ਐਪਲ ਨੇ ਇਨ੍ਹਾਂ ਆਈਫੋਨ ਮਾਡਲਾਂ ਲਈ ਸ਼ੁਰੂ ਕੀਤਾ ਫ੍ਰੀ ਸਰਵਿਸ ਪ੍ਰੋਗਰਾਮ

Wednesday, Sep 01, 2021 - 02:06 PM (IST)

ਐਪਲ ਨੇ ਇਨ੍ਹਾਂ ਆਈਫੋਨ ਮਾਡਲਾਂ ਲਈ ਸ਼ੁਰੂ ਕੀਤਾ ਫ੍ਰੀ ਸਰਵਿਸ ਪ੍ਰੋਗਰਾਮ

ਗੈਜੇਟ ਡੈਸਕ– ਕੁਝ ਦਿਨਾਂ ਤੋਂ ਆਈਫੋਨ 12 ਅਤੇ ਆਈਫੋਨ 12 ਪ੍ਰੋ ਗਾਹਕਾਂ ਨੂੰ ਸਾਊਂਡ ਨਾਲ ਜੁੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਗੱਲ ’ਤੇ ਧਿਆਨ ਦਿੰਦੇ ਹੋਏ ਐਪਲ ਨੇ ਫ੍ਰੀ ਸਰਵਿਸ ਪ੍ਰੋਗਰਾਮ ਸ਼ੁਰੂ ਕੀਤਾ ਹੈ। ਐਪਲ ਨੇ ਅਕਤੂਬਰ 2020 ਤੋਂ ਅਪ੍ਰੈਲ 2021 ਦਰਮਿਆਨ ਤਿਆਰ ਕੀਤੇ ਗਏ ਆਈਫੋਨ 12 ਅਤੇ ਆਈਫੋਨ 12 ਪ੍ਰੋ ਮਾਡਲਾਂ ਲਈ ਫ੍ਰੀ ਸਰਵਿਸ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਅਤੇ ਇਸ ਲਈ ਇਕ ਸਪੋਰਟ ਪੇਜ ਵੀ ਸੈੱਟ ਕੀਤਾ ਗਿਆ ਹੈ। ਜਿਨ੍ਹਾਂ ਗਾਹਕਾਂ ਨੂੰ ਸਪੀਕਰ ਨਾਲ ਜੁੜੀ ਸਮੱਸਿਆ ਆ ਰਹੀ ਹੈ ਉਹ ਬਿਨਾਂ ਕਿਸੇ ਫੀਸ ਦੇ ਆਪਣੇ ਆਈਫੋਨ ਨੂੰ ਠੀਕ ਕਰਵਾ ਸਕਦੇ ਹਨ ਪਰ ਧਿਆਨ ਰਹੇ ਕਿ ਇਸ ਪ੍ਰੋਗਰਾਮ ’ਚ ਸਿਰਫ ਆਈਫੋਨ 12 ਅਤੇ ਆਈਫੋਨ 12 ਪ੍ਰੋ ਮਾਡਲਾਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ। 

ਪ੍ਰੋਗਰਾਮ ਪੇਜ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਐਪਲ ਨੇ ਕਿਹਾ ਹੈ ਕਿ ਕੁਝ ਆਈਫੋਨ 12 ਅਤੇ ਆਈਫੋਨ 12 ਪ੍ਰੋ ਮਾਡਲਾਂ ’ਚ ਕਾਲ ਕਰਨ ਜਾਂ ਕਾਲ ਰਿਸੀਵ ਕਰਨ ’ਤੇ ਰਿਸੀਵਰ ’ਚੋਂ ਅਜੀਬ ਜਿਹੀ ਆਵਾਜ਼ ਆ ਰਹੀ ਹੈ। ਆਈਫੋਨ 12 ਅਤੇ ਆਈਫੋਨ 12 ਪ੍ਰੋ ਉਪਭੋਗਤਾਵ ਇਸ ਸਮੱਸਿਆ ਤੋਂ ਪ੍ਰਭਾਵਿਤ ਹਨ, ਉਹ ਐਪਲ ਦੇ ਅਧਿਕਾਰਤ ਸਰਵਿਸ ਪ੍ਰੋਵਾਈਡਰ ਲੱਭ ਕੇ ਇਸ ਨੂੰ ਠੀਕ ਕਰਵਾ ਸਕਦੇ ਹਨ ਜਾਂ ਫਿਰ ਐਪਲ ਸਪੋਰਟ ਨਾਲ ਸੰਪਰਕ ਕਰ ਸਕਦੇ ਹਨ। ਇਹ ਇਕ ਵਰਲਡ ਵਾਈਡ ਐਪਲ ਪ੍ਰੋਗਰਾਮ ਹੈ ਜੋ ਆਈਫੋਨ 12 ਜਾਂ ਆਈਫੋਨ 12 ਪ੍ਰੋ ਦੇ ਸਟੈਂਡਰਡ ਵਾਰੰਟੀ ਕਵਰੇਜ ਦਾ ਵਿਸਤਾਰ ਨਹੀਂ ਕਰਦਾ। 


author

Rakesh

Content Editor

Related News