GMCH-32 ''ਚ MBBS ਪ੍ਰਵੇਸ਼ ਲਈ ਚੁਣੇ ਉਮੀਦਵਾਰਾਂ ਦੀ ਸੂਚੀ ਛੇਤੀ ਹੋਵੇਗੀ ਜਾਰੀ
Saturday, Sep 06, 2025 - 12:44 PM (IST)

ਚੰਡੀਗੜ੍ਹ (ਪਾਲ) : ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ. ਐੱਮ. ਸੀ. ਐੱਚ.-32) 'ਚ ਐੱਮ. ਬੀ. ਬੀ. ਐੱਸ. ਕੋਰਸ 'ਚ ਦਾਖ਼ਲੇ ਲਈ ਕਾਊਂਸਲਿੰਗ ਕੀਤੀ ਗਈ। ਕੁੱਲ 115 ਸੀਟਾਂ ਯੂ. ਟੀ. ਪੂਲ ਅਤੇ 9 ਸੀਟਾਂ ਐੱਨ. ਆਰ. ਆਈ. ਕੋਟੇ ਦੀਆਂ ਸਨ। ਯੂ. ਟੀ. ਪੂਲ ਦੀਆਂ ਸੀਟਾਂ ਲਈ ਮੈਰਿਟ ਦੇ ਆਧਾਰ 'ਤੇ 301 ਬਿਨੈਕਾਰਾਂ (ਜਨਰਲ/ਐੱਸ. ਸੀ./ਓ. ਬੀ. ਸੀ. ਸ਼੍ਰੇਣੀ) ਨੂੰ ਬੁਲਾਇਆ ਗਿਆ ਸੀ। ਐੱਨ. ਆਰ. ਆਈ. ਕੋਟੇ ਵਿਚ 9 ਸੀਟਾਂ ਲਈ 50 ਬਿਨੈਕਾਰਾਂ ਨੇ ਹਿੱਸਾ ਲਿਆ।
ਇਸ ਕਾਊਂਸਲਿੰਗ ਦਾ ਆਯੋਜਨ ਡਾਇਰੈਕਟਰ-ਪ੍ਰਿੰਸੀਪਲ ਦੇ ਦਫ਼ਤਰ ਵਿਚ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਦਾਖ਼ਲਾ ਪ੍ਰਕਿਰਿਆ 'ਚ ਸਾਰੇ ਨਿਯਮਾਂ ਅਤੇ ਮਾਪਦੰਡਾਂ ਦੀ ਪਾਲਣਾ ਕੀਤੀ ਗਈ ਸੀ। ਕਾਲਜ ਪ੍ਰਸ਼ਾਸਨ ਨੇ ਦੱਸਿਆ ਕਿ ਕਾਊਂਸਲਿੰਗ ਤੋਂ ਬਾਅਦ ਅਸਥਾਈ ਤੌਰ 'ਤੇ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਹਸਪਤਾਲ ਦੀ ਵੈੱਬਸਾਈਟ 'ਤੇ ਜਾਰੀ ਕੀਤੀ ਜਾਵੇਗੀ।