ਐਪਲ ਸਟੋਰ 'ਤੇ ਆਈਫੋਨ ਹੋਇਆ ਬਲਾਸਟ, 1 ਨੌਜਵਾਨ ਜ਼ਖਮੀ
Wednesday, Jan 10, 2018 - 05:57 PM (IST)

ਜਲੰਧਰ: iPhone ਨਿਰਮਾਤਾ ਕੰਪਨੀ ਇਕ ਵਾਰ ਫਿਰ ਤੋਂ ਆਪਣੇ ਫੋਨ ਨੂੰ ਲੈ ਕੇ ਵਿਵਾਦਾਂ 'ਚ ਹੈ। ਰਿਪੋਰਟ ਮੁਤਾਬਕ Zurich ਐਪਲ ਸਟੋਰ 'ਚ iPhone ਦੀ ਬੈਟਰੀ 'ਚ ਧਮਾਕਾ ਹੋਣ ਦੇ ਕਾਰਨ ਇਕ ਵਿਅਕਤੀ ਜਖ਼ਮੀ ਹੋ ਗਿਆ ਹੈ।
swissinfo ਦੀ ਰਿਪੋਰਟ ਮੁਤਾਬਕ ਇਹ ਹਾਦਸਾ Zurich ਦੇ Bahnhofstrasse 'ਚ ਮੰਗਲਵਾਰ ਨੂੰ ਐਪਲ ਸਟੋਰ 'ਚ ਹੋਇਆ ਸੀ। ਕਿਹਾ ਜਾ ਰਿਹਾ ਹੈ ਕਿ iPhone ਬਲਾਸਟ ਦੀ ਵਜ੍ਹਾ ਓਵਰ ਹੀਟਿੰਗ ਹੋ ਸਕਦੀ ਹੈ। ਉਥੇ ਹੀ ਜਿਸ ਸਮੇਂ ਫੋਨ 'ਚ ਵਿਸਫੋਟ ਹੋਇਆ ਉਸ ਸਮੇਂ iPhone ਨੂੰ ਰਿਪੇਅਰ ਕੀਤਾ ਜਾ ਰਿਹਾ ਸੀ। ਇਸ ਹਾਦਸੇ 'ਚ ਰਿਪੇਅਰਮੈਨ ਦੇ ਹੱਥ 'ਚ ਚੋਟ ਲੱਗੀ ਹੈ।
Zurich ਸਿਟੀ ਪੁਲਸ ਮੁਤਾਬਕ, iPhone 'ਚ ਅਚਾਨਕ ਬਲਾਸਟ ਹੋਇਆ। ਕਿਉਂਕਿ ਉਸ ਸਮੇਂ ਫੋਨ ਨੂੰ ਰਿਪੇਅਰ ਕੀਤਾ ਜਾ ਰਿਹਾ ਸੀ। ਫੋਨ ਨੂੰ ਰਿਪੇਅਰ ਕਰਦੇ ਸਮੇਂ ਰਿਪੇਅਰਮੈਨ ਦੇ ਹੱਥ 'ਚ ਸੱਟ ਆਈ ਹੈ। ਇਸ ਤੋਂ ਇਲਾਵਾ ਹਾਦਸੇ 'ਚ ਸੱਤ ਲੋਕਾਂ ਨੂੰ ਵੀ ਮੈਡੀਕਲ ਅਟੇਂਸ਼ਨ ਦਿੱਤਾ ਗਿਆ ਹੈ। ਉਥੇ ਹੀ, ਹਾਦਸੇ ਦੇ ਸਮੇਂ ਐਪਲ ਸਟੋਰ 'ਚ ਕਰੀਬ 50 ਲੋਕ ਮੌਜੂਦ ਸਨ। ਦਸ ਦਈਏ ਕਿ ਇਸ ਮਾਮਲੇ 'ਤੇ ਐਪਲ ਵੱਲੋਂ ਅਜੇ ਤੱਕ ਕੋਈ ਵੀ ਬਿਆਨ ਨਹੀਂ ਆਇਆ ਹੈ।