ਐਪਲ ਨੇ ਬੰਦ ਕੀਤਾ ਆਪਣਾ 11 ਇੰਚ ਸਕ੍ਰੀਨ ਵਾਲਾ ਮੈਕਬੁੱਕ ਏਅਰ
Saturday, Oct 29, 2016 - 06:06 PM (IST)
.jpg)
ਜਲੰਧਰ - ਮੈਕਬੁਕ ਪ੍ਰੋ ਦੇ ਤਿੰਨ ਨਵੇਂ ਮਾਡਲ ਲਾਂਚ ਹੋਣ ਦੇ ਬਾਅਦ ਐਪਲ ਨੇ ਮੈਕਬੁੱਕ ਦੀ ਰੇਂਜ ''ਚ ਬਹੁਤ ਤਬਦੀਲੀ ਕਰਦੇ ਹੋਏ ਆਪਣੇ 11 ਇੰਚ ਦੇ ਮੈਕਬੁੱਕ ਏਅਰ ਮਾਡਲ ਨੂੰ ਬੰਦ ਕਰ ਦਿੱਤਾ ਹੈ। ਹਾਲਾਂਕਿ ਕੰਪਨੀ ਨੇ ਮੈਕਬੁਕ ਪ੍ਰੋ ਮਾਡਲ ਦੇ ਲਾਂਚ ਦੇ ਸਮੇਂ ਆਪਣੇ ਮੈਕਬੁੱਕ ਏਅਰ ਨੂੰ ਬੰਦ ਕੀਤੇ ਜਾਣ ਦੀ ਕੋਈ ਚਰਚਾ ਨਹੀਂ ਕੀਤੀ ਸੀ।
ਹਾਲ ਹੀ ''ਚ ਇਸ ਮਾਡਲ ਨੂੰ ਕੰਪਨੀ ਦੀ ਵੈੱਬਸਾਈਟ ਤੋਂ ਵੀ ਹੱਟਾ ਲਿਆ ਗਿਆ ਹੈ। 11 ਇੰਚ ਵਾਲੇ ਮੈਕਬੁੱਕ ਏਅਰ ਦੇ ਬੰਦ ਹੋਣ ਦੇ ਬਾਅਦ ਮਾਰਕੀਟ ''ਚ ਹੁਣ ਸਿਰਫ ਐਪਲ ਦਾ 13 ਇੰਚ ਵਾਲਾ ਮੈਕਬੁੱਕ ਏਅਰ ਮਾਡਲ ਬਚਿਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਕੰਪਨੀ ਆਪਣੀ ਏਅਰ ਸੀਰੀਜ ਬੰਦ ਕਰਕੇ ਸਿਰਫ ਮੈਕਬੁਕ ਪ੍ਰੋ ''ਤੇ ਹੀ ਪੂਰਾ ਧਿਆਨ ਦੇ ਰਹੀ ਹੈ।