ਐਪਲ, ਗੂਗਲ, ਨੈੱਟਫਲਿਕਸ ਅਤੇ ਐਮਾਜ਼ੋਨ ਇੰਡੀਆ ਨੂੰ ਸੰਸਦੀ ਕਮੇਟੀ ਨੇ ਕੀਤਾ ਤਲਬ
Wednesday, Aug 24, 2022 - 10:58 AM (IST)
ਨਵੀਂ ਦਿੱਲੀ– ਐਂਟੀ ਕੰਪੀਟਿਟਵ ਪ੍ਰਥਾਵਾਂ ਦੀ ਜਾਂਚ ਕਰ ਰਹੀ ਇਕ ਸੰਸਦੀ ਕਮੇਟੀ ਦੇ ਸਾਹਮਣੇ ਮੰਗਲਵਾਰ ਨੂੰ ਐਪਲ, ਗੂਗਲ, ਐਮਾਜ਼ੋਨ, ਨੈੱਟਫਲਿਕਸ ਅਤੇ ਮਾਈਕ੍ਰੋਸਾਫਟ ਦੀਆਂ ਭਾਰਤੀ ਬ੍ਰਾਂਚਾਂ ਦੇ ਚੋਟੀ ਦੇ ਅਧਿਕਾਰੀ ਹਾਜ਼ਰ ਹੋਣਗੇ। ਇਸ ਸੰਸਦੀ ਕਮੇਟੀ ਦੇ ਪ੍ਰਧਾਨ ਜਯੰਤ ਸਿਨਹਾ ਹਨ। ਵਿੱਤ ਸਬੰਧੀ ਸੰਸਦ ਦੀ ਸਥਾਈ ਕਮੇਟੀ ਬਾਜ਼ਾਰ ’ਚ ਮੁਕਾਬਲੇਬਾਜ਼ੀ ਦੇ ਵੱਖ-ਵੱਖ ਪਹਿਲੂਆਂ ’ਤੇ ਵਿਚਾਰ ਕਰ ਰਹੀ ਹੈ। ਕਮੇਟੀ ਦੀ ਖਾਸ ਤੌਰ ’ਤੇ ਵੱਡੀਆਂ ਤਕਨਾਲੋਜੀ ਕੰਪਨੀਆਂ ’ਤੇ ਨਜ਼ਰ ਹੈ।
ਲੋਕ ਸਭਾ ਸਕੱਤਰੇਤ ਵਲੋਂ ਜਾਰੀ ਇਕ ਨੋਟਿਸ ਮੁਤਾਬਕ ਬੈਠਕ ਦਾ ਏਜੰਡਾ ਵੱਡੀਆਂ ਤਕਨਾਲੋਜੀ ਕੰਪਨੀਆਂ ਵਲੋਂ ਐਂਟੀ ਕੰਪੀਟਿਟਵ ਪ੍ਰਥਾਵਾਂ ’ਤੇ ਵੱਡੀਆਂ ਤਕਨਾਲੋਜੀ ਕੰਪਨੀਆਂ ਦੇ ਪ੍ਰਤੀਨਿਧੀਆਂ ਦਾ ਜ਼ੁਬਾਨੀ ਬਿਆਨ ਹੈ। ਸਿਨਹਾ ਨੇ ਕਿਹਾ ਕਿ ਐਪਲ, ਮਾਈਕ੍ਰੋਸਾਫਟ, ਐਮਾਜ਼ੋਨ, ਗੂਗਲ, ਨੈੱਟਫਲਿਕਸ ਦੀਆਂ ਭਾਰਤੀ ਬ੍ਰਾਂਚਾਂ ਦੇ ਪ੍ਰਤੀਨਿਧੀ ਅਤੇ ਕੁੱਝ ਹੋਰ ਲੋਕ ਡਿਜੀਟਲ ਬਾਜ਼ਾਰ ’ਚ ਮੁਕਾਬਲੇਬਾਜ਼ੀ ਵਿਵਹਾਰ ਦੇ ਮੁੱਦੇ ’ਤੇ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ।