ਜਾਨ ''ਤੇ ਖੇਡ ਬਚਾਈਆਂ 11 ਜ਼ਿੰਦਗੀਆਂ, ਪੁਲਸ ਮੁਲਾਜ਼ਮਾਂ ਦਾ CM ਮਾਨ ਤੇ DGP ਵਲੋਂ ਸਨਮਾਨ
Thursday, Jul 24, 2025 - 03:55 PM (IST)

ਬਠਿੰਡਾ (ਵਿਜੈ ਵਰਮਾ) : ਮਨੁੱਖਤਾ ਦੀ ਮਿਸਾਲ ਬਣਦੇ ਹੋਏ ਬਠਿੰਡਾ ਪੁਲਸ ਦੀ ਪੀ. ਸੀ. ਆਰ ਟੀਮ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਸਰਹਿੰਦ ਨਹਿਰ 'ਚ ਡਿੱਗੀ ਕਾਰ 'ਚੋਂ 11 ਲੋਕਾਂ ਦੀ ਜਾਨ ਬਚਾ ਕੇ ਵੀਰਤਾ ਅਤੇ ਫ਼ਰਜ਼ ਨਿਭਾਉਣ ਦੀ ਉੱਚੀ ਮਿਸਾਲ ਪੇਸ਼ ਕੀਤੀ ਹੈ। ਇਸ ਕਾਰਜ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਮੁਲਾਜ਼ਮਾਂ ਦੀ ਸ਼ਲਾਘਾ ਕੀਤੀ ਗਈ ਹੈ, ਜਦੋਂਕਿ ਡੀ. ਜੀ. ਪੀ ਪੰਜਾਬ ਗੌਰਵ ਯਾਦਵ ਵੱਲੋਂ ਉਨ੍ਹਾਂ ਨੂੰ ਕਮਾਂਡੇਸ਼ਨ ਡਿਸਕ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਵੱਡੀ ਰਾਹਤ, ਅਪਲਾਈ ਕਰਨ ਵਾਲਿਆਂ ਨੂੰ...
ਮਿਤੀ 23 ਜੁਲਾਈ ਨੂੰ ਬਹਿਮਨ ਪੁਲ ਕੋਲ ਤਾਇਨਾਤ ਪੀ. ਸੀ. ਆਰ. ਟੀਮ ਨੂੰ ਰਾਹਗੀਰ ਵੱਲੋਂ ਇਤਲਾਹ ਮਿਲੀ ਕਿ ਇੱਕ ਹੌਂਡਾ ਇਮੇਜ ਕਾਰ ਸਰਹਿੰਦ ਨਹਿਰ ਵਿੱਚ ਡਿੱਗ ਗਈ ਹੈ। ਕਾਰ ਵਿਚ 6 ਬੱਚਿਆਂ ਸਮੇਤ ਕੁੱਲ 11 ਸਵਾਰ ਸਨ। ਪੁਲਸ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਵੈਲਫੇਅਰ ਸੰਸਥਾਵਾਂ ਅਤੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਜਾਨ 'ਤੇ ਖੇਡ ਕੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਉਨ੍ਹਾਂ ਦੀ ਜਾਨ ਬਚਾਈ।
ਇਹ ਵੀ ਪੜ੍ਹੋ : ਪੰਜਾਬ ਦੇ ਡਾਕਟਰਾਂ ਨੂੰ ਵੱਡਾ ਖ਼ਤਰਾ! ਰਿਪੋਰਟ ਪੜ੍ਹ ਹਰ ਕੋਈ ਰਹਿ ਜਾਵੇਗਾ ਹੈਰਾਨ
ਇਸ ਸੰਕਟ ਦੀ ਘੜੀ 'ਚ ਚੋਟੀ ਦੇ ਸਹਿਯੋਗੀ ਬਣੀ ਬਠਿੰਡਾ ਪੁਲਸ ਦੇ ਇਹ ਚਾਰ ਮੁਲਾਜ਼ਮ –ਏ.ਐੱਸ.ਆਈ. ਰਾਜਿੰਦਰ ਸਿੰਘ, ਏ. ਐੱਸ. ਆਈ. ਨਰਿੰਦਰ ਸਿੰਘ, ਸੀ.ਸੀ. ਜਸਵੰਤ ਸਿੰਘ, ਲੇਡੀ ਸੀ.ਸੀ. ਹਰਪਾਲ ਕੌਰ ਹਨ। ਇਨ੍ਹਾਂ ਨੂੰ ਡੀ. ਜੀ. ਪੀ. ਕਮਾਂਡੇਸ਼ਨ ਡਿਸਕ ਦੇ ਨਾਲ-ਨਾਲ 25,000 ਰੁਪਏ ਨਕਦ ਇਨਾਮ ਦਿੱਤਾ ਗਿਆ, ਜੋ ਐੱਸ.ਐੱਸ.ਪੀ. ਬਠਿੰਡਾ ਅਮਨੀਤ ਕੌਂਡਲ ਆਈ. ਪੀ. ਐੱਸ. ਵੱਲੋਂ ਵਿਸ਼ੇਸ਼ ਤੌਰ ’ਤੇ ਭੇਂਟ ਕੀਤਾ ਗਿਆ। ਇਸ ਰਾਹਤ ਮੁਹਿੰਮ 'ਚ ਸਥਾਨਕ ਸਮਾਜ ਸੇਵੀ ਸੰਸਥਾਵਾਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ। ਬੱਚਿਆਂ ਨੂੰ ਤੁਰੰਤ ਮੁੱਢਲੀ ਸਿਹਤ ਸਹਾਇਤਾ ਦੇਣ ਤੋਂ ਲੈ ਕੇ ਹਸਪਤਾਲ ਲਿਜਾਣ ਤੱਕ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ। ਜਿੱਥੇ ਪੁਲਸ ਮੁਲਾਜ਼ਮਾਂ ਦੀ ਇਸ ਕੰਮ ਲਈ ਤਾਰੀਫ਼ ਹੋ ਰਹੀ ਹੈ, ਉੱਥੇ ਹੀ ਇਹ ਸਾਰਾ ਸਮਾਜ ਵੀ ਪ੍ਰੇਰਿਤ ਹੋ ਕੇ ਅਜਿਹੀਆਂ ਘੜੀਆਂ 'ਚ ਅੱਗੇ ਆਉਣ ਲਈ ਤਿਆਰ ਹੋਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8