MacBook Pro ਨਵੇਂ ਅਵਤਾਰ ’ਚ ਲਾਂਚ, ਜਾਣੋ ਕੀਮਤ

05/23/2019 12:10:45 PM

ਗੈਜੇਟ ਡੈਸਕ– ਐਪਲ ਨੇ ਆਪਣੇ ਮੈਕਬੁੱਕ ਪ੍ਰੋ ਮਾਡਲ ਨੂੰ ਅਪਡੇਟ ਕੀਤਾ ਹੈ। ਇਹ ਨਵਾਂ MacBook ਪਹਿਲਾਂ ਨਾਲੋਂ ਤੇਜ਼ ਇੰਟੈੱਲ ਕੋਰ ਪ੍ਰੋਸੈਸਰ ਅਤੇ ਬਟਰਫਲਾਊ ਕੀਬੋਰਡ ਦੇ ਨਾਲ ਆਏਗਾ। ਇਹ ਪ੍ਰੋਸੈਸਰ ਕਵਾਡ-ਕੋਰ ਨਾਲੋਂ ਦੁਗਣਾ ਅਤੇ ਹੈਕਸਾ-ਕੋਰ ਨਾਲੋਂ 40 ਫੀਸਦੀ ਤੇਜ਼ ਹੈ। ਅਜਿਹੇ ’ਚ ਨਵਾਂ MacBook Pro ਮਾਡਲ ਪਹਿਲਾਂ ਨਾਲੋਂ ਜ਼ਿਆਦਾ ਦਮਦਾਰ ਹੈ। ਕੀਮਤ ਦੀ ਗੱਲ ਕਰੀਏ ਤਾਂ ਟੱਚ ਬਾਰ ਦੇ ਨਾਲ ਆਉਣ ਵਾਲਾ 2019 MacBook Pro 13-ਇੰਚ ਅਤੇ 15-ਇੰਚ ਦੇ ਨਾਲ ਆਏਗਾ। ਇਨ੍ਹਾਂ ਦੀ ਕੀਮਤ ਲਗਭਗ 1,59,900 ਰੁਪਏ ਅਤੇ 1,99,900 ਰੁਪਏ ਹੈ। ਇਨ੍ਹਾਂ ਨੂੰ ਐਪਲ ਦੇ ਆਥਰਾਈਜ਼ਡ ਰਿਸੇਲਰ ’ਤੇ ਇਸ ਹਫਤੇ ਦੇ ਅੰਤ ਤਕ ਉਪਲੱਬਧ ਕਰਵਾਇਆ ਜਾਵੇਗਾ।

MacBook Pro ਮਾਡਲ ਦੇ ਫੀਚਰਜ਼
15-ਇੰਚ ਵਾਲਾ ਮਾਡਲ 9 ਜਨਰੇਸ਼ਨ ਇੰਟੈੱਲ ਕੋਰ ਪ੍ਰੋਸੈਸਰ ਨਾਲ ਆਉਂਦਾ ਹੈ। ਉਥੇ ਹੀ, ਇਸ ਦਾ ਟਾਪ ਵੇਰੀਐਂਟ 2.3 ਗੀਗਾਹਰਟਜ਼ ਆਕਟਾ-ਕੋਰ ਇੰਟੈੱਲ ਕੋਰ i9 ਪ੍ਰੋਸੈਸਰ ਨਾਲ ਲੈਸ ਹੈ। ਇਹ 4.8 ਗੀਗਾਹਰਟਜ਼ ਤਕ ਦੀ ਟਰਬੋ ਬੂਸਟ ਸਪੀਡ ਦੇ ਨਾਲ ਆਏਗੀ। ਉਥੇ ਹੀ, ਇਸ ਦਾ ਬੇਸਿਕ ਵੇਰੀਐਂਟ 15-ਇੰਚ ਦੀ ਡਿਸਪਲੇਅ ਦੇ ਨਾਲ 2.6 ਗੀਗਾਹਰਟਜ਼ ਹੈਕਸਾ-ਕੋਰ ਇੰਟੈੱਲ ਕੋਰ i7 ਪ੍ਰੋਸੈਸਰ ਨਾਲ ਲੈਸ ਹੈ। ਇਹ 4.5 ਗੀਗਾਹਰਟਜ਼ ਤਕ ਦਾ ਟਰਬੋ ਬੂਸਟ ਸਪੀਡ ਦੇ ਨਾਲ ਵੀ ਆਏਗਾ। ਇਸ ਦਾ ਬੇਸ ਮਾਡਲ 256 ਜੀ.ਬੀ. ਐੱਸ.ਐੱਸ.ਡੀ. ਸਟੋਰੇਜ ਅਤੇ ਟਾਪ ਵੇਰੀਐਂਟ 512 ਜੀ.ਬੀ. ਐੱਸ.ਐੱਸ.ਡੀ. ਸਟੋਰੇਜ ਨਾਲ ਲੈਸ ਹੋਵੇਗਾ। ਦੋਵਾਂ ਹੀ ਮਾਡਲਾਂ ’ਚ 16 ਜੀ.ਬੀ. ਰੈਮ ਦਿੱਤੀ ਗਈ ਹੈ। 

ਉਥੇ ਹੀ 13-ਇੰਚ ਦੇ MacBook Pro ਮਾਡਲ ਦੀ ਗੱਲ ਕਰੀਏ ਤਾਂ ਇਸ ਦੇ ਪ੍ਰੋਸੈਸਰ ’ਚ ਵੀ ਬਦਲਾਅ ਕੀਤਾ ਗਿਆ ਹੈ। ਇਹ ਵੀ ਟੱਚ ਬਾਰ ਦੇ ਨਾਲ ਆਉਂਦਾ ਹੈ। ਇਸ ਦਾ ਬੇਸ ਵੇਰੀਐਂਟ 8 ਜਨਰੇਸ਼ਨ ਦੇ ਨਾਲ ਆਉਂਦਾ ਹੈ। ਇਸ ਵਿਚ 2.4 ਗੀਗਾਹਰਟਜ਼ ਕਵਾਡ-ਕੋਰ ਇੰਟੈੱਲ ਕੋਰ i5 ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਟਰਬੋ ਬੂਸਟ 4.1 ਗੀਗਾਹਰਟਜ਼ ਤਕ ਹੈ।


Related News