ਹੁਣ iphone x ਯੂਜ਼ਰਸ ਯੂਟਿਊਬ 'ਤੇ ਦੇਖ ਸਕਣਗੇ HDR ਵੀਡੀਓਜ਼

05/12/2018 6:20:51 PM

ਜਲੰਧਰ- ਅਮਰੀਕੀ ਮਲਟੀਨੈਸ਼ਨਲ ਕੰਪਨੀ ਐਪਲ ਨੇ ਪਿਛਲੇ ਸਾਲ ਆਪਣਾ ਸਭ ਤੋਂ ਮੰਹਿਗਾ ਫੋਨ ਆਈਫੋਨ X ਲਾਂਚ ਕੀਤਾ ਸੀ । ਉਥੇ ਹੀ ਹੁਣ ਆਈਫੋਨ X ਯੂਜ਼ਰਸ ਯੂਟਿਊਬ ਦੇ ਹਾਈ ਡਾਇਨੈਮਿਕ ਰੇਂਜ (HDR) ਵੀਡੀਓਜ਼ ਨੂੰ ਵੇਖ ਸਕਣਗੇ ਅਤੇ ਯੂਟਿਊਬ ਨੇ ਇਸ ਦੇ ਲਈ ਸਪੋਰਟ ਦੇਣੀ ਸ਼ੁਰੂ ਕਰ ਦਿੱਤੀ ਹੈ। HDR ਵੀਡੀਓ 'ਚ ਜ਼ਿਆਦਾ ਬਿਹਤਰ ਕਲਰ ਦਿੱਤਾ ਜਾਂਦਾ ਹੈ ਅਤੇ ਇਹ ਕਈ ਤਰ੍ਹਾਂ ਦੀਆਂ ਸਕ੍ਰੀਨ ਸਾਈਜ਼ 'ਚ ਵੀ ਕੁਆਲਿਟੀ ਵੀਡੀਓ ਪਲੇਅਬੈਕ ਦੀ ਸਹੂਲਤ ਦਿੰਦੀ ਹੈ। ਦੱਸ ਦਈਏ ਕਿ ਯੂਟਿਊਬ 'ਤੇ ਦ ਐੈੱਚ. ਡੀ. ਆਰ ਚੈਨਲ ਜਿਵੇਂ ਪਲੇਟਫਾਰਮ ਹਨ, ਜੋ iOS ਲਈ ਐੱਚ. ਡੀ. ਆਰ ਵੀਡੀਓਜ਼ ਉਪਲੱਬਧ ਕਰਦੀ ਹੈ। 

PunjabKesari

ਐਪਲ ਨੇ ਐੱਚ. ਡੀ. ਆਰ ਸਪੋਰਟ ਪਿਛਲੇ ਸਾਲ ਜਾਰੀ ਕੀਤੀ ਸੀ ਅਤੇ ਆਈਫੋਨ X 'ਚ ਸੁਪਰ ਰੇਟਿਨਾ ਡਿਸਪਲੇਅ ਦਿੱਤੀ ਸੀ। ਇਹ ਪਹਿਲਾ ਐੱਚ. ਡੀ. ਆਰ OLED ਡਿਸਪਲੇਅ ਹੈ ਜਿਸ ਨੂੰ ਐਪਲ ਦੇ ਕਿਸੇ ਸਮਾਰਟਫੋਨ 'ਚ ਨਹੀਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰਿਪੋਰਟ 'ਚ ਕਿਹਾ ਗਿਆ ਕਿ ਐਪਲ ਟੀ. ਵੀ. 4k ਦੇ ਆਈਟਿਊਂਸ ਮੂਵੀ ਸਟੋਰ 'ਤੇ ਚੁਨਿੰਦਾ ਫਿਲਮਾਂ ਦੇ ਨਾਲ-ਨਾਲ 4k ਟੈਲੀਵਿਜ਼ਨ ਸੈਟਸ ਦੇ ਨਾਲ ਪੇਅਰ ਕਰਨ 'ਤੇ 4k, HDR10 ਅਤੇ ਡਾਲਬੀ ਵਿਜ਼ਨ ਨੂੰ ਸਪੋਰਟ ਕਰਦੀ ਹੈ। 

ਦੱਸ ਦਈਏ ਕਿ ਫਿਲਹਾਲ ਕੁੱਝ ਐਂਡ੍ਰਾਇਡ ਯੂਜ਼ਰਸ ਵੀ 84R ਦਾ ਫਾਇਦਾ ਆਪਣੇ ਮੋਬਾਇਲ ਫੋਨ 'ਤੇ ਚੁੱਕ ਸਕਦੇ ਹਨ, ਜਿਸ 'ਚ ਗਲੈਕਸੀ S8, ਪਿਕਸਲ, LG, V30 ਅਤੇ ਐਕਸਪੀਰੀਆ XZ ਪ੍ਰੀਮੀਅਮ ਸ਼ਾਮਿਲ ਹਨ। ਦੂਜੇ ਪਾਸੇ ਆਈ. ਓ. ਐੱਸ 'ਤੇ ਇਹ ਫੀਚਰ ਲੇਟੈਸਟ ਆਈਪੈਡ ਪ੍ਰੋ 'ਤੇ ਕੰਮ ਨਹੀਂ ਕਰ ਰਿਹਾ ਹੈ।।


Related News