ਲੰਬੇ ਇੰਤਜ਼ਾਰ ਤੋਂ ਬਾਅਦ ਐਪਲ ਨੇ ਭਾਰਤ ’ਚ ਲਾਂਚ ਕੀਤਾ ਸਮਾਰਟ ਸਪੀਕਰ

01/29/2020 1:58:49 PM

ਗੈਜੇਟ ਡੈਸਕ– ਐਪਲ ਨੇ ਆਖਿਰਕਾਰ ਦੋ ਸਾਲ ਦੇ ਇੰਤਜ਼ਾਰ ਤੋਂ ਬਾਅਦ ਭਾਰਤ ’ਚ ਆਪਣੇ ‘Apple Homepod’ ਸਮਾਰਟ ਸਪੀਕਰ ਨੂੰ ਲਾਂਚ ਕਰ ਦਿੱਤਾ ਹੈ। ਦੱਸ ਦੇਈਏ ਕਿ ਇਸ ਪ੍ਰੋਡਕਟ ਨੂੰ ਸਾਲ 2017 ’ਚ ਬਾਜ਼ਾ ’ਚ ਉਤਾਰਇਆ ਗਿਆ ਸੀ। 
- ਐਪਲ ਹੋਮਪੌਡ ਦਾ ਲਾਈਵ ਪੇਜ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਵੀ ਸ਼ੋਅ ਹੋ ਗਿਆ ਹੈ। ਹਾਲਾਂਕਿ ਕੰਪਨੀ ਨੇ ਅਜੇ ਤਕ ਇਸ ਡਿਵਾਈਸ ਦੀ ਵਿਕਰੀ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਇਸ ਡਿਵਾਈਸ ਦੀ ਭਾਰਤ ’ਚ ਕੀਮਤ 19,900 ਰੁਪਏ ਹੈ। 

PunjabKesari

ਸਪੀਕਰ ਦੇ ਫੀਚਰਜ਼
ਐਪਲ ਹੋਪੌਡ ਨੂੰ ਬਿਹਤਰ ਸਾਊਂਡ ਕੁਆਲਿਟੀ ਦੇਣ ਲਈ ਖਾਸਤੌਰ ’ਤੇ ਤਿਆਰ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਵਿਚ ਵੂਫਰਜ਼ ਦੇ ਨਾਲ ਡੀਪ ਬਾਸ ਦਾ ਫੀਚਰ ਵੀ ਮਿਲੇਗਾ। ਇਸ ਡਿਵਾਈਸ ’ਚ 6 ਮਾਈਕ੍ਰੋਫੋਨ ਦੀ ਸੁਪੋਰਟ ਮੌਜੂਦ ਹੈ, ਜਿਸ ਰਾਹੀਂ ਯੂਜ਼ਰ ਆਸਾਨੀ ਨਾਲ ਦੂਰੋਂ ਹੀ ਬੋਲ ਕੇ ਕਮਾਂਡ ਦੇ ਸਕੇਗਾ। ਇਹ ਸਮਾਰਟ ਸਪੀਕਰ ਗਾਹਕਾਂ ਨੂੰ ਵਾਈਟ ਅਤੇ ਗ੍ਰੇਅ ਰੰਗ ’ਚ ਮਿਲੇਗਾ। 

ਸਿਰੀ ਦੀ ਸੁਪੋਰਟ
ਇਸ ਸਮਾਰਟ ਸਪੀਕਰ ’ਚ ਸਿਰੀ ਵਾਇਸ ਅਸਿਸਟੈਂਟ ਦੀ ਸੁਪੋਰਟ ਮਿਲੇਗੀ। ਐਪਲ ਦਾ ਇਹ ਸਮਾਰਟ ਸਪੀਕਰ ਭਾਰਤ ਬਾਜ਼ਾਰ ’ਚ ਅਲੈਕਸਾ ਅਨੇਬਲਡ ਸਮਾਰਟ ਸਪੀਕਰ ਨੂੰ ਸਖਤ ਟੱਕਰ ਦੇਵੇਗਾ। 


Related News