ਆਈਫੋਨ 7 ਦੇ ਨਾਲ ਐਪਲ ਲਾਂਚ ਕਰੇਗਾ ਨਵੀਂ ਪੀੜ੍ਹੀ ਦੀ ਸਮਾਰਟਵਾਚ, ਹੋਣਗੇ ਇਹ ਸੁਧਾਰ

Friday, Jun 17, 2016 - 10:36 AM (IST)

ਆਈਫੋਨ 7 ਦੇ ਨਾਲ ਐਪਲ ਲਾਂਚ ਕਰੇਗਾ ਨਵੀਂ ਪੀੜ੍ਹੀ ਦੀ ਸਮਾਰਟਵਾਚ, ਹੋਣਗੇ ਇਹ ਸੁਧਾਰ

ਜਲੰਧਰ : ਐਪਲ ਸਿਤੰਬਰ ''ਚ ਆਈਫੋਨ 7 ਲਾਂਚ ਕਰੇਗਾ ਅਤੇ ਹੁਣ ਇਕ ਨਵੀਂ ਰਿਪੋਰਟ ਦੇ ਮੁਤਾਬਕ ਕੰਪਨੀ ਆਪਣੇ ਇਸ ਫਲੈਗਸ਼ਿਪ ਸਮਾਰਟਫੋਨ ਦੇ ਨਾਲ ਐਪਲ ਵਾਚ 2 ਨੂੰ ਵੀ ਲਾਂਚ ਕਰ ਸਕਦੀ ਹੈ।

ਕਿਊਪਰਟਿਨੋ ਜਾਇੰਟ ਨੇ ਆਪਣੇ ਸਪਲਾਇਰ ਨੂੰ ਐਪਲ ਵਾਚ ਨੂੰ ਵੱਡੀ ਮਾਤਰਾ ''ਚ ਬਣਾਉਣ ਲਈ ਕਿਹਾ ਹੈ ਅਤੇ ਰਿਪੋਰਟ ਦੇ ਮੁਤਾਬਕ ਇਹ ਤੀਜੀ ਤਿਮਾਹੀ ਤੱਕ ਸ਼ਿਪਿੰਗ ਲਈ ਉਪਲੱਬਧ ਹੋਵੇਗੀ। ਡਿਜਿਟਾਇੰਸ ਸੀਟੀ ਸਪਲਾਈ ਦੇ ਸੋਰਸ ਦੇ ਮੁਤਾਬਕ ਤੀਜੀ ਤਿਮਾਹੀ ''ਚ ਲਗਭਗ 2 ਮਿਲੀਅਨ ਐਪਲ ਵਾਚ 2 ਦੀ ਸ਼ਿਪਿੰਗ ਹੋਵੇਗੀ।

ਜ਼ਿਕਰਯੋਗ ਹੈ ਕਿ ਇਕ ਪੁਰਾਣੀ ਰਿਪੋਰਟ ''ਚ ਇਸ ਗੱਲ ਦੀ ਜਾਣਕਾਰੀ ਸਾਹਮਣੇ ਆਈ ਸੀ ਕਿ ਕੰਪਨੀ ਐਪਲ ਵਾਚ 2 ਨੂੰ ਡਬਲਿਊ. ਡਬਲਿਊ. ਡੀ. ਸੀ. ''ਚ ਪੇਸ਼ ਕਰੇਗੀ ਪਰ ਅਜਿਹਾ ਹੋਇਆ ਨਹੀਂ। ਜੇਕਰ ਇਸ ਵਾਰ ਦੀ ਰਿਪੋਰਟ ਠੀਕ ਹੈ ਤਾਂ ਆਈਫੋਨ 7  ਦੇ ਨਾਲ ਐਪਲ ਵਾਚ 2 ਵੀ ਲਾਂਚ ਹੋ ਜਾਵੇਗੀ।

ਫੀਚਰਸ ਦੀ ਗੱਲ ਕਰੀਏ ਤਾਂ ਐਪਲ ਵਾਚ 2 ਦੇ ਡਿਜ਼ਾਇਨ ''ਚ ਖਾਸ ਬਦਲਾਵ ਦੇਖਣ ਨੂੰ ਨਹੀਂ ਮਿਲੇਗਾ ਪਰ ਪਹਿਲਾਂ ਦੇ ਮੁਕਾਬਲੇ ਐਪਲ ਵਾਚ 20 ਤੋਂ 40 ਫ਼ੀਸਦੀ ਤੱਕ ਪਤਲੀ ਹੋਵੇਗੀ। ਇਸ ਤੋਂ ਇਲਾਵਾ ਨਵੀਂ ਐਪਲ ਵਾਚ ਦੀ ਬੈਟਰੀ ਲਾਈਫ ''ਚ ਵੀ ਸੁਧਾਰ ਦੇਖਣ ਨੂੰ ਮਿਲੇਗਾ।


Related News