ਐਪਲ ਨੇ ਲਾਂਚ ਕੀਤਾ iPhone XS, XS Max, ਮਿਲੇਗੀ ਡਿਊਲ ਸਿਮ ਸਪੋਰਟ

09/13/2018 1:25:02 AM

ਗੈਜੇਟ ਡੈਸਕ— ਐਪਲ ਨੇ ਆਪਣੇ ਸਾਲਾਨਾ ਈਵੈਂਟ 'ਚ ਨਵਾਂ ਆਈਫੋਨ XS ਲਾਂਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਦੋ ਵੇਰੀਐਂਟ iPhone XS ਅਤੇ iPhone XS Max 'ਚ ਪੇਸ਼ ਕੀਤਾ ਹੈ। ਆਈਫੋਨ XS 'ਚ ਸੁਪਰ ਰੇਟਿਨਾ ਡਿਸਪਲੇਅ ਦਿੱਤੀ ਗਈ ਹੈ। ਡਿਜ਼ਾਈਨ ਦੇ ਮਾਮਲੇ 'ਚ ਆਈਫੋਨ XS ਬਿਲਕੁਲ ਆਈਫੋਨ ਐਕਸ ਹੀ ਲੱਗਦਾ ਹੈ। ਹਾਲਾਂਕਿ ਹਮੇਸ਼ਾ ਦੀ ਤਰ੍ਹਾਂ ਕੰਪਨੀ ਦੇ ਸੀ.ਈ.ਓ. ਨੇ ਇਸ਼ ਨੂੰ ਹੁਣ ਤਕ ਦਾ ਸਭ ਤੋਂ ਐਡਵਾਂਸਡ ਆਈਫੋਨ ਦੱਸਿਆ ਹੈ। ਏ 12 ਬਾਇਓਨਿਕ ਚਿੱਪਸੈਟ ਦਿੱਤਾ ਗਿਆ ਹੈ ਜੋ ਪਿਛਲੇ ਪ੍ਰੋਸੈਸਰ ਦੇ ਮੁਕਾਬਲੇ ਫਾਸਟ ਹੈ। ਨਵੇਂ ਆਈਫੋਨਸ 'ਚ ਡਿਊਲ ਰੀਅਰ ਕੈਮਰਾ 12 ਮੈਗਾਪਿਕਸਲ ਵਾਈਡ + 12 ਮੈਗਾਪਿਕਸਲ ਟੈਲੀਫੋਟੋ ਕੈਮਰਾ ਮਿਲੇਗਾ। ਸੈਲਫੀ ਲਈ ਫਰੰਟ 'ਚ ਡਿਊਲ 7 ਮੈਗਾਪਿਕਸਲ + ਆਈ.ਆਰ. ਕੈਮਰਾ ਮਿਲੇਗਾ। ਫੋਟੋ ਨੂੰ ਬਿਹਤਰ ਕਰਨ ਲਈ ਨਿਊਰਲ ਇੰਜਣ ਕੰਮ ਕਰੇਗਾ।

ਕੀਮਤ
- iPhone XR  ਦੀ ਕੀਮਤ 749 ਡਾਲਰ (ਲਗਭਗ 53 ਹਜ਼ਾਰ 800 ਰੁਪਏ) ਹੋਵੇਗੀ।
- iPhone XS  ਦੀ ਕੀਮਤ 999 ਡਾਲਰ (ਲਗਭਗ 71 ਹਜ਼ਾਰ 800 ਰੁਪਏ) ਰੱਖੀ ਗਈ ਹੈ।
ਉੱਥੇ ਆਈਫੋਨ  iPhone XS Max 1099 ਡਾਲਰ (ਲਗਭਗ 79 ਹਜ਼ਾਰ ਰੁਪਏ) 'ਚ ਮਿਲੇਗਾ।
ਇਨ੍ਹਾਂ ਦੇ ਪ੍ਰੀ-ਆਰਡਰ 19 ਅਕਤੂਬਰ ਤੋਂ ਸ਼ੁਰੂ ਹੋਣਗੇ, ਉੱਥੇ ਵਿਕਰੀ 26 ਅਕਤੂਬਰ ਤੋਂ ਹੋਵੇਗੀ।

PunjabKesari
- ਬਿਹਤਰ ਸਾਊਂਡ ਐਕਸਪੀਰੀਅੰਸ ਲਈ ਕੰਪਨੀ ਨੇ ਇਸ ਵਿਚ ਪਹਿਲਾਂ ਨਾਲੋਂ ਬਿਹਤਰ ਸਪੀਕਰ ਦਿੱਤਾ ਹੈ। 
- ਫੇਸ ਆਈ.ਡੀ.: ਇਸ ਲਈ ਕਈ ਤਰ੍ਹਾਂ ਦੇ ਸੈਂਸਰਸ ਦਿੱਤੇ ਗਏ ਹਨ ਤਾਂ ਜੋ ਇਸ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਇਆ ਜਾ ਸਕੇ। 
- ਨਿਊਰਲ ਇੰਜਣ ਨਾਲ ਲੈਸ ਹੈ ਆਈਪੋਨ ਐਕਸ ਐੱਸ ਦਾ ਪ੍ਰੋਸੈਸਰ

PunjabKesari
- 5 ਟਿਰੀਲੀਅਨ ਆਪਰੇਸ਼ਨ ਪ੍ਰਤੀ ਸੈਕਿੰਡ ਦੀ ਦਰ ਨਾਲ ਕੰਮ ਕਰਨ ਦੀ ਸਮਰੱਥਾ ਇਸ ਪ੍ਰੋਸੈਸਰ 'ਚ ਦਿੱਤੀ ਗਈ ਹੈ। 
- ਨਵੀਂ ਆਈਫੋਨ 'ਚ ਮਿਲੇਗੀ 512 ਜੀ.ਬੀ. ਇੰਟਰਨਲ ਸਟੋਰੇਜ

PunjabKesari

-ਕੰਪਨੀ ਦਾ ਦਾਅਵਾ ਨਵੇਂ ਆਈਫੋਨਸ  'ਚ  30 ਫੀਸਦੀ ਤੇਜ਼ ਲੋਡ ਹੋਣਗੀਆਂ ਐਪਸ

-ਯੂਜ਼ਰਸ ਨੂੰ ਨਵੇਂ ਆਈਫੋਨਸ 'ਚ ਮਿਲਣਗੇ ਲੇਟੈਸਟ ਇਮੋਜੀ

PunjabKesari

- ਆਗੁਮੈਂਟਿਡ ਰਿਐਲਿਟੀ ਲਈ ਪ੍ਰੋਸੈਸਰ 'ਚ ਡੈਡੀਕੇਟਿਡ ਕੋਰ ਦਿੱਤੇ ਗਏ ਹਨ। ਸਾਫਟਵੇਅਰ ਅਤੇ ਹਾਰਡਵੇਅਰ ਦੋਵਾਂ 'ਚ ਏ.ਆਰ. ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। 
- ਆਈਫੋਨ ਐਕਸ. ਐੱਸ. ਗੋਲਡ, ਸਪੇਸ ਗ੍ਰੇ ਸਮੇਤ ਤਿੰਨ ਕਲਰ ਵੇਰੀਐਂਟ 'ਚ ਮਿਲੇਗਾ। ਇਹ 30 ਮਿੰਟ ਤਕ ਪਾਣੀ 'ਚ ਰਹਿ ਸਕਦਾ ਹੈ।

PunjabKesari 
ਆਈਫੋਨ ਐਕਸ.ਐੱਸ. 'ਚ ਦਿੱਤਾ ਗਿਆ ਹੈ ਸਮਾਰਟ ਐੱਚ.ਡੀ.ਆਰ., ਜ਼ੀਰੋ ਸ਼ਟਰ ਲੈਗ ਦੇ ਨਾਲ ਮੂਵਿੰਗ ਤਸਵੀਰਾਂ ਕਲਿੱਕ ਕੀਤੀਆਂ ਜਾ ਸਕਣਗੀਆਂ। 
ਹਾਈਲਾਈਟ ਅਤੇ ਸ਼ੈਡੋ ਬਿਹਤਰ ਹੋਵੇਗਾ। ਕੰਪਨੀ ਮੁਤਾਬਕ ਇਹ ਬ੍ਰੇਕਥਰੂ ਵਰਗਾ ਹੈ। 

PunjabKesari
- ਆਈਫੋਨ ਐਕਸ. ਐੱਸ. ਗੇਮਿੰਗ ਪਰਫਾਰਮੈਂਸ ਦਾ ਡੈਮੋ
- ਕੰਪਨੀ ਇਸ ਸਮਾਰਟਫੋਨ 'ਚ ਗੇਮਿੰਗ ਬਿਹਤਰ ਹੋਣ ਦਾ ਡੈਮੋ ਦੇ ਰਹੀ ਹੈ। ਕੋਈ ਲੈਗ ਨਹੀਂ, ਰੈਂਡਰ ਵਧੀਆ ਹੈ ਅਤੇ ਕੁਆਲਟੀ ਜ਼ਬਰਦਸਤ ਹੈ। ਏ.ਆਰ. ਗੇਮਿੰਗ ਪਹਿਲਾਂ ਤੋਂ ਕਾਫੀ ਬਿਹਤ ਹੈ, ਦੋ ਆਈਫੋਨਸ 'ਚ ਸੁਪਰ ਰੇਟਿਨਾ ਡਿਸਪਲੇਅ ਅੇਤ 3ਡੀ ਟੱਚ ਫੀਚਰ ਦਿੱਤਾ ਗਿਆ ਹੈ।


Related News