ਤਰਨ ਤਾਰਨ ਨੂੰ ਮਿਲਿਆ ਨਵਾਂ SSP, IPS ਸੁਰਿੰਦਰ ਲਾਂਬਾ ਸੰਭਾਲਣਗੇ ਕਮਾਨ
Saturday, Nov 08, 2025 - 10:23 PM (IST)
ਤਰਨਤਾਰਨ (ਰਮਨ) - ਭਾਰਤੀ ਚੋਣ ਕਮਿਸ਼ਨ ਵੱਲੋਂ ਸ਼ਨੀਵਾਰ ਨੂੰ ਦਿੱਤੇ ਗਏ ਆਦੇਸ਼ਾਂ ਤਹਿਤ ਜਿੱਥੇ ਜ਼ਿਲ੍ਹਾ ਤਰਨ ਤਾਰਨ ਦੇ ਐਸ.ਐਸ.ਪੀ. ਡਾਕਟਰ ਰਵਜੋਤ ਕੌਰ ਗਰੇਵਾਲ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ, ਉੱਥੇ ਹੀ ਅੰਮ੍ਰਿਤਸਰ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਤੁਰੰਤ ਜ਼ਿਲ੍ਹਾ ਤਰਨ ਤਾਰਨ ਦਾ ਵਾਧੂ ਚਾਰਜ ਸੰਭਾਲਣ ਲਈ ਕਿਹਾ ਗਿਆ ਸੀ।
ਸ਼ਨੀਵਾਰ ਦੇਰ ਸ਼ਾਮ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਉੱਪਰ ਜ਼ਿਲ੍ਹਾ ਤਰਨ ਤਾਰਨ ਵਿੱਚ ਸੁਰਿੰਦਰ ਲਾਂਬਾ ਆਈ.ਪੀ.ਐਸ. ਨੂੰ ਬਤੌਰ ਐਸ.ਐਸ.ਪੀ. ਤਾਇਨਾਤ ਕਰ ਦਿੱਤਾ ਗਿਆ ਹੈ। ਜੋ ਸ਼ਨੀਵਾਰ ਦੇਰ ਰਾਤ ਆਪਣਾ ਚਾਰਜ ਸੰਭਾਲਣ ਉਪਰੰਤ ਜ਼ਿਲ੍ਹੇ ਦੇ ਪੁਲਸ ਕਰਮਚਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਦੇ ਹੋਏ ਸਾਰੀ ਰੂਪਰੇਖਾ ਤਿਆਰ ਕਰਨ ਜਾ ਰਹੇ ਹਨ। ਸੁਰਿੰਦਰ ਲਾਂਬਾ ਜੋ ਬੀਤੇ ਸਮੇਂ ਵਿੱਚ ਜ਼ਿਲ੍ਹਾ ਅੰਮ੍ਰਿਤਸਰ, ਬਟਾਲਾ, ਹੁਸ਼ਿਆਰਪੁਰ, ਲੁਧਿਆਣਾ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।
