ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ 'ਚ ਤਲਾਸ਼ੀ ਮੁਹਿੰਮ, 35 ਮੋਬਾਈਲ ਸਮੇਤ ਵੱਡੀ ਮਾਤਰਾ 'ਚ ਇਤਰਾਜ਼ਯੋਗ ਸਮੱਗਰੀ ਬਰਾਮਦ
Saturday, Sep 06, 2025 - 11:52 AM (IST)

ਤਰਨਤਾਰਨ (ਰਾਜੂ)- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਕਰੀਬ 35 ਮੋਬਾਈਲ, ਸਿੰਮ ਕਾਰਡ, ਮੋਬਾਈਲ ਚਾਰਜ਼ਰ, ਈਅਰਪੋਡਜ਼, ਹੀਟਰ ਸਪਰਿੰਗ, ਤੰਬਾਕੂ ਅਤੇ ਸਿਗਰੇਟ ਦੇ ਪੈਕੇਟ ਆਦਿ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ ਹੈ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਜੇਲ੍ਹ ਵਿਚ ਬੰਦ 5 ਹਵਾਲਾਤੀਆਂ ਸਮੇਤ ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਮੌਸਮ ਨੂੰ ਲੈ ਕੇ ਨਵੀਂ ਅਪਡੇਟ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
ਜੇਲ੍ਹ ਦੇ ਸਹਾਇਕ ਸੁਪਰਡੈਂਟ ਹੰਸ ਰਾਜ ਨੇ ਦੱਸਿਆ ਕਿ ਜੇਲ੍ਹ ਦੀਆਂ ਵੱਖ-ਵੱਖ ਬੈਰਕਾਂ ਵਿਚ ਤਲਾਸ਼ੀ ਦੌਰਾਨ 14 ਕੀਪੈਡ ਮੋਬਾਈਲ, 12 ਟਚ ਸਕ੍ਰੀਨ ਮੋਬਾਈਲ, 9 ਸਿੰਮਾਂ, 29 ਪੈਕੇਟ ਤੰਬਾਕੂ, 11 ਪੈਕੇਟ ਸਿਗਰਟ, 16 ਹੀਟਰ ਸਪਰਿੰਗ, 6 ਚਾਰਜ਼ਰ, 1 ਅਡਾਪਟਰ, 1 ਈਅਰਪੋਡ ਲਵਾਰਿਸ ਹਾਲਤ ਵਿਚ ਬਰਾਮਦ ਹੋਏ ਹਨ। ਜਿਸ ਸਬੰਧੀ ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ-ਪੰਜਾਬ ਵਿਚ ਰੱਦ ਹੋ ਗਈਆਂ ਛੁੱਟੀਆਂ, ਸਖ਼ਤ ਹੁਕਮ ਹੋਏ ਜਾਰੀ
ਇਸੇ ਤਰ੍ਹਾਂ ਜੇਲ੍ਹ ਵਿਚ ਬੰਦ ਮਹਾਂਬੀਰ ਸਿੰਘ ਵਾਸੀ ਦਾਉਨੇ ਖੁਰਦ, ਸੁਖਦੀਪ ਸਿੰਘ ਵਾਸੀ ਚੋਹਲਾ ਸਾਹਿਬ, ਗੁਰਜੰਟ ਸਿੰਘ ਵਾਸੀ ਭੈਣੀ ਮੱਟੂਆਂ ਅਤੇ ਮਹਾਂਬੀਰ ਸਿੰਘ ਵਾਸੀ ਲਖਣਾ ਦੇ ਕੋਲੋਂ 7 ਕੀਪੈਡ ਮੋਬਾਈਲ, 1 ਟਚ ਸਕ੍ਰੀਨ ਮੋਬਾਈਲ, 6 ਸਿੰਮ, 1 ਈਅਰਪੋਡ, 1 ਚਾਰਜ਼ਰ ਅਤੇ ਹਵਾਲਾਤੀ ਮਲਕੀਤ ਸਿੰਘ ਪੁੱਤਰ ਬਲਦੇਵ ਸਿੰਘ ਦੇ ਕੋਲੋਂ ਇਕ ਟਚ ਸਕ੍ਰੀਨ ਮੋਬਾਈਲ ਤੇ ਸਿੰਮ ਬਰਾਮਦ ਹੋਈ ਹੈ, ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਵੀ ਥਾਣਾ ਗੋਇੰਦਵਾਲ ਸਾਹਿਬ ਵਿਚ ਕੇਸ ਦਰਜ ਕਰ ਲਏ ਗਏ ਹਨ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਪਠਾਨਕੋਟ 'ਚ ਲੈਂਡਸਲਾਈਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8