ਸੀਰੀ ਰਿਮੋਟ ਵਰਗੇ ਫੀਚਰਸ ਨਾਲ ਲੈਸ ਹੈ ਐਪਲ ਦਾ ਨਵਾਂ ਰਿਮੋਟ ਕੰਟਰੋਲ ਐਪ
Tuesday, Aug 02, 2016 - 12:08 PM (IST)

ਜਲੰਧਰ-ਐਪਲ ਵੱਲੋਂ 2015 ''ਚ ਲਿਆਂਦੇ ਗਏ ਐਪਲ ਟੀ.ਵੀ. ਦੇ ਰਿਮੋਰਟ ਕੰਟਰੋਲ ਐਪ ਨੂੰ ਹਾਲ ਹੀ ''ਚ ਅਪਡੇਟ ਕੀਤਾ ਗਿਆ ਹੈ। ਇਹ ਨਵਾਂ ਐਪਲ ਟੀ.ਵੀ. ਰਿਮੋਟ ਐਪਲ ਟੀ.ਵੀ. ਦੇ ਛੋਟੇ ਜਿਹੇ ਰਿਮੋਟ ਕੰਟਰੋਲ ਦਾ ਇਕ ਸੋਫਟਵੇਅਰ ਵਰਜਨ ਹੈ। ਇਸ ਐਪ ਨਾਲ ਯੂਜ਼ਰਜ਼ ਐਪਲ ਟੀ.ਵੀ. ਨੂੰ ਟੱਚ ਜੈਸਚਰ ਨਾਲ ਟੀ.ਵੀ. ਨੂੰ ਕੰਟਰੋਲ ਕਰ ਸਕਦੇ ਹਨ। ਆਈਫੋਨ ਦੇ ਕੀਬੋਰਡ ਨਾਲ ਈਮੇਲ ਐਡਰੈੱਸ, ਪਾਸਵਰਡਜ਼ ਜਾਂ ਕਿਸੇ ਹੋਰ ਟੈਕਸਟ, ਪਲੇਅ, ਪੌਜ਼, ਫਾਸਟ ਫਾਰਵਰਡ ਜਾਂ ਰਿਵਾਂਇਡ ਵਰਗੀਆਂ ਆਪਸ਼ਨਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਸੀਰੀ ''ਚ ਇਕ ਡੈਡੀਕੇਟਡ ਬਟਨ ਦਿੱਤਾ ਗਿਆ ਹੈ ਜਿਸ ਨਾਲ ਯੂਜ਼ਰ ਵਾਇਸ ਸਰਚ ਜਾਂ ਕਿਸੇ ਇਕ ਸ਼ੋਅ ਲਈ ਸੀਰੀ ਨੂੰ ਪੁੱਛ ਸਕਦਾ ਹੈ। ਇਸ ਦਾ ਗੇਮ ਮੋਡ ਐਪਲ ਮੋਬਾਇਲ ''ਚ ਐਕਸੈਲਰੋਮੀਟਰ ਅਤੇ ਗਾਈਰੋਸਕੋਪ ਦੀ ਵਰਤੋਂ ਨੂੰ ਸੰਭਵ ਬਣਾਉਂਦਾ ਹੈ। ਐਪਲ ਟੀ.ਵੀ. ਦੇ ਫੋਰਥਕਮਿੰਗ ਸਾਫਟਵੇਅਰ ਅਪਡੇਟ ''ਚ ਡਾਰਕ ਮੋਡ ਆਪਸ਼ਨ ਵੀ ਦਿੱਤੀ ਗਈ ਹੈ। ਇਹ ਐਪ ਕਿਸੇ ਵੀ ਆਈ.ਓ.ਐੱਸ.9.3.2. ਜਾਂ ਇਸ ਤੋਂ ਪੁਰਾਣੇ ਟੱਚ ਨਾਲ ਚੱਲਣ ਵਾਲੇ ਆਈਫੋਨ, ਆਈਪੈਡ, ਆਈਪ੍ਰੋ ਜਾਂ ਆਈਪੋਡ ਨਾਲ ਕੰਮ ਕਰ ਸਕਦਾ ਹੈ, ਪਰ ਇਹ ਆਈਪੈਡ ਦੀ ਵੱਡੀ ਸਕ੍ਰੀਨ ਲਈ ਕੰਮ ਨਹੀਂ ਕਰੇਗਾ ਅਤੇ ਇਹ ਐਪ ਸਟੋਰ ''ਤੇ ਉਪਲੱਬਧ ਹੈ।