MacBook Air 15 ਇੰਚ ਲਾਂਚ ਹੁੰਦੇ ਹੀ ਐਪਲ ਨੇ ਸਸਤਾ ਕੀਤਾ 13 ਇੰਚ ਵਾਲਾ ਮਾਡਲ, ਇੰਨੀ ਘਟੀ ਕੀਮਤ

Wednesday, Jun 07, 2023 - 12:05 AM (IST)

ਗੈਜੇਟ ਡੈਸਕ- ਐਪਲ ਨੇ ਆਪਣਾ ਨਵਾਂ ਮੈਕਬੁੱਕ ਲਾਂਚ ਕਰ ਦਿੱਤਾ ਹੈ, ਜੋ ਕਾਫੀ ਸਮੇਂ ਤੋਂ ਚਰਚਾ 'ਚ ਸੀ। ਅਸੀਂ ਗੱਲ ਕਰ ਰਹੇ ਹਾਂ MacBook Air 15-inch ਦੀ, ਜਿਸਨੂੰ ਕੰਪਨੀ ਨੇ WWDC 2023 ਈਵੈਂਟ 'ਚ ਲਾਂਚ ਕੀਤਾ ਹੈ। ਇਸ ਲੈਪਟਾਪ ਦੇ ਲਾਂਚ ਹੁੰਦੇ ਹੀ ਕੰਪਨੀ ਨੇ ਆਪਣੇ MacBook Air 13-inch ਨੂੰ ਸਸਤਾ ਕਰ ਦਿੱਤਾ ਹੈ।

ਹਾਲ ਹੀ 'ਚ ਲਾਂਚ ਹੋਏ ਮੈਕਬੁੱਕ ਏਅਰ ਦੀ ਕੀਮਤ 1,34,900 ਰੁਪਏ ਹੈ। ਭਾਰਤ 'ਚ ਇਹ ਡਿਵਾਈਸ 13 ਜੂਨ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਇਸ ਲੈਪਟਾਪ ਦੀ ਲਾਂਚਿੰਗ ਦੇ ਸਮੇਂ ਹੀ ਕੰਪਨੀ ਨੇ 13-ਇੰਚ ਵਾਲੇ ਮਾਡਲ ਦੀਆਂ ਕੀਮਤਾਂ 'ਚ ਕਟੌਤੀ ਦਾ ਵੀ ਐਲਾਨ ਕੀਤਾ ਹੈ। ਆਓ ਜਾਣਦੇ ਹਾਂ MacBook Air 13-inch ਦੀ ਕੀਮਤ ਅਤੇ ਫੀਚਰਜ਼ ਬਾਰੇ...

ਇਹ ਵੀ ਪੜ੍ਹੋ : Apple ਨੇ ਕੀਤਾ ਨਵੇਂ Mac Pro ਦਾ ਐਲਾਨ, ਅੱਜ ਤੋਂ ਕਰ ਸਕਦੇ ਹੋ ਆਰਡਰ

Apple MacBook Air M2 ਦੀਆਂ ਨਵੀਆਂ ਕੀਮਤਾਂ

ਐਪਲ ਨੇ MacBook Air M2 ਨੂੰ ਭਾਰਤ 'ਚ 1,19,900 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਸੀ। ਇਸਦੇ ਟਾਪ ਵੇਰੀਐਂਟ ਯਾਨੀ 512 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,49,900 ਰੁਪਏ ਹੈ। ਕੀਮਤਾਂ 'ਚ ਕਟੌਤੀ ਤੋਂ ਬਾਅਦ ਇਸ ਲੈਪਟਾਪ ਦੀ ਕੀਮਤ 1,14,900 ਰੁਪਏ ਤੋਂ ਸ਼ੁਰੂ ਹੋਵੇਗੀ। ਇਹ ਕੀਮਤ ਡਿਵਾਈਸ ਦੇ 256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਹੈ।

ਉਥੇ ਹੀ ਇਸਦਾ 512 ਜੀ.ਬੀ. ਸਟੋਰੇਜ ਵਾਲਾ ਮਾਡਲ 1,44,900 ਰੁਪਏ 'ਚ ਆਉਂਦਾ ਹੈ। ਨਵੀਆਂ ਕੀਮਤਾਂ ਐਪਲ ਇੰਡੀਆ ਦੀ ਅਧਿਕਾਰਤ ਵੈੱਬਸਾਈਟ 'ਤੇ ਰਿਫਲੈਕਟ ਹੋ ਰਹੀਆਂ ਹਨ। ਹਾਲਾਂਕਿ ਮੈਕਬੁੱਕ ਏਅਰ ਐੱਮ1 ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ।

ਇਹ ਵੀ ਪੜ੍ਹੋ :  iOS 17 ’ਚ ਕੀਤੇ ਗਏ ਵੱਡੇ ਬਦਲਾਅ, ਕੀਪੈਡ ਨਾਲ ਐਪਲ ਡਿਵਾਈਸਿਜ਼ ’ਚ ਹੋਏ ਇਹ ਵੱਡੇ ਬਦਲਾਅ

ਫੀਚਰਜ਼

13-ਇੰਚ ਸਕਰੀਨ ਸਾਈਜ਼ ਵਾਲੇ ਮੈਕਬੁੱਕ ਏਅਰ ਐੱਮ2 ਨੂੰ ਕੰਪਨੀ ਨੇ ਮੈਕਬੁੱਕ ਏਅਰ ਐੱਮ1 ਦੇ ਸਕਸੈਸਰ ਦੇ ਰੂਪ 'ਚ ਲਾਂਚ ਕੀਤਾ ਹੈ। ਇਸ ਵਿਚ 13.6-ਇੰਚ ਲਿਕੁਇਡ ਰੇਟਿਨਾ ਡਿਸਪਲੇਅ ਮਿਲਦੀ ਹੈ, ਜੋ 500 ਨਿਟਸ ਦੀ ਪੀਕ ਬ੍ਰਾਈਟਨੈੱਸ ਦੇ ਨਾਲ ਆਉਂਦੀ ਹੈ। ਇਹ ਡਿਵਾਈਸ ਐੱਮ2 ਚਿਪਸੈੱਟ 'ਤੇ ਕੰਮ ਕਰਦਾ ਹੈ। ਇਸ ਵਿਚ 8 ਜੀ.ਬੀ. ਰੈਮ ਅਤੇ 256GB/512GB ਸਟੋਰੇਜ ਦਾ ਆਪਸ਼ਨ ਮਿਲਦਾ ਹੈ। 

ਇਸ ਲੈਪਟਾਪ 'ਚ ਮੈਜਿਕ ਕੀ-ਬੋਰਡ ਦਿੱਤਾ ਗਿਆ ਹੈ। ਇਸਤੋਂ ਇਲਾਵਾ ਯੂਜ਼ਰਜ਼ ਨੂੰ ਫੋਰਸ ਟੱਚ ਟ੍ਰੈਕਪੈਡ ਮਿਲਦਾ ਹੈ। ਲੈਪਟਾਪ 1080p ਫੇਸਟਾਈਮ ਐੱਚ.ਡੀ. ਕੈਮਰਾ, ਟੱਚ ਆਈ.ਡੀ., ਚਾਰ ਸਪੀਕਰ ਸਿਸਟਮ, ਦੋ ਥੰਡਰਬੋਲਟ ਪੋਰਟ ਦੇ ਨਾਲ ਆਉਂਦਾ ਹੈ। ਇਸਨੂੰ ਪਾਵਰ ਦੇਣ ਲਈ 52.6Wh ਦੀ ਬੈਟਰੀ ਦਿੱਤੀ ਗਈ ਹੈ। ਲੈਪਟਾਪ 67W ਦੀ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ।

ਇਹ ਖ਼ਬਰ ਵੀ ਪੜ੍ਹੋ : Apple WWDC23 : Apple Car Play ’ਚ ਮਿਲੇਗਾ SharePlay, iPadOS17 ਨਵੇਂ ਫੀਚਰਜ਼ ਨਾਲ ਹੋਣਗੇ ਅਪਗ੍ਰੇਡ


Rakesh

Content Editor

Related News