WordsEye ਨਾਲ ਦਿਓ ਆਪਣੇ ਖਿਆਲਾਂ ਨੂੰ 3D ਤਸਵੀਰ ਦਾ ਰੂਪ

11/30/2015 4:56:26 PM

ਜਲੰਧਰ- ਆਪਣੇ ਖਿਆਲਾਂ ''ਚ ਕਿਸੇ ਕਲਾ ਦੀ ਕਲਪਨਾ ਕਰਨਾ ਜ਼ਰੂਰ ਸੌਖਾ ਹੈ ਪਰ ਜੇਕਰ ਤੁਸੀਂ ਕੋਈ ਕਲਾਕਾਰ ਨਹੀਂ ਹੋ ਤਾਂ ਇਸ ਕਲਪਨਾ ਨੂੰ ਹਕੀਕਤ ਦਾ ਰੂਪ ਦੇਣਾ ਤੁਹਾਡੇ ਲਈ ਬਹੁਤ ਔਖਾ ਹੋਵੇਗਾ। ਕਿੰਨ੍ਹਾਂ ਚੰਗਾ ਹੋਵੇ ਜੇਕਰ ਤੁਸੀਂ ਜੋ ਚਾਹੁੰਦੇ ਹੋ ਉਸ ਨੂੰ ਆਸਾਨੀ ਨਾਲ ਬਿਆਨ ਕੀਤਾ ਜਾ ਸਕੇ। WordsEye  ਇਸੇ ਲਈ ਹੀ ਕੰਮ ਕਰ ਰਿਹਾ ਹੈ। ਇਸ ਦਾ ਬੀਟਾ ਵੈੱਬ ਐਪ ਤੁਹਾਡੀ ਅਜਿਹੀ ਕਲਪਨਾ ਨੂੰ ਆਮ ਟੈਕਸਟ ਭਾਸ਼ਾ ਦੁਆਰਾ ਅਤੇ ਅੰਕੜਿਆਂ ਦੀ ਵਰਤੋਂ ਨਾਲ 3D ਈਮੇਜ਼ ''ਚ ਬਦਲ ਸਕਦਾ ਹੈ। ਇਸ ਨਾਲ ਤੁਸੀਂ ਕਿਸੇ ਆਬਜੈਕਟ ਦੇ ਨਾਂ ਨੂੰ ਆਪਣੀ ਪਸੰਦ ਦੀ ਧਾਰਨਾ ਨਾਲ ਹਕੀਕਤ ''ਚ ਪੇਸ਼ ਕਰ ਸਕਦੇ ਹੋ। ਜਿਵੇਂ ਕਿ ਤੁਸੀਂ ਇਕ ਚੀਜ਼ ਨੂੰ ਕਿਸੇ ਵੀ ਸਥਾਨ ਜਾਂ ਕਿਸੇ ਵੀ ਤਰ੍ਹਾਂ ਸੋਚ ਕੇ ਲਿਖ ਦੇ ਹੋ ਤਾਂ ਇਹ ਉਸ ਦੀ 3D ਤਸਵੀਰ ਤੁਹਾਡੇ ਸਾਹਮਣੇ ਆ ਜਾਵੇਗੀ।  WordsEye ਬੇਸ਼ੱਕ ਇਨ੍ਹਾਂ ਨੂੰ ਵਿਹਾਰਿਕ ਨਹੀਂ ਬਣਾ ਸਕਦਾ ਪਰ ਤੁਸੀਂ ਇਸ ਨਾਲ ਕਿਸੇ ਵੀ ਚੀਜ਼ ਦੀ ਤਸਵੀਰ ਬਣਾ ਸਕਦੇ ਹੋ। ਇਹ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਇਕ ਬੜਾ ਆਸਾਨ ਅਤੇ ਦਿਲਚਸਪ ਤਰੀਕਾ ਹੈ।


Related News