Apple ਅਗਲੇ ਸਾਲ ਲਾਂਚ ਕਰੇਗੀ ਸਭ ਤੋਂ ਸਸਤਾ ਆਈਫੋਨ!

10/15/2019 4:37:31 PM

ਗੈਜੇਟ ਡੈਸਕ– ਅਮਰੀਕਾ ਦੀ ਦਿੱਗਜ ਟੈੱਕ ਕੰਪਨੀ ਐਪਲ ਅਗਲੇ ਸਾਲ ਕਿਫਾਇਤੀ ਕੀਮਤ ਦੇ ਨਾਲ iPhone SE2 ਲਾਂਚ ਕਰਨ ਵਾਲੀ ਹੈ। ਉਥੇ ਹੀ ਕੰਪਨੀ ਦੇ ਇਸ ਫੋਨ ਨੂੰ ਲੈ ਕੇ ਪਹਿਲਾਂ ਕਈ ਰਿਪੋਰਟਾਂ ਲੀਕ ਹੋ ਚੁੱਕੀਆਂ ਹਨ, ਜਿਨ੍ਹਾਂ ’ਚ ਫੀਚਰਜ਼ ਦਾ ਖੁਲਾਸਾ ਹੋਇਆ ਹੈ। ਹਾਲ ਹੀ ’ਚ ਆਈਫੋਨ ਐੱਸ.ਈ. 2 ਨੂੰ ਲੈ ਕੇ ਇਕ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿਚ ਕੀਮਤ ਬਾਰੇ ਪਤਾ ਲੱਗਾ ਹੈ। ਰਿਪੋਰਟ ਦੀ ਮੰਨੀਏ ਤਾਂ ਐਪਲ ਇਸ ਫੋਨ ਨੂੰ 28 ਹਜ਼ਾਰ ਰੁਪਏ ਦੀ ਕੀਮਤ ਦੇ ਨਾਲ ਗਲੋਬਲ ਬਾਜ਼ਾਰ ’ਚ ਉਤਾਰੇਗੀ। 

Apple iphone SE2 ਦੇ ਅਨੁਮਾਨਿਤ ਫੀਚਰਜ਼
ਰਿਪੋਰਟਾਂ ਮੁਤਾਬਕ, ਕੰਪਨੀ ਦੇ ਇਸ ਫੋਨ ’ਚ ਏ13 ਪ੍ਰੋਸੈਸਰ ਅਤੇ 3 ਜੀ.ਬੀ. ਰੈਮ+64 ਜੀ.ਬੀ. ਇੰਟਰਨਲ ਸਟੋਰੇਜ ਦਾ ਸਪੋਰਟ ਮਿਲੇਗਾ। ਨਾਲ ਹੀ ਲੋਕ ਇਸ ਫੋਨ ਨੂੰ ਸਪੇਸ ਗ੍ਰੇਅ, ਸਿਲਵਰ ਅਤੇ ਰੈੱਡ ਕਲਰ ਆਪਸ਼ਨ ਦੇ ਨਾਲ ਖਰੀਦ ਸਕਦੇ ਹਨ। ਆਈਫੋਨ ਐੱਸ.ਈ. 2 ਦਾ ਡਿਜ਼ਾਈਨ ਆਈਫੋਨ 8 ਨਾਲ ਮਿਲਦਾ-ਜੁਲਦਾ ਹੋਵੇਗਾ। ਨਾਲ ਹੀ ਸੁਰੱਖਿਆ ਲਈ ਫੇਸ ਆਈ.ਡੀ. ਫੀਚਰ ਵੀ ਦਿੱਤਾ ਜਾਵੇਗਾ। ਐਪਲ ਸ਼ਾਇਦ ਹੀ ਇਸ ਫੋਨ ’ਚ ਟੱਚ ਆਈ.ਡੀ. ਦੇ ਸਕਦੀ ਹੈ ਕਿਉਂਕਿ ਇਸ ਫੋਨ ਨੂੰ ਬਜਟ ਸੈਗਮੈਂਟ ’ਚ ਪੇਸ਼ ਕੀਤਾ ਜਾਵੇਗਾ। 

ਕੈਮਰੇ ਦੀ ਗੱਲ ਕਰੀਏ ਤਾਂ ਕੰਪਨੀ ਇਸ ਫੋਨ ’ਚ ਆਈਫੋਨ 11 ਵਾਲਾ ਕੈਮਰਾ ਸੈੱਟਅਪ ਦੇ ਸਕਦੀ ਹੈ। ਇਸ ਤੋਂ ਪਹਿਲਾਂ ਲਾਂਚ ਹੋਏ ਆਈਫੋਨ ਐੱਸ.ਈ. ’ਚ ਆਈਫੋਨ 6 ਵਾਲਾ ਕੈਮਰਾ ਦਿੱਤਾ ਗਿਆ ਸੀ। ਸੂਤਰਾਂ ਦੀ ਮੰਨੀਏ ਤਾਂ ਯੂਜ਼ਰਜ਼ ਨੂੰ ਇਸ ਫੋਨ ਦੇ ਕੈਮਰੇ ’ਚ ਨਾਈਟ ਮੋਡ ਅਤੇ ਸ਼ਾਨਦਾਰ ਵੀਡੀਓ ਰਿਕਾਰਡਿੰਗ ਵਰਗੇ ਫੀਚਰਜ਼ ਮਿਲਣਗੇ।

ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਫੋਨ ’ਚ ਆਈਫੋਨ 8 ਦੀ ਬੈਟਰੀ ਦੇਵੇਗੀ। ਨਾਲ ਹੀ ਆਈਫੋਨ ਐੱਸ.ਈ. 2 ਨੂੰ 5-ਇੰਚ ਦੀ ਡਿਸਪਲੇਅ ਮਿਲ ਸਕਦੀ ਹੈ। 


Related News