35 ਫੀਸਦੀ ਬਿਹਤਰ ਹੋਵੇਗੀ ਐਪਲ ਵਾਚ 2 ਦੀ ਬੈਟਰੀ
Tuesday, Aug 30, 2016 - 01:18 PM (IST)

ਜਲੰਧਰ-ਐਪਲ ਜਲਦੀ ਹੀ ਆਪਣੇ ਨਵੇਂ ਆਈਫੋਨ ਨੂੰ ਲਾਂਚ ਕਰਨ ਜਾ ਰਹੀ ਹੈ ਅਤੇ ਇਸੇ ਦੌਰਾਨ ਐਪਲ ਆਪਣੀ ਸੈਕਿੰਡ ਜਨਰੇਸ਼ਨ ਐਪਲ ਵਾਚ ਨੂੰ ਲਾਂਚ ਕਰ ਸਕਦੀ ਹੈ। ਹਾਲ ਹੀ ''ਚ ਐਪਲ ਵਾਚ ਦੀਆਂ ਲੀਕ ਹੋਈਆਂ ਤਸਵੀਰਾਂ ''ਚ ਦਿਖਾਇਆ ਗਿਆ ਹੈ ਕਿ ਇਸ ਵਾਚ ''ਚ ਇਕ ਵੱਡੀ 334 ਐੱਮ.ਏ.ਐੱਚ. ਬੈਟਰੀ ਹੋਵੇਗੀ। ਇਸ ਤਸਵੀਰ ਨੂੰ ਚਾਈਨਾ ਦੀ ਮਾਈਕ੍ਰੋ ਬਲਾਗਿੰਗ ਵੈੱਬਸਾਈਟ ਵੇਈਬੋ ''ਤੇ ਦਿਖਾਇਆ ਗਿਆ ਹੈ। ਇਸ ਵੱਡੀ ਬੈਟਰੀ ਦੇ ਫੀਚਰ ਨੂੰ 42mm ਵੇਰਿਐਂਟ ''ਚ ਦਿੱਤਾ ਜਾ ਰਿਹਾ ਹੈ ਜੋ ਕਿ ਮੌਜ਼ੂਦਾ ਸਮੇਂ ''ਚ 246 ਐੱਮ.ਏ.ਐੱਚ. ਨੂੰ ਸਪੋਰਟ ਕਰਦਾ ਹੈ।
ਇਸ ਅਨੁਸਾਰ ਇਸ ਵੇਰਿਐਂਟ ਦੀ ਬੈਟਰੀ 35 ਫੀਸਦੀ ਜ਼ਿਆਦਾ ਵੱਡੀ ਹੋਵੇਗੀ। ਇਹ ਬੈਟਰੀ ਫੀਚਰ ਐਪਲ ਵਾਚ ਦੀ ਬੈਟਰੀ ਲਾਈਫ ਨੂੰ ਹੋਰ ਵੀ ਵਧਾਏਗਾ ਜਦੋਂ ਕਿ ਹੁਣ ਵੀ ਇਕ ਵਾਰ ਚਾਰਜ ਕਰਨ ''ਤੇ 18 ਘੰਟੇ ਤੋਂ ਪਾਵਰ ਰਿਜ਼ਰਵ ਮੋਡ ਨਾਲ 72 ਘੰਟੇ ਤੱਕ ਚੱਲਦੀ ਹੈ। ਕੇ.ਜੀ.ਆਈ. ਦੇ ਐਨਾਲਿਸਟ ਮਿੰਗ-ਚੀ ਕੁਓ ਅਨੁਸਾਰ ਐਪਲ ਆਪਣੀ ਐਪਲ ਵਾਚ 2 ਨੂੰ ਦੋ ਵੇਰੀਐਂਟ ''ਚ ਪੇਸ਼ ਕਰੇਗੀ। ਇਕ ਵਰਜ਼ਨ ਇਕ ਫਾਸਟਰ ਪ੍ਰੋਸੈਸਰ ਨੂੰ ਸਪੋਰਟ ਕਰੇਗਾ ਅਤੇ ਦੂਜੇ ਵਰਜ਼ਨ ''ਚ ਇਕ ਜੀ.ਪੀ.ਐੱਸ. ਰੇਡੀਓ ਅਤੇ ਜੀਓਲੋਕੇਸ਼ਨ ਕੈਪੇਬਿਲਟੀ ਨੂੰ ਸੁਧਾਰਨ ਲਈ ਇਕ ਬੈਰੋਮੀਟਰ ਫੀਚਰ ਵੀ ਦਿੱਤਾ ਜਾਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਨਵੀਂ ਐਪਲ ਵਾਚ ''ਚ ਅਗਲਾ ਵਾਚ ਓ.ਐੱਸ. 3.0 ਦਿੱਤਾ ਜਾਵੇਗਾ।