜੇ ਰਹਿਣ 'ਚ ਮਦਦ ਕਰਦਾ ਹੈ।

ਐਪਲ ਵਾਚ ਫੋਰ ਕਿਡਜ਼ ਦੇ ਫੀਚਰ

ਕਮਿਊਨੀਕੇਸ਼ਨ- ਬੱਚੇ ਆਪਣਏ ਮਾਪਿਆਂ ਦੁਆਰਾ ਸਹਿਮਤੀ ਦਿੱਤੇ ਗਏ ਕਾਨਟੈਕਟਸ ਦੇ ਨਾਲ ਜੁੜੇ ਰਹਿ ਕੇ ਦੂਜਿਆਂ ਨੂੰ ਕਾਲਸ ਜਾਂ ਮੈਸੇਜ ਕਰ ਸਕਦੇ ਹਨ। 

ਹੈਲਥ ਅਤੇ ਫਿਟਨੈੱਸ- ਪਰਸਨਲਾਈਜ਼ਡ ਐਕਟੀਵਿਟੀ ਇਕ ਐਕਟਿਵ ਲਾਈਫ ਸਟਾਈਲ ਨੂੰ ਉਤਸ਼ਾਹਿਤ ਕਰਦੇ ਹਨ, ਜਦੋਂ ਕਿ ਐਮਰਜੈਂਸੀ SOS ਵਰਗੀਆਂ ਸਿਹਤ ਵਿਸ਼ੇਸ਼ਤਾਵਾਂ ਮਨ ਦੀ ਸ਼ਾਂਤੀ ਪ੍ਰਦਾਨ ਕਰਦੀਆਂ ਹਨ।

ਲੋਕੇਸ਼ਨ ਟ੍ਰੈਕਿੰਗ- ਮਾਪੇ Find People ਐਪ ਰਾਹੀਂ ਆਪਣੇ ਬੱਚੇ ਦੀ ਲੋਕੇਸ਼ਨ ਨੂੰ ਟ੍ਰੈਕ ਕਰ ਸਕਦੇ ਹਨ ਅਤੇ ਕਸਟਮਾਈਜ਼ ਕੀਤੇ ਜਾ ਸਕਣ ਵਾਲੇ ਲੋਕੇਸ਼ਨ ਨੋਟੀਫਿਕੇਸ਼ੰਸ ਪ੍ਰਾਪਤ ਕਰ ਸਕਦੇ ਹਨ।

ਐਪ ਸਟੋਰੇ ਐਕਸੈਸ- ਬੱਚੇ ਆਪਣੀ ਉਮਰ ਦੇ ਹਿਸਾਬ ਨਾਲ ਆਪਣੀ ਐਪਲ ਵਾਚ 'ਚ ਸਿੱਧਾ ਐਪ ਸਟੋਰ ਤੋਂ ਡਾਊਨਲੋਡ ਕੀਤੇ ਗਏ ਐਪਸ ਦਾ ਆਨੰਦ ਲੈ ਸਕਦੇ ਹਨ, ਜਿਨ੍ਹਾਂ 'ਤੇ ਜ਼ਿਆਦਾ ਸੁਰੱਖਿਆ ਲਈ ਉਨ੍ਹਾਂ ਦੇ ਮਾਪਿਆਂ ਦਾ ਕੰਟਰੋਲ ਹੋਵੇਗਾ।

ਸਕੂਲ ਟਾਈਮ ਮੋਡ- ਇਹ ਸਮਰਪਿਤ ਮੋਡ ਐਪ ਪਹੁੰਚ ਨੂੰ ਸੀਮਤ ਕਰਕੇ ਅਤੇ 'ਡੂ ਨਾਟ ਡਿਸਟਰਬ' ਨੂੰ ਸਮਰੱਥ ਕਰਕੇ ਸਕੂਲ ਦੇ ਸਮੇਂ ਦੌਰਾਨ ਭਟਕਣਾ ਨੂੰ ਸੀਮਤ ਕਰਦਾ ਹੈ।

PunjabKesari

ਇੰਝ ਕਰੇਗੀ ਕੰਮ

ਮਾਪੇ ਆਪਣੇ ਬੱਚੇ ਦੀ ਐਪਲ ਵਾਚ ਨੂੰ ਆਪਣੇ ਆਈਫੋਨ ਅਤੇ ਇਕ ਵੱਖਰੇ ਸੈਲੂਲਰ ਪਲਾਨ ਵਰਤੋਂ ਕਰਨ ਲਈ ਸੈੱਟਅੱਪ ਕਰ ਸਕਦੇ ਹਨ। ਬੱਚੇ ਦੀ ਆਪਣੀ ਐਪਲ ਆਈ.ਡੀ. ਹੋਵੇਗੀ, ਜਿਸ ਦੀ ਮਦਦ ਨਾਲ ਉਹ ਮਾਤਾ-ਪਿਤਾ ਦੇ ਆਈਫੋਨ ਤੋਂ ਸਿੰਕ ਕੀਤੇ ਫੋਟੋ ਐਲਬਮਾਂ, ਕੈਲੰਡਰ ਅਤੇ ਰੀਮਾਈਂਡਰ ਵਰਗੇ ਫੀਚਰਜ਼ ਤੱਕ ਪਹੁੰਚ ਕਰ ਸਕਣਗੇ।

ਮਾਪਿਆਂ ਦੇ ਹੱਥਾਂ 'ਚ ਹੋਵੇਗਾ ਪੂਰਾ ਕੰਟਰੋਲ

ਕਾਨਟੈਕਟ ਅਪਰੂਵਲ- ਮਾਪਿਆਂ ਦਾ ਇਸ ਗੱਲ 'ਤੇ ਪੂਰਾ ਕੰਟਰੋਲ ਰਹੇਗਾ ਕਿ ਉਨ੍ਹਾਂ ਦੇ ਬੱਚੇ ਕਿਸ ਦੇ ਨਾਲ ਸੰਪਰਕ ਰੱਖ ਸਕਦੇ ਹਨ।

ਕੰਟੈਂਟ ਰਿਸਟ੍ਰਿਕਸ਼ੰਸ- ਮਾਪੇ ਐਪ ਡਾਊਨਲੋਡਸ ਨੂੰ ਮੈਨੇਜ ਕਰ ਸਕਦੇ ਹਨ ਅਤੇ ਕੰਟੈਂਟ ਰਿਸਟ੍ਰਿਕਸ਼ੰਸ ਅਤੇ ਆਸਕ ਟੂ ਬਾਈ ਫੀਚਰਜ਼ ਰਾਹੀਂ ਸੀਮਾਵਾਂ ਤੈਅ ਕਰ ਸਕਦੇ ਹਨ।

ਹੈਲਥ ਡਾਟਾ ਸ਼ੇਅਰਿੰਗ- ਅਨੁਮਤੀ ਨਾਲ ਮਾਪੇ ਆਪਣੇ ਆਈਫੋਨ 'ਤੇ ਹੈਲਥ ਐਪ ਰਾਹੀਂ ਆਪਣੇ ਬੱਚੇ ਦੀ ਸਿਹਤ ਅਤੇ ਗਤੀਵਿਧੀ ਡੇਟਾ ਨੂੰ ਦੇਖ ਸਕਦੇ ਹਨ।

 

 


author

Rakesh

Content Editor

Related News