ਤੁਹਾਡੀ ਨੀਂਦ ਨੂੰ ਟ੍ਰੈਕ ਕਰੇਗਾ ਐਪਲ ਦਾ ਨਵਾਂ ਸਲੀਪ ਟ੍ਰੈਕਰ

Sunday, Dec 16, 2018 - 12:54 AM (IST)

ਤੁਹਾਡੀ ਨੀਂਦ ਨੂੰ ਟ੍ਰੈਕ ਕਰੇਗਾ ਐਪਲ ਦਾ ਨਵਾਂ ਸਲੀਪ ਟ੍ਰੈਕਰ

ਗੈਜੇਟ ਡੈਸਕ—ਤੁਹਾਡੀ ਨੀਂਦ ਨਾਲ ਜੁੜੀ ਜਾਣਕਾਰੀ ਸਮਾਰਟਫੋਨ ’ਤੇ ਦੇਣ ਲਈ ਐਪਲ ਨੇ ਨਵਾਂ Beddit 3.5 ਸਲੀਪ ਟ੍ਰੈਕਰ ਪੇਸ਼ ਕੀਤਾ ਹੈ। ਤੁਹਾਨੂੰ ਬਸ ਸੈਂਸਰਸ ਨਾਲ ਲੈਸ 2mm ਪਤਲੀ ਸਟ੍ਰਿਪ ਨੂੰ ਆਪਣੀ ਬੈੱਡਸ਼ੀਟ ਹੇਠਾਂ ਰੱਖਣਾ ਪਵੇਗਾ, ਜਿਸ ਤੋਂ ਬਾਅਦ ਇਹ ਪੂਰੀ ਰਾਤ ਤੁਹਾਡੀ ਹਲਚਲ ਨੂੰ ਟ੍ਰੈਕ ਕਰੇਗੀ ਅਤੇ ਸਵੇਰ ਹੋਣ ’ਤੇ ਸਮਾਰਟਫੋਨ ਐਪ ’ਤੇ ਸਲੀਪ ਟਾਈਮ ਤੇ ਹਾਰਟ ਰੇਟ ਨਾਲ ਜੁੜੀ ਜਾਣਕਾਰੀ ਦੇਵੇਗੀ। ਇਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਚੈਨ ਦੀ ਨੀਂਦ ਲਈ ਹੈ ਜਾਂ ਪੂਰੀ ਰਾਤ ਬੇਚੈਨੀ ਵਿਚ ਲੰਘਾਈ ਹੈ। ਇਸ ਦੀ ਕੀਮਤ 150 ਡਾਲਰ (ਲਗਭਗ 10,700 ਰੁਪਏ ਰੱਖੀ ਗਈ ਹੈ।


Related News