ਭਾਰਤ ''ਚ ਉਪਲੱਬਧ ਹੋਇਆ ਟੱਚ ਬਾਰ ਵਾਲਾ ਮੈਕਬੁੱਕ 2016

Wednesday, Nov 30, 2016 - 02:07 PM (IST)

ਭਾਰਤ ''ਚ ਉਪਲੱਬਧ ਹੋਇਆ ਟੱਚ ਬਾਰ ਵਾਲਾ ਮੈਕਬੁੱਕ 2016

ਜਲੰਧਰ - ਵਿਸ਼ਵ ਦੀ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਐੱਪਲ ਨੇ ਅਕਤੂਬਰ ਮਹੀਨੇ ''ਚ ਨਵੇਂ ਮੈਕਬੁੱਕ ਪ੍ਰੋ 2016 ਨੂੰ ਲਾਂਚ ਕੀਤਾ ਸੀ। ਹਾਲਾਂਕਿ, ਇਸ ਦੌਰਾਨ ਕੰਪਨੀ ਨੇ ਇਸ ਪ੍ਰੋਡਕਟ ਨੂੰ ਭਾਰਤ ''ਚ ਉਪਲੱਬਧ ਕਰਾਏ ਜਾਣ ਬਾਰੇ ''ਚ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਪਰ ਨਵੰਬਰ ਮਹੀਨੇ ਦੇ ਵਿਚਕਾਰ ''ਚ ਕੰਪਨੀ ਨੇ ਚੁੱਪਚਾਪ ਹੀ ਮੈਕਬੁਕ ਪ੍ਰੋ 2016  ਦੇ ਬਿਨਾਂ ਟੱਚ ਬਾਰ ਵਾਲੇ ਵੇਰਿਅੰਟ ਨੂੰ ਭਾਰਤੀ ਮਾਰਕੀਟ ''ਚ ਉਤਾਰ ਦਿੱਤਾ ਸੀ।

 

ਹੁਣ ਇਕ ਖਬਰ ਮਤਾਬਕ ਐਪਲ ਮੈਕਬੁਕ ਪ੍ਰੋ 2016 ਟੱਚ ਬਾਰ ਵਾਲਾ ਵੇਰਿਅੰਟ ਵੀ ਉਪਲੱਬਧ ਹੋ ਗਿਆ ਹੈ। ਨਵਾਂ ਮੈਕਬੁੱਕ ਪ੍ਰੋ 2016 ਦਾ ਟੱਚ ਬਾਰ ਵਾਲਾ ਵੇਰਅੰਟ ਚੁਨਿੰਦਾ ਡੀਲਰ ਦੇ ਕੋਲ ਸਟਾਕ ''ਚ ਹੈ। ਕੇਰਲ ਦੇ ਐੱਪਲ ਰੀਸੇਲਰ ਆਈ. ਟੀ ਨੈੱਟ ਇੰਫੋਕਾਮ ਨੇ ਟਵਿਟਰ ਦੇ ਜ਼ਰੀਏ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਕੋਲ ਨਵੇਂ ਟੱਚ ਬਾਰ ਵੇਰਿਅੰਟ ਸਟਾਕ ''ਚ ਹਨ। 13 ਇੰਚ ਵਾਲੇ ਟੱਚ ਬਾਰ ਵੇਰਿਅੰਟ ਦੀ ਕੀਮਤ 1,55,900 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 15 ਇੰਚ ਵਾਲੇ ਵੇਰਿਅੰਟ ਦੀ 2,05,900 ਰੁਪਏ ਹੈ

ਮੈਕਬੁੱਕ ਪ੍ਰੋ ਨੂੰ ਅਜੇ ਕਿਸੀ ਵੀ ਈ-ਕਾਮਰਸ ਸਾਈਟ ''ਤੇ ਵੀ ਨਹੀਂ ਲਿਸਟ ਕੀਤਾ ਗਿਆ ਹੈ। ਸੰਭਵ ਹੈ ਕਿ ਕੰਪਨੀ ਨੇ ਸਟਾਕ ਨੂੰ ਉਪਲੱਬਧ ਕਰਾਉਣਾ ਸ਼ੁਰੂ ਹੀ ਕੀਤਾ ਹੈ। ਉਮੀਦ ਹੈ ਕਿ ਇਹ ਛੇਤੀ ਹੀ ਹੋਰ ਵੀ ਸਟੋਰ ''ਚ ਉਪਲੱਬਧ ਹੋਵੇਗਾ। 


Related News