ਆਮਦਨ ਕਰ ਵਿਭਾਗ ਵੱਲੋਂ 35 ਥਾਵਾਂ ’ਤੇ ਛਾਪੇਮਾਰੀ , 90 ਘੰਟੇ ਚੱਲੀ ਕਾਰਵਾਈ
Sunday, Sep 07, 2025 - 06:22 PM (IST)

ਲੁਧਿਆਣਾ (ਸੇਠੀ)- ਆਮਦਨ ਕਰ ਵਿਭਾਗ ਦੇ ਜਾਂਚ ਵਿੰਗ ਵੱਲੋਂ ਲੁਧਿਆਣਾ, ਚੰਡੀਗੜ੍ਹ, ਫਿਰੋਜ਼ਪੁਰ ਅਤੇ ਜਲੰਧਰ ’ਚ 35 ਥਾਵਾਂ ’ਤੇ ਕੀਤੀ ਛਾਪੇਮਾਰੀ ਸ਼ੁੱਕਰਵਾਰ ਦੇਰ ਰਾਤ ਸਮਾਪਤ ਹੋ ਗਈ। ਕਾਰਵਾਈ ਦੌਰਾਨ ਅਧਿਕਾਰੀਆਂ ਨੇ 10 ਕਰੋੜ ਤੋਂ ਵੱਧ ਦੀ ਨਕਦੀ, ਗਹਿਣੇ-ਸੋਨੇ, 15 ਤੋਂ 16 ਲਾਕਰ, ਬੇਹਿਸਾਬੀ ਜਾਇਦਾਦ ਵਿਕਰੀ-ਖਰੀਦ ਸਮਝੌਤੇ, ਵਿਦੇਸ਼ੀ ਕਰੰਸੀ ਜ਼ਬਤ ਕੀਤੀ। ਮੰਗਲਵਾਰ ਸਵੇਰੇ 30 ਥਾਵਾਂ ਤੋਂ ਸ਼ੁਰੂ ਹੋਈ ਆਮਦਨ ਕਰ ਵਿਭਾਗ ਦੀ ਕਾਰਵਾਈ ਵਧ ਕੇ 35 ਥਾਵਾਂ ਤੱਕ ਪਹੁੰਚ ਗਈ ਹੈ, ਜਿਨ੍ਹਾਂ ’ਚ ਫਾਈਨਾਂਸਰ ਚੇਤਨ ਜੈਨ, ਫਾਈਨਾਂਸਰ ਮੋਹਿਤ ਜੈਨ, ਝੰਡੂ ਪ੍ਰਮੋਟਰ, ਮਸ਼ਹੂਰ ਮੋਬਾਈਲ ਵਿਕ੍ਰੇਤਾ, ਰਾਣਾ ਪ੍ਰਾਪਰਟੀ, ਮਨੀ ਐਕਸਚੇਂਜ ਡੀਲਰ ਪ੍ਰਿੰਸ, ਸੁਭਾਸ਼ ਪੋਲੀਟੈਕਸ ਦੇ ਸੌਰਭ ਕੇਜਰੀਵਾਲ, ਮਨਪ੍ਰੀਤ ਸਿੰਘ ਬੰਟੀ ਅਤੇ ਉਕਤ ਸਾਰੇ ਵਿਅਕਤੀਆਂ ਨਾਲ ਲੈਣ-ਦੇਣ ਕਰਨ ਵਾਲੇ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਮਗਰੋਂ ਸਕੂਲ ਖੁੱਲ੍ਹਣ ਬਾਰੇ ਨਵੇਂ ਹੁਕਮ ਜਾਰੀ, ਨਾ ਮੰਨਣ 'ਤੇ ਹੋਵੇਗੀ ਕਾਰਵਾਈ
ਛਾਪੇਮਾਰੀ ਦੌਰਾਨ ਮਹੱਤਵਪੂਰਨ ਦਸਤਾਵੇਜ਼ ਅਤੇ ਡੇਟਾ ਜ਼ਬਤ ਕੀਤਾ ਗਿਆ ਹੈ। ਵਿਭਾਗੀ ਸੂਤਰਾਂ ਦਾ ਮੰਨਣਾ ਹੈ ਕਿ ਇਸ ਕਾਰਵਾਈ ਤੋਂ ਕਰੋੜਾਂ ਰੁਪਏ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ, ਅਧਿਕਾਰੀ ਨੇ ਹਰ ਚੀਜ਼ ਦੀ ਸੂਚੀ ਵੀ ਬਣਾਈ ਅਤੇ ਸ਼ੁੱਕਰਵਾਰ ਨੂੰ ਛਾਪੇਮਾਰੀ ਪੂਰੀ ਕਰਨ ਤੋਂ ਬਾਅਦ ਚਲੇ ਗਏ। ਦੱਸ ਦੇਈਏ ਕਿ ਮੋਬਾਈਲ ਵੇਚਣ ਵਾਲੇ ਦੇ ਟਿਕਾਣੇ ’ਤੇ ਇਸ ਛਾਪੇਮਾਰੀ ਦੌਰਾਨ ਜ਼ਰੂਰੀ ਦਸਤਾਵੇਜ਼ਾਂ ਦੀ ਸੂਚੀ ਤਿਆਰ ਕਰਦੇ ਸਮੇਂ ਅਤੇ ਵਿਭਾਗ ਨੂੰ ਜੋ ਕੁਝ ਮਿਲਿਆ, ਉਸ ਤੋਂ ਬਾਅਦ ਉਕਤ ਕਾਰੋਬਾਰੀ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਸ ਨੂੰ ਤੁਰੰਤ ਹਸਪਤਾਲ ਿਵਖੇ ਦਾਖਲ ਕਰਵਾਇਆ ਗਿਆ।
ਕਾਰਵਾਈ ਦੌਰਾਨ, ਅਧਿਕਾਰੀਆਂ ਨੂੰ ਵਿਦੇਸ਼ੀ ਕਰੰਸੀ ਮਿਲੀ ਹੈ, ਜੇਕਰ ਜ਼ਬਤ ਕੀਤੀ ਕਰੰਸੀ ਹੱਦ ਤੋਂ ਵੱਧ ਹੈ, ਤਾਂ ਆਮਦਨ ਕਰ ਵਿਭਾਗ ਇਸ ਮਾਮਲੇ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੌਂਪ ਸਕਦਾ ਹੈ, ਜਿਸ ਤੋਂ ਬਾਅਦ ਈ. ਡੀ. ਮਨੀ ਲਾਂਡਰਿੰਗ ਐਕਟ ਤਹਿਤ ਮਾਮਲੇ ’ਚ ਅੱਗੇ ਦੀ ਕਾਰਵਾਈ ਕਰੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8