ਇਸ ਵਾਰ ਕਿਹੜੇ ਪ੍ਰੋਡਕਟ ਕਰੇਗੀ ਲਾਂਚ Apple, ਜਾਣੋ ਈਵੈਂਟ ਨਾਲ ਜੁੜੀ ਹਰ ਜਾਣਕਾਰੀ

09/11/2020 5:55:48 PM

ਗੈਜੇਟ ਡੈਸਕ– ਐਪਲ ਨੇ 15 ਸਤੰਬਰ ਨੂੰ ਹੋਣ ਵਾਲੇ ਆਪਣੇ ਈਵੈਂਟ ਲਈ ਇਨਵਾਈਟ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਈਵੈਂਟ ਨੂੰ ‘ਟਾਈਮ ਫਾਈਲਸ’ ਦਾ ਨਾਂ ਦਿੱਤਾ ਗਿਆ ਹੈ। ਕੰਪਨੀ ਦਾ ਇਹ ਈਵੈਂਟ 15 ਸਤੰਬਰ ਨੂੰ ਲੋਕਲ ਸਮੇਂ ਮੁਤਾਬਕ, ਸਵੇਰੇ 10 ਵਜੇ (ਭਾਰਤ ’ਚ ਰਾਤ  10:30 ਵਜੇ) ਸ਼ੁਰੂ ਹੋਵੇਗੀ। ਈਵੈਂਟ ਹਰ ਸਾਲ ਦੀ ਤਰ੍ਹਾਂ ਐਪਲ ਹੈੱਡਕੁਆਟਰ ਦੇ ਸਟੀਵ ਜਾਬਸ ਥਿਏਟਰ ’ਚ ਹੋਵੇਗਾ। ਇਸ ਵਾਰ ਦਾ ਈਵੈਂਟ ਵਰਚੁਅਲ ਹੋਵੇਗਾ। ਇਹ ਪਹਿਲਾਂ ਮੌਕਾ ਹੈ ਜਦੋਂ ਕੰਪਨੀ ਵਰਚੁਅਲ ਈਵੈਂਟ ਦਾ ਆਯੋਜਨ ਕਰਨ ਜਾ ਰਹੀ ਹੈ। 

ਐਪਲ ਦੇ ਇਸ ਈਵੈਂਟ ’ਚ ਹਰ ਸਾਲ ਹਜ਼ਾਰਾਂ ਡਿਵੈਲਪਰ ਸ਼ਾਮਲ ਹੁੰਦੇ ਸਨ ਪਰ ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਡਿਵੈਲਪਰਾਂ ਨੂੰ ਵਰਚੁਅਲੀ ਈਵੈਂਟ ਕਵਰ ਕਰਨਾ ਹੋਵੇਗਾ। ਕੋਵਿਡ-19 ਦੇ ਚਲਦੇ ਪਹਿਲਾਂ ਤਾਂ ਈਵੈਂਟ ਹੋਣ ’ਤੇ ਸਸਪੈਂਸ ਬਣਿਆ ਹੋਇਆ ਸੀ। ਹਾਲਾਂਕਿ, ਹੁਣ ਤਕ ਇਹ ਸਾਫ ਨਹੀਂ ਹੋਇਆ ਹੈ ਕਿ ਈਵੈਂਟ ’ਚ ਕੰਪਨੀ ਨੈਕਸਟ ਜਨਰੇਸ਼ਨ ਆਈਫੋਨ 12 ਨੂੰ ਲਾਂਚ ਕਰੇਗੀ ਜਾਂ ਨਹੀਂ। 

ਆਓ ਜਾਣਦੇ ਹਾਂ ਇਸ ਵਾਰ ਦੇ ਈਵੈਂਟ ’ਚ ਕੀ-ਕੀ ਹੋ ਸਕਦਾ ਹੈ ਅਤੇ ਇਸ ਈਵੈਂਟ ਨੂੰ ਕਿਵੇਂ ਵੇਖ ਸਕਦੇ ਹੋ। 

ਐਪਲ ਈਵੈਂਟ ਲਾਈਵ ਵੇਖਣ ਦਾ ਤਰੀਕਾ

PunjabKesari
- ਇਸ ਈਵੈਂਟ ਨੂੰ ਤੁਸੀਂ ਯੂਟਿਊਬ ’ਤੇ ਵੇਖ ਸਕਦੇ ਹੋ। ਇਸ ਲਈ ਕੰਪਨੀ ਨੇ ਲਾਈਵ ਈਵੈਂਟ ਦਾ ਵੀਡੀਓ ਲਿੰਕ ਸ਼ੇਅਰ ਕਰ ਦਿੱਤਾ ਹੈ। ਤੁਹਾਨੂੰ ਯੂਟਿਊਬ ’ਤੇ ਸਭ ਤੋਂ ਪਹਿਲਾਂ ਐਪਲ ਦੇ ਅਧਿਕਾਰਤ ਪੇਜ ’ਤੇ ਜਾਣਾ ਹੋਵੇਗਾ। ਇਥੇ ਤੁਹਾਨੂੰ ਲਾਈਵ ਵੀਡੀਓ ਦਾ ਲਿੰਕ ਮਿਲ ਜਾਵੇਗਾ। ਵੀਡੀਓ ’ਤੇ ਜਾ ਕੇ ਤੁਸੀਂ ਰਿਮਾਇੰਡਰ ਆਨ ਕਰ ਸਕਦੇ ਹੋ। 

- ਇਸ ਤੋਂ ਇਲਾਵਾ ਇਸ ਈਵੈਂਟ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ www.apple.com/apple-events ’ਤੇ ਜਾ ਕੇ ਵੀ ਵੇਖਿਆ ਜਾ ਸਕਦਾ ਹੈ। ਇਸ URL ਨੂੰ ਆਪਣੇ ਆਪਣੇ ਸਮਾਰਟਫੋਨ ’ਤੇ ਵੀ ਓਪਨ ਕਰ ਸਕਦੇ ਹੋ। ਇਹ ਵਰਚੁਅਲ ਈਵੈਂਟ ਕਿੰਨੀ ਦੇਰ ਤਕ ਚੱਲੇਗਾ, ਇਸ ਬਾਰੇ ਅਜੇ ਕੰਪਨੀ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। 

ਇਨ੍ਹਾਂ ਪ੍ਰੋਡਕਟਸ ਦੇ ਲਾਂਚ ਹੋਣ ਦੀ ਉਮੀਦ
- ਹਰ ਸਾਲ ਐਪਲ ਈਵੈਂਟ ਤੋਂ ਪਹਿਲਾਂ ਕਈ ਟੈੱਕ ਮਾਹਿਰ ਇਸ ਗੱਲ ਦੀ ਪੁੱਸ਼ਟੀ ਕਰ ਦਿੰਦੇ ਸਨ ਕਿ ਕੰਪਨੀ ਕਿਹੜੇ ਪ੍ਰੋਡਕਟਸ ਲਾਂਚ ਕਰੇਗੀ ਅਤੇ ਇਨ੍ਹਾਂ ਪ੍ਰੋਡਕਟਸ ਦੇ ਫੀਚਰਜ਼ ਕਿਹੋ ਜਿਹੇ ਹੋਣਗੇ ਪਰ ਇਸ ਵਾਰ ਅਜੇ ਤਕ ਪ੍ਰੋਡਕਟਸ ਦੀ ਲਿਸਟ ’ਤੇ ਸਸਪੈਂਸ ਬਣਿਆ ਹੈ। ਹਾਲਾਂਕਿ, ਸੋਸ਼ਲ ਮੀਡੀਆ ’ਤੇ ਲੀਕ ਹੋਈ ਕੁਝ ਡਿਟੇਲ ਮੁਤਾਬਕ, ਈਵੈਂਟ ’ਚ ਐਪਲ ਵਾਚ ਸੀਰੀਜ਼ 6, ਨਵਾਂ ਆਈਪੈਡ ਏਅਰ 4, ਏਅਰਪੌਡ, ਏਅਰਟੈਗ ਅਤੇ ਸ਼ਾਇਦ ਆਈਫੋਨ 12  ਲਾਂਚ ਕੀਤਾ ਜਾ ਸਕਦਾ ਹੈ। 

PunjabKesari

- ਜੇਕਰ ਆਈਫੋਨ 12 ਸੀਰੀਜ਼ ਨੂੰ ਲਾਂਚ ਕੀਤਾ ਜਾਂਦਾ ਤਾਂ ਇਸ ਦੇ 4 ਮਾਡਲ ਪੇਸ਼ ਕੀਤੇ ਜਾ ਸਕਦੇ ਹਨ। ਇਸ ਵਿਚ 5.4 ਇੰਚ ਵਾਲਾ ਆਈਫੋਨ 12, 6.1 ਇੰਚ ਵਾਲਾ ਆਈਫੋਨ 12 ਮੈਕਸ, 6.1 ਇੰਚ ਵਾਲਾ ਆਈਫੋਨ 12 ਪ੍ਰੋ ਅਤੇ 6.7 ਇੰਚ ਵਾਲਾ ਆਈਫੋਨ 12 ਪ੍ਰੋ ਮੈਕਸ ਸ਼ਾਮਲ ਹੋਣਗੇ। ਆਈਫੋਨ 12 ਦੀ ਵਿਕਰੀ ਅਕਤੂਬਰ ਤੋਂ ਸ਼ੁਰੂ ਹੋਵੇਗੀ, ਇਸ ਗੱਲ ਦੀ ਪੁਸ਼ਟੀ ਕੰਪਨੀ ਕਰ ਚੁੱਕੀ ਹੈ। ਦਰਅਲ, ਸ਼ਿਪਮੈਂਟ ਨੂੰ ਲੈ ਕੇ ਅਜੇ ਕੁਝ ਸਮੱਸਿਆ ਚੱਲ ਰਹੀ ਹੈ। 

PunjabKesari

- ਇਸ ਈਵੈਂਟ ’ਚ ਕੰਪਨੀ ਨਵੀਂ ਵਾਚ ਸੀਰੀਜ਼ 6 ਨੂੰ ਲਾਂਚ ਕਰੇਗੀ। ਇਸ ਨੂੰ ਬਲੱਡ ਆਕਸੀਜਨ ਸੈਚੁਰੇਸ਼ਨ ਮਾਨੀਟਰਿੰਗ ਤਕਨੀਕ ਜਾਂ SpO2 ਟ੍ਰੈਕਿੰਗ ਨਾਲ ਉਤਾਰਿਆ ਜਾ ਸਕਦਾ ਹੈ। ਵਾਚ ਓ.ਐੱਸ. 7 ’ਚ ਸਲੀਪ ਟ੍ਰੈਕਿੰਗ ਵਰਗੇ ਫੀਚਰਜ਼ ਮਿਲ ਸਕਦੇ ਹਨ। ਸੀਰੀਜ਼ 6 ਨੂੰ ਅਪਗ੍ਰੇਡਿਡ ਪ੍ਰੋਸੈਸਰ ਅਤੇ ਇੰਪਰੂਵਡ ਬੈਟਰੀ ਲਾਈਫ ਨਾਲ ਪੇਸ਼ ਕੀਤਾ ਜਾ ਸਕਦਾ ਹੈ। 

- ਕੰਪਨੀ ਐਂਟਰੀ-ਲੈਵਲ ਐਪਲ ਵਾਚ ਵੀ ਈਵੈਂਟ ’ਚ ਲਾਂਚ ਕਰ ਸਕਦੀ ਹੈ। ਇਸ ਨੂੰ ਐਪਲ ਵਾਚ ਐੱਸ.ਈ. ਨਾਂ ਦਿੱਤਾ ਜਾਵੇਗਾ। ਕੰਪਨੀ ਐੱਸ.ਈ. ਸੀਰੀਜ਼ ਤਹਿਤ ਕਿਫਾਇਤੀ ਪ੍ਰੋਡਕਟ ਲਾਂਚ ਕਰਦੀ ਹੈ। ਇਹ ਵਾਂਚ ਸੀਰੀਜ਼ 6 ਵਰਗੀ ਹੋ ਸਕਦੀ ਹੈ ਪਰ ਇਸ ਦੀ ਬਿਲਡ ਕੁਆਲਿਟੀ ਅਲੱਗ ਹੋ ਸਕਦੀ ਹੈ। 

PunjabKesari

- ਐਪਲ ਈਵੈਂਟ ’ਚ ਆਪਣੇ ਸਭ ਤੋਂ ਅਨੋਖੇ ਪ੍ਰੋਡਕਟ ਏਅਰਟੈਗਸ ਤੋਂ ਪਰਦਾ ਚੁੱਕ ਸਕਦੀ ਹੈ। ਇਹ ਇਕ ਟ੍ਰੈਕਰ ਟਾਈਲਸ ਹੈ ਜੋ ਲੰਬੇ ਸਮੇਂ ਤੋਂ ਚਰਚਾ ’ਚ ਹੈ। ਇਹ ਬਲੂਟੂਥ ਕੁਨੈਕਟੀਵਿਟੀ ਨਾਲ ਆਉਂਦੀ ਹੈ। ਇਹ ਡਿਵਾਈਸ ਗੁਆਚੇ ਹੋਏ ਇਲੈਕਟ੍ਰਿਕ ਪ੍ਰੋਡਕਟ ਨੂੰ ਲੱਭਣ ’ਚ ਮਦਦ ਕਰੇਗੀ। 

PunjabKesari

- ਕੰਪਨੀ ਆਪਣੇ ਨਵੇਂ ਆਈਪੈਡ ਏਅਰ 4 ਤੋਂ ਵੀ ਪਰਦਾ ਚੁੱਕ ਸਕਦੀ ਹੈ। ਇਸ ਦਾ ਡਿਜ਼ਾਇਨ ਆਈਪੈਡ ਪ੍ਰੋ ਨਾਲ ਮਿਲਦਾ-ਜੁਲਦਾ ਹੋ ਸਕਦਾ ਹੈ। ਹਾਲਾਂਕਿ, ਇਸ ਨੂੰ ਲੈ ਕੇ ਅਜੇ ਤਕ ਕੋਈ ਡਿਟੇਲ ਸਾਹਮਣੇ ਨਹੀਂ ਆਈ। 

PunjabKesari

- ਈਵੈਂਟ ’ਚ ਨਵੇਂ ਏਅਰਪੌਡਸ ਵੀ ਲਾਂਚ ਕੀਤੇ ਜਾ ਸਕਦੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਏਅਰਪੌਡਸ ਦਾ ਸਭ ਤੋਂ ਸਸਤਾ ਵਰਜ਼ਨ ਹੋ ਸਕਦਾ ਹੈ। ਨਾਲ ਹੀ ਆਈਪੈਡ ਏਅਰ, ਹੋਮ ਪੌਡ ਅਤੇ ਐਪਲ ਟੀਵੀ ਸਟਰੀਮਿੰਗ ਬਾਕਸ ਵੀ ਲਾਂਚ ਹੋ ਸਕਦਾ ਹੈ। 


Rakesh

Content Editor

Related News