ਐਪਲ ਨੇ ਆਪਣੇ ਐਪ ਸਟੋਰ ਤੋਂ ਹਟਾਏ 25,000 ਖਤਰਨਾਕ ਐਪਸ

08/21/2018 11:00:16 AM

ਜਲੰਧਰ— ਅਮਰੀਕੀ ਟੈਕਨਾਲੋਜੀ ਦਿੱਗਜ ਐਪਲ ਨੇ ਐਪ ਸਟੋਰ ਤੋਂ ਕਰੀਬ 25 ਹਜ਼ਾਰ ਐਪਸ ਹਟਾ ਲਏ ਹਨ। ਦਿ ਵਾਲ ਸਟਰੀਟ ਜਨਰਲ ਦੀ ਇਕ ਰਿਪੋਰਟ ਮੁਤਾਬਕ ਕੰਪਨੀ ਨੇ ਆਪਣੇ ਐਪ ਪਲੇਟਫਾਰਮ ਚੀਨ ਦੇ ਐਪ ਸਟੋਰ ਤੋਂ ਲਗਭਗ 1.4 ਫੀਸਦੀ ਐਪਸ ਹਟਾ ਲਏ ਹਨ। ਹਾਲਾਂਕਿ ਇਹ ਸਿਰਫ ਚੀਨ 'ਚ ਹੋਇਆ ਹੈ। ਰਿਪੋਰਟਾਂ ਮੁਤਾਬਕ ਕੰਪਨੀ ਨੇ ਗੈਰ-ਕਾਨੂੰਨੀ ਐਪਸ ਖਿਲਾਫ ਕਦਮ ਚੁੱਕਿਆ ਹੈ ਜੋ ਫਰਜ਼ੀ ਗੈਂਬਲਿੰਗ ਅਤੇ ਲਾਟਰੀ ਟਿਕਟਸ ਵੇਚਣ ਦਾ ਦਾਅਵਾ ਕਰਦੇ ਸਨ। ਸੀ.ਐੱਨ.ਬੀ.ਸੀ. ਦੀ ਰਿਪੋਰਟ ਮੁਤਾਬਕ ਜਦੋਂ ਐਪਲ ਦੇ ਬੁਲਾਰੇ ਨਾਲ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨਾ ਹੀ ਇਸ ਬਾਰੇ ਕੁਝ ਕਿਹਾ ਅਤੇ ਨਾ ਹੀ ਅਜਿਹਾ ਹੋਣ ਤੋਂ ਮਨ੍ਹਾ ਕੀਤਾ।

PunjabKesari

ਐਪਲ ਦੇ ਇਕ ਬਿਆਨ ਮੁਤਾਬਕ ਗੈਂਬਲਿੰਗ ਐਪਸ ਚੀਨ ਦੇ ਐਪ ਸਟੋਰ 'ਚ ਗੈਰ-ਕਾਨੂੰਨੀ ਹਨ ਅਤੇ ਇਸ ਲਈ ਕੰਪਨੀ ਨੇ ਪਹਿਲਾਂ ਹੀ ਕਈ ਐਪਸ ਅਤੇ ਡਿਵੈਲਪਰਸ ਨੂੰ ਹਟਾਇਆ ਹੈ ਜੋ ਐਪ ਸਟੋਰ 'ਤੇ ਗੈਂਬਲਿੰਗ ਐਪ ਅਪਲੋਡ ਕਰ ਰਹੇ ਸਨ। ਕੰਪਨੀ ਨੇ ਕਿਹਾ ਹੈ ਕਿ ਉਹ ਅਜਿਹੇ ਐਪਸ ਨੂੰ ਹਟਾਉਣ ਅਤੇ ਰੋਕਣ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਐਪਲ 'ਤੇ ਚੀਨ ਦੀ ਸਰਕਾਰੀ ਪਬਲੀਕੇਸ਼ੰਸ ਨੇ ਆਪਣੇ ਐਪ ਸਟੋਰ 'ਤੇ ਗੈਰ-ਕਾਨੂੰਨੀ ਐਪ ਨੂੰ ਇਜਾਜ਼ਤ ਦੇਣ ਦਾ ਦੋਸ਼ ਲਗਾਇਆ ਹੈ। ਪਿਛਲੇ ਸਾਲ ਵੀ ਐਪਲ ਨੇ ਚੀਨ ਦੇ ਆਪਣੇ ਐਪ ਸਟੋਰ ਤੋਂ ਲਗਭਗ 700 ਵਰਚੁਅਲ ਪ੍ਰਾਈਵੇਟ ਨੈੱਟਵਰਕ ਸਰਵਿਸ ਐਪਸ ਨੂੰ ਹਟਾਇਆ ਸੀ।


Related News