ਐਪਲ AirPower ਚਾਰਜਿੰਗ ਮੈਟ ਦੀ ਕੀਮਤ ਹੋ ਸਕਦੀ ਹੈ 200 ਡਾਲਰ

Thursday, Nov 02, 2017 - 12:42 PM (IST)

ਜਲੰਧਰ- ਐਪਲ ਵੱਲੋਂ ਇਸ ਸਾਲ ਸਤੰਬਰ 'ਚ ਆਈਫੋਨ 8, ਆਈਫੋਨ 8 ਪਲੱਸ ਅਤੇ ਆਈਫੋਨ ਐੱਕਸ ਸਮਾਰਟਫੋਨ ਨੂੰ ਲਾਂਚ ਕੀਤਾ ਗਿਆ ਸੀ। ਕੰਪਨੀ ਨੇ ਸਪੈਸ਼ਲ ਐਡੀਸ਼ਨ ਦੇ ਤੌਰ 'ਤੇ ਆਈਫੋਨ ਐੱਕਸ ਨੂੰ ਲਾਂਚ ਕੀਤਾ ਇਕ ਹੋਰ ਖਾਸ ਡਿਵਾਈਸ AirPower ਚਾਰਜਿੰਗ ਮੈਟ ਨੂੰ ਵੀ ਪੇਸ਼ ਕੀਤਾ ਸੀ। ਇਸ AirPower ਨੂੰ ਈਵੈਂਟ ਦੌਰਾਨ ਕੰਪਨੀ ਨੇ ਸਿਰਫ ਪੇਸ਼ ਕੀਤਾ ਸੀ ਅਤੇ ਇਹ ਅਗਲੇ ਸਾਲ ਰਿਲੀਜ਼ ਹੋਵੇਗਾ। ਹੁਣ ਇਸ ਦੀ ਕੀਮਤ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ। 

AirPower ਵੈੱਬਸਾਈਟ 'ਤੇ AirPower ਚਾਰਜਿੰਗ ਮੈਟ ਦੀ ਕੀਮਤ ਬਾਰੇ 'ਚ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਅਨੁਸਾਰ ਆਉਣ ਵਾਲੇ AirPower ਚਾਰਜਿੰਗ ਮੈਟ ਨੂੰ ਹਾਲ ਹੀ 'ਚ ਪਾਲਿਸ਼ ਦੇ ਆਨਲਾਈਨ ਰਿਟੋਲਰ X-Kom ਦੀ ਵੈੱਬਸਾਈਟ 'ਤੇ ਦੇਖਿਆ ਗਿਆ ਹੈ। ਇਸ ਦੀ ਕੀਮਤ 999 Złotych ਲਗਭਗ 280 ਡਾਲਰ ਹੈ। ਪੋਲੇਂਡ 'ਚ ਐਪਲ ਦੇ ਆਨਾਲਈਨ ਸਟੋਰ 'ਤੇ AirPower ਚਾਰਜਿੰਗ ਮੈਟ ਦੀ ਕੀਮਤ 199 ਡਾਲਰ ਹੈ। 

ਲਾਂਚ ਦੌਰਾਨ ਕੰਪਨੀ ਨੇ ਜਾਣਕਾਰੀ ਦਿੱਤੀ ਸੀ ਕਿ AirPower ਮੈਟ 'ਤੇ ਕਿਊਈ ਮੈਟ ਨਾਲ ਕੰਮ ਕਰ ਰਹੀ ਹੈ, ਜੋ ਕਈ ਉਪਕਰਣਾਂ ਦੇ ਇਕ ਨਾਲ ਚਾਰਜਿੰਗ ਦਾ ਸਮਰਥਨ ਕਰਦੀ ਹੈ। ਵਿਸ਼ੇਸ਼ ਰੂਪ ਤੋਂ ਸੈਮਸੰਗ ਸਮਾਰਟਫੋਨ ਵੀ ਕਿਊਈ ਵਾਇਰਲੈੱਸ ਚਾਰਜਿੰਗ ਮਾਨਕ ਦਾ ਸਮਰਥਨ ਕਰਦੇ ਹਾਂ ਅਤੇ ਇਸ ਪ੍ਰਕਾਰ ਸਹਾਇਕ ਉਪਕਰਣ ਦਾ ਸਮਰਥਨ ਕਰਦੇ ਹਨ ਜੋ ਇਸ ਤਕਨੀਕ ਮਾਨਕ ਦੇ ਅਨੁਰੂਪ ਹੈ। 
AirPower ਚਾਰਜਿੰਗ ਮੈਟ ਦੀ ਮਦਦ ਨਾਲ ਐਪਲ ਨੇ ਚਾਰਜਿੰਗ ਦੀ ਸਮੱਸਿਆ ਨੂੰ ਕਾਫੀ ਆਸਾਨ ਕਰ ਦਿੱਤਾ। ਹੁਣ ਤੁਸੀਂ ਆਈਫੋਨ ਨੂੰ ਬਿਨਾ ਚਾਰਜਰ ਦੇ ਚਾਰਜ ਕਰ ਸਕੋਗੇ। ਇਸ ਨਾਲ ਜੇਕਰ ਤੁਹਾਡੇ ਕੋਲ ਐਪਲ ਦੀ ਇਕ ਤੋਂ ਜ਼ਿਆਦਾ ਡਿਵਾਈਸ ਹੈ ਤਾਂ ਤੁਸੀਂ ਉਨ੍ਹਾਂ ਨੂੰ ਇਕੱਠੇ ਚਾਰਜ ਕਰ ਸਕੋਗੇ। ਵਾਇਰਲੈੱਸ ਚਾਰਜਿੰਗ ਨਾਲ ਤੁਸੀਂ ਆਪਣੇ ਫੋਨ ਨੂੰ ਕਦੀ ਵੀ ਕਿਤੇ ਵੀ ਚਾਰਜ ਕਰ ਸਕੋਗੇ। ਇਹ ਸਾਰੇ ਟੈਕਨਾਲੋਜੀ A11 ਬਾਇਓਨਿਕ ਚਿੱਪ 'ਤੇ ਕੰਮ ਕਰੇਗੀ।


Related News