ਪੌਰਨ ਵੀਡੀਓ ਤੇ ਨਿਊਡ ਕਲਿੱਪ ਵਾਇਰਲ ਕੀਤੀ ਤਾਂ ਹੋਵੇਗੀ ਸਖ਼ਤ ਸਜ਼ਾ

Saturday, Aug 30, 2025 - 04:49 PM (IST)

ਪੌਰਨ ਵੀਡੀਓ ਤੇ ਨਿਊਡ ਕਲਿੱਪ ਵਾਇਰਲ ਕੀਤੀ ਤਾਂ ਹੋਵੇਗੀ ਸਖ਼ਤ ਸਜ਼ਾ

ਤਰਨਤਾਰਨ(ਰਮਨ)-ਵੱਖ-ਵੱਖ ਸੋਸ਼ਲ ਮੀਡੀਆ ਅਤੇ ਸਾਈਟਾਂ ਉਪਰ ਚੱਲਣ ਵਾਲੀਆਂ ਪੌਰਨ ਵੀਡੀਓ ਅਤੇ ਨਾਬਾਲਗਾਂ ਦੀਆਂ ਨਿਊਡ ਵੀਡੀਓ ਨੂੰ ਸੋਸ਼ਲ ਮੀਡੀਆ ਉਪਰ ਸ਼ੇਅਰ ਕਰਨ ਨੂੰ ਲੈ ਕੇ ਸਾਈਬਰ ਕ੍ਰਾਈਮ ਵੱਲੋਂ ਸਖਤ ਕਾਰਵਾਈ ਕਰਨ ਸਬੰਧੀ ਜਿੱਥੇ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਉਥੇ ਹੀ ਇਸ ਸਬੰਧੀ ਬੀਤੇ ਸਮੇਂ ਤੋਂ ਕਾਨੂੰਨੀ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਾਈਬਰ ਕ੍ਰਾਈਮ ਪੁਲਸ ਵੱਲੋਂ ਹੁਣ ਕਿਸੇ ਵੀ ਨਾਬਾਲਗ ਦਾ ਮੋਬਾਈਲ ਕਿਸੇ ਸਮੇਂ ਵੀ ਚੈੱਕ ਕੀਤਾ ਜਾ ਸਕਦਾ ਹੈ, ਜਿਸ ਤਹਿਤ ਪੌਰਨ ਅਤੇ ਅਸ਼ਲੀਲ ਵੀਡੀਓ ਮੌਜੂਦ ਹੋਣ ਦੌਰਾਨ ਉਸ ਖਿਲਾਫ ਤੁਰੰਤ ਕਾਰਵਾਈ ਕੀਤੀ ਜਾ ਸਕਦੀ ਹੈ ।

ਇਹ ਵੀ ਪੜ੍ਹੋ- ਹੜ੍ਹਾਂ ਦੀ ਸਥਿਤੀ ਵਿਚਕਾਰ ਮੰਡਰਾਉਣ ਲੱਗਾ ਭਿਆਨਕ ਬੀਮਾਰੀਆਂ ਦਾ ਖ਼ਤਰਾ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਜਾਣਕਾਰੀ ਦੇ ਅਨੁਸਾਰ ਏ.ਡੀ.ਜੀ.ਪੀ ਸਾਈਬਰ ਕ੍ਰਾਈਮ ਪੰਜਾਬ ਵੱਲੋਂ ਜਾਰੀ ਕੀਤੇ ਗਏ ਸਖਤ ਹੁਕਮਾਂ ਤਹਿਤ ਸੂਬੇ ਭਰ ਦੇ ਸਾਈਬਰ ਕ੍ਰਾਈਮ ਥਾਣਿਆਂ ਦੀ ਪੁਲਸ ਵੱਲੋਂ ਨਾਬਾਲਗਾਂ ਦੀਆਂ ਨਿਊਡ ਵੀਡੀਓ ਨੂੰ ਸੋਸ਼ਲ ਮੀਡੀਆ ਉਪਰ ਵਾਇਰਲ ਕਰਨ ਵਾਲਿਆਂ ਤੋਂ ਇਲਾਵਾ ਨਾਬਾਲਗਾਂ ਦੇ ਮੋਬਾਈਲਾਂ ’ਚ ਅਸ਼ਲੀਲ ਅਤੇ ਪੋਰਨ ਵੀਡੀਓ ਪਾਏ ਜਾਣ ਤਹਿਤ ਸਖਤ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ। ਅੱਜ-ਕੱਲ ਦੀ ਨੌਜਵਾਨ ਪੀੜ੍ਹੀ ਦੇ ਕੋਲ ਛੋਟੀ ਉਮਰ ਤੋਂ ਹੀ ਮੋਬਾਈਲ ਮੌਜੂਦ ਹੋ ਜਾਂਦੇ ਹਨ, ਜਿਨ੍ਹਾਂ ਵੱਲੋਂ ਜਿੱਥੇ ਪੜ੍ਹਾਈ ਲਈ ਵਰਤੇ ਜਾਣ ਵਾਲੇ ਇਸ ਮੋਬਾਈਲ ਨੂੰ ਹੌਲੀ-ਹੌਲੀ ਗਲਤ ਵਰਤੋਂ ਵਿਚ ਲਿਆਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਨੌਜਵਾਨ ਅਤੇ ਨਾਬਾਲਗ ਲੜਕੇ ਅਤੇ ਲੜਕੀਆਂ ਵੱਲੋਂ ਆਪਣੀ ਮਾੜੀ ਸੰਗਤ ਦੇ ਸ਼ਿਕਾਰ ਹੋਣ ਦੌਰਾਨ ਅਸ਼ਲੀਲ ਵੀਡੀਓ ਤੇ ਫੋਟੋਆਂ ਵੱਲ ਰੁਝਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਵੱਧ ਰਹੇ ਰੁਝਾਨ ਦੇ ਚੱਲਦਿਆਂ ਲੜਕੇ ਅਤੇ ਲੜਕੀ ਦੀ ਦੋਸਤੀ ਬਾਅਦ ਵਿਚ ਹੋਰ ਰਿਸ਼ਤੇ ਦਾ ਰੂਪ ਧਰਨ ਕਰਨਾ ਸ਼ੁਰੂ ਕਰ ਦਿੰਦੀ ਹੈ।ਜਿਸ ਨਾਲ ਆਉਣ ਵਾਲੇ ਸਮੇਂ ਵਿਚ ਬੱਚਿਆਂ ਦੇ ਮਾਪਿਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਬਾਲਗ ਉਮਰ ਵਿਚ ਅਜਿਹੀਆਂ ਅਸ਼ਲੀਲ ਵੀਡੀਓ ਅਤੇ ਫੋਟੋਆਂ ਨੂੰ ਵੇਖਣ ਤੋਂ ਬਾਅਦ ਬੱਚਿਆਂ ਦਾ ਪੜ੍ਹਾਈ ਤੋਂ ਵੀ ਮਨ ਦੂਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਨ੍ਹਾਂ ਦਾ ਖਿਆਲ ਸਿਰਫ ਇਕੋ ਪਾਸੇ ਲੱਗ ਜਾਂਦਾ ਹੈ।

ਸਿਆਣੇ ਮਾਪੇ ਹਮੇਸ਼ਾ ਆਪਣੇ ਬੱਚਿਆਂ ਨੂੰ ਦਿੱਤੇ ਹੋਏ ਮੋਬਾਈਲਾਂ ਦਾ ਕੰਟਰੋਲ ਆਪਣੇ ਮੋਬਾਈਲ ਉਪਰ ਰੱਖਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀਆਂ ਗਤੀਵਿਧੀਆਂ ਉਪਰ ਨਜ਼ਰ ਰੱਖੀ ਜਾ ਸਕਦੀ ਹੈ। ਭਾਵੇਂ ਕਿ ਭਾਰਤ ਸਰਕਾਰ ਵੱਲੋਂ ਦੇਸ਼ ਅੰਦਰ ਪੌਰਨ ਸਾਈਟਾਂ ਉਪਰ ਪੂਰਨ ਰੂਪ ਵਿੱ ਪਾਬੰਦੀ ਲਗਾਈ ਜਾ ਚੁੱਕੀ ਹੈ ਪ੍ਰੰਤੂ ਫਿਰ ਵੀ ਕੁਝ ਢੰਗ ਤਰੀਕਿਆਂ ਅਤੇ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕਰਦੇ ਹੋਏ ਪੌਰਨ ਵੀਡੀਓ ਨੌਜਵਾਨ ਪੀੜ੍ਹੀ ਦੇ ਕੋਲ ਆਸਾਨੀ ਨਾਲ ਪੁੱਜ ਰਹੀਆਂ ਹਨ।

ਇਹ ਵੀ ਪੜ੍ਹੋ- ਗੁਰਦਾਸਪੁਰ: 323 ਪਿੰਡਾਂ ’ਚ ਤਬਾਹੀ ਮਚਾ ਚੁੱਕੀ ਹੱਦਾਂ ਤੋਂ ਬਾਹਰ ਹੋਈ ਰਾਵੀ, 187 ਪਿੰਡਾਂ ’ਚ ਠੱਪ ਬਿਜਲੀ ਸਪਲਾਈ

ਪੌਰਨ ਵੀਡੀਓ ਵੀ ਇਕ ਤਰ੍ਹਾਂ ਦਾ ਨਸ਼ਾ

ਮਨੋਰੋਗਾਂ ਦੇ ਮਾਹਿਰ ਅਤੇ ਮੁਕੇਸ਼ ਕਲੀਨਿਕ ਸਰਹਾਲੀ ਰੋਡ ਤਰਨਤਾਰਨ ਦੇ ਮਸ਼ਹੂਰ ਡਾਕਟਰ ਮੁਕੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦੇ ਸਮਾਜ ਵਿਚ ਨਾਬਾਲਗ ਲੜਕੇ ਅਤੇ ਲੜਕੀਆਂ ਵੱਲੋਂ ਪੌਰਨ ਵੀਡੀਓ ਅਤੇ ਪੌਰਨੋਗਰਾਫੀ ਦੇ ਲਿੰਕਾਂ ’ਚ ਰੁਝਾਨ ਰੱਖਣਾ ਇਕ ਤਰ੍ਹਾਂ ਦਾ ਨਸ਼ਾ ਬਣਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਬਾਲਗਾਂ ਨੂੰ ਇਸ ਦੇ ਬੁਰੇ ਪ੍ਰਭਾਵ ਅਤੇ ਸੈਕਸ ਸਬੰਧੀ ਮਨ ਵਿਚ ਪੈਦਾ ਹੋਣ ਵਾਲੇ ਸਵਾਲਾਂ ਸਬੰਧੀ ਮਾਪਿਆਂ ਅਤੇ ਸਕੂਲ ਦੇ ਪ੍ਰਬੰਧਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਦੇਸ਼ ਵਿਚ ਹੁਣ ਸਰਕਾਰ ਵੱਲੋਂ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਮਾੜਾ ਅਤੇ ਚੰਗਾ ਦੱਸਣ ਸਬੰਧੀ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਸੈਕਸ ਸਬੰਧੀ ਐਜੂਕੇਸ਼ਨ ਦੇਣ ਦੀ ਵੀ ਕੁਝ ਇਲਾਕਿਆਂ ਵਿਚ ਸ਼ੁਰੂਆਤ ਕਰ ਦਿੱਤੀ ਗਈ ਹੈ।ਪੌਰਨ ਅਡਿਕਸ਼ਨ ਹੋਣ ਦੀ ਸੂਰਤ ਵਿਚ ਬੱਚਿਆਂ ਨਾਲ ਮਾਪਿਆਂ ਨੂੰ ਦੋਸਤੀ ਵਾਲਾ ਮਾਹੌਲ ਬਣਾਉਂਦੇ ਹੋਏ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ- ਪੰਜਾਬ: ਟੈਕਸ ਜਮ੍ਹਾਂ ਕਰਾਉਣ ਲਈ ਆਖਰੀ ਮੌਕਾ, ਐਤਵਾਰ ਨੂੰ ਵੀ ਖੁੱਲ੍ਹਣਗੇ ਦਫ਼ਤਰ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲੇ ਦੇ ਐੱਸ.ਐੱਸ.ਪੀ ਦੀਪਕ ਪਾਰੀਕ ਨੇ ਦੱਸਿਆ ਕਿ ਨਬਾਲਗਾਂ ਵੱਲੋਂ ਪੌਰਨੋਗਰਾਫੀ ਨੂੰ ਵੇਖਣਾ ਅਤੇ ਉਸਨੂੰ ਅੱਗੇ ਸ਼ੇਅਰ ਕਰਨਾ ਕਾਨੂੰਨੀ ਜੁਰਮ ਹੈ। ਉਨ੍ਹਾਂ ਦੱਸਿਆ ਕਿ ਇਸੇ ਸਬੰਧੀ ਸਾਈਬਰ ਕ੍ਰਾਈਮ ਤਰਨਤਾਰਨ ਦੇ ਸਟਾਫ ਵੱਲੋਂ ਸਮੇਂ-ਸਮੇਂ ਉਪਰ ਸਕੂਲਾਂ ਵਿਚ ਜਾ ਕੇ ਜਿੱਥੇ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਇਸ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਜਾ ਰਹੀ ਹੈ। ਐੱਸ.ਐੱਸ.ਪੀ ਨੇ ਦੱਸਿਆ ਕਿ ਨਬਾਲਗਾਂ ਦੇ ਮੋਬਾਈਲਾਂ ਨੂੰ ਕਿਸੇ ਸਮੇਂ ਵੀ ਪੁਲਸ ਵੱਲੋਂ ਚੈੱਕ ਕੀਤਾ ਜਾ ਸਕਦਾ ਹੈ। ਅਗਰ ਉਨ੍ਹਾਂ ਦੇ ਮੋਬਾਈਲਾਂ ਵਿਚ ਕੋਈ ਅਸ਼ਲੀਲ ਵੀਡੀਓ ਜਾਂ ਪੋਸਟ ਮੌਜੂਦ ਪਾਈ ਜਾਂਦੀ ਹੈ ਤਾਂ ਉਨ੍ਹਾਂ ਖਿਲਾਫ ਤੁਰੰਤ ਪਰਚਾ ਦਰਜ ਕੀਤਾ ਜਾ ਸਕਦਾ ਹੈ। ਇਸ ਸਬੰਧੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਵਿਸ਼ੇਸ਼ ਤੌਰ ਉਪਰ ਸਮਝਾਉਣਾ ਜ਼ਰੂਰੀ ਹੈ।

ਜਾਣਕਾਰੀ ਦਿੰਦੇ ਹੋਏ ਐਡਵੋਕੇਟ ਨਵਜੋਤ ਕੌਰ ਚੱਬਾ ਨੇ ਦੱਸਿਆ ਕਿ ਆਈ.ਟੀ ਐਕਟ ਦੀ ਧਾਰਾ 67 ਦੇ ਅਨੁਸਾਰ ਜੇ ਕੋਈ ਪੌਰਨ ਵੀਡੀਓ ਜਾਂ ਅਸ਼ਲੀਲ ਫੋਟੋ ਨੂੰ ਅੱਗੇ ਸੋਸ਼ਲ ਮੀਡੀਆ ਉਪਰ ਵਾਇਰਲ ਕਰਦਾ ਹੈ ਤਾਂ ਉਹ ਕਾਨੂੰਨੀ ਜੁਰਮ ਹੈ, ਜਿਸ ਸਬੰਧੀ ਮਾਨਯੋਗ ਅਦਾਲਤ ਮੁਲਜ਼ਮ ਨੂੰ ਕੈਦ ਅਤੇ ਮੋਟੇ ਜੁਰਮਾਨੇ ਦੀ ਸਜ਼ਾ ਸੁਣਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਮਾਹੌਲ ਅਨੁਸਾਰ ਨਬਾਲਗ ਬੱਚਿਆਂ ਨਾਲ ਦੋਸਤਾਨਾ ਮਾਹੌਲ ਮਾਪਿਆਂ ਨੂੰ ਜ਼ਰੂਰ ਬਣਾਉਣਾ ਚਾਹੀਦਾ ਹੈ ਤਾਂ ਜੋ ਉਹ ਚੰਗੇ ਰਾਹ ਉਪਰ ਚੱਲ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Shivani Bassan

Content Editor

Related News