ਆਈਫੋਨ 13 ਨਾਲ ਹੋ ਸਕਦੀ ਹੈ ਟੱਚ-ਆਈ.ਡੀ. ਦੀ ਵਾਪਸੀ

03/15/2021 6:14:01 PM

ਗੈਜੇਟ ਡੈਸਕ– ਕੋਰੋਨਾ ਫੈਲਣ ਤੋਂ ਬਾਅਦ ਦੁਨੀਆ ’ਚ ਬਹੁਤ ਕੁਝ ਬਦਲਿਆ ਹੈ। ਇਸ ਮਹਾਮਾਰੀ ਦੇ ਫੈਲਣ ਤੋਂ ਬਾਅਦ ਸਭ ਤੋਂ ਜ਼ਿਆਦਾ ਲੋਕਾਂ ਨੂੰ ਪਰੇਸ਼ਾਨੀ ਮਾਸਕ ਨੂੰ ਲੈ ਕੇ ਹੋ ਰਹੀ ਹੈ। ਸਭ ਤੋਂ ਜ਼ਿਆਦਾ ਸਮੱਸਿਆ ਐਨਕ ਪਹਿਨਣ ਵਾਲਿਆਂ ਅਤੇ ਆਈਫੋਨ ਵਾਲਿਆਂ ਨੂੰ ਹੋ ਰਹੀ ਹੈ। ਆਈਫੋਨ ਵਾਲੇ ਆਪਣੀ ਫੇਸ ਆਈ.ਡੀ. ਨਾਲ ਫੋਨ ਨੂੰ ਅਨਲਾਕ ਨਹੀਂ ਕਰ ਪਾ ਰਹੇ ਹਨ। 

ਖ਼ਬਰ ਹੈ ਕਿ ਐਪਲ ਨਵੇਂ ਆਈਫੋਨ ਯਾਨੀ ਆਈਫੋਨ 13 ਦੇ ਨਾਲ ਫੇਸ ਆਈ.ਡੀ. ਨੂੰ ਲੈ ਕੇ ਵੱਡਾ ਫੈਸਲਾ ਲੈਣ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਆਈਫੋਨ 13 ਦੇ ਨਾਲ ਐਪਸ ਦੀ ਟੱਚ ਆਈ.ਡੀ. ਦੀ ਵਾਪਸੀ ਹੋਣ ਵਾਲੀ ਹੈ। ਸਾਲ 2021 ਦੀ ਛਿਮਾਹੀ ’ਚ ਆਈਫੋਨ 13 ’ਚ ਇਨ-ਡਿਸਪਲੇਅ ਟੱਚ ਆਈ.ਡੀ. ਦਿੱਤੀ ਜਾ ਸਕਦੀ ਹੈ। ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਹੈ ਕਿ ਫੋਨ ’ਚ ਫੇਸ ਅਨਲਾਕ ਨਹੀਂ ਮਿਲੇਗਾ। 

ਆਈਫੋਨ 13 ਦੇ ਨਾਲ ਫੇਸ ਆਈ.ਡੀ. ਅਤੇ ਟੱਚ ਆਈ.ਡੀ. ਦੋਵਾਂ ਦੀ ਸੁਪੋਰਟ ਮਿਲੇਗੀ। ਇਸ ਫੀਚਰ ਦੇ ਆਉਣ ਤੋਂ ਬਾਅਦ ਮਾਸਕ ਦੇ ਨਾਲ ਫੇਸ ਅਨਲਾਕ ਦੇ ਨਾਲ ਆਉਣ ਵਾਲੀ ਸਮੱਸਿਆ ਨੂੰ ਦੂਰ ਕੀਤਾ ਜਾਵੇਗਾ। ਦੱਸ ਦੇਈਏ ਕਿ ਐਪਲ ਨੇ 2017 ’ਚ ਆਈਫੋਨ ਦੇ ਨਾਲ ਟੱਚ ਆਈ.ਡੀ. ਨੂੰ ਹਟਾ ਦਿੱਤਾ ਸੀ ਅਤੇ ਆਈਫੋਨ ਐਕਸ ਨੂੰ ਪਹਿਲੀ ਵਾਰ ਫੇਸ ਆਈ.ਡੀ. ਨਾਲ ਲਾਂਚ ਕੀਤਾ ਸੀ। Barclays ਰਿਸਰਚ ’ਚ ਕਿਹਾ ਗਿਆ ਹੈ ਕਿ ਐਪਲ ਆਈਫੋਨ 13 ਦੇ ਨਾਲ ਅੰਡਰ ਗਲਾਸ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾਵੇਗਾ। 

ਦੱਸ ਦੇਈਏ ਕਿ ਐਂਡਰਾਇਡ ਸਮਾਰਟਫੋਨ ਦੇ ਨਾਲ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਪਿਛਲੇ ਕਈ ਸਾਲਾਂ ਤੋਂ ਮਿਲ ਰਿਹਾ ਹੈ ਹਾਲਾਂਕਿ, ਅਜੇ ਤਕ ਇਹ ਸਭ ਫਿਲਹਾਲ ਦੀ ਰਿਪੋਰਟ ਹੀ ਹੈ ਪਰ ਜੇਕਰ ਐਪਲ ਆਈਫੋਨ ਦੇ ਨਾਲ ਇਨ-ਫਿੰਗਰਪ੍ਰਿੰਟ ਸੈਂਸਰ ਦੀ ਸੁਪੋਰਟ ਦਿੰਦੀ ਹੈ ਤਾਂ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਆਈਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਮਿਲੇਗਾ। 


Rakesh

Content Editor

Related News