ਐਂਡਰਾਇਡ ਸਮਾਰਟਫੋਨਜ਼ ਰਾਹੀਂ ਡਾਟਾ ਚੋਰੀ ਕਰ ਰਹੀਆਂ ਹਨ 24 ਐਪਸ, ਹੁਣੇ ਕਰੋ ਡਿਲੀਟ
Tuesday, Sep 10, 2019 - 10:17 AM (IST)
ਗੈਜੇਟ ਡੈਸਕ– ਜੇ ਤੁਸੀਂ ਵੀ ਐਂਡਰਾਇਡ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਪੜ੍ਹ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਕ ਸਾਈਬਰ ਸਕਿਓਰਿਟੀ ਫਰਮ ਦੇ ਖੋਜੀਆਂ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ 24 ਅਜਿਹੀਆਂ ਐਂਡਰਾਇਡ ਐਪਸ ਦਾ ਪਤਾ ਲਾਇਆ ਗਿਆ ਹੈ, ਜੋ ਨਵੇਂ ਤਰ੍ਹਾਂ ਦੇ ਵਾਇਰਸ ਤੋਂ ਪ੍ਰਭਾਵਿਤ ਹਨ। ਇਸ ਵਾਇਰਸ ਨੂੰ 'ਜੋਕਰ' ਨਾਂ ਦਿੱਤਾ ਗਿਆ ਹੈ।

ਇਹ ਵਾਇਰਸ ਐਡਸ ਦਿਖਾਉਣ ਵਾਲੀਆਂ ਵੈੱਬਸਾਈਟਾਂ ਨਾਲ ਚੁੱਪਚਾਪ ਸੰਪਰਕ ਬਣਾ ਲੈਂਦਾ ਹੈ ਅਤੇ ਯੂਜ਼ਰਜ਼ ਦਾ ਡਾਟਾ ਉਨ੍ਹਾਂ ਨਾਲ ਸ਼ੇਅਰ ਕਰਦਾ ਹੈ। ਖੋਜ ਵਿਚ ਕਿਹਾ ਗਿਆ ਹੈ ਕਿ ਇਹ ਵਾਇਰਸ ਯੂਜ਼ਰਜ਼ ਦੇ ਐੱਸ. ਐੱਮ. ਐੱਸ. ਚੋਰੀ ਕਰਨ ਦੇ ਨਾਲ ਹੀ ਉਨ੍ਹਾਂ ਦੇ ਫੋਨ ਦੀ ਕਾਂਟੈਕਟ ਲਿਸਟ ਤੇ ਡਿਵਾਈਸ ਦੀ ਪੂਰੀ ਜਾਣਕਾਰੀ ਵੀ ਇਕੱਠੀ ਕਰਦਾ ਹੈ। ਇਥੇ ਇਨ੍ਹਾਂ ਐਪਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਜੇ ਇਹ ਤੁਹਾਡੇ ਫੋਨ ਵਿਚ ਇੰਸਟਾਲਡ ਹਨ ਤਾਂ ਇਨ੍ਹਾਂ ਨੂੰ ਹੁਣੇ ਅਨਇੰਸਟਾਲ ਕਰਨ ਦੀ ਲੋੜ ਹੈ।

ਹੁਣੇ ਡਿਲੀਟ ਕਰੇ ਇਹ ਐਂਡਰਾਇਡ ਐਪਸ
ਵਾਇਰਸ ਤੋਂ ਪ੍ਰਭਾਵਿਤ ਐਪਸ ਵਿਚਕਾਰ ਕੈਮਰਾ 4.2, ਮਿੰਨੀ ਕੈਮਰਾ 1.0.2, ਸਰਟੇਨ ਵਾਲਪੇਪਰ 1.02, ਰਿਵਾਰਡ ਕਲੀਨ 11.6, ਏਜ ਫੇਸ 1.1.2, ਆਲਟਰ ਮੈਸੇਜ 1.5, ਸੋਬੀ ਕੈਮਰਾ 1.0.1, ਡੀਕਲੀਅਰ ਮੈਸੇਜ 10.02, ਡਿਸਪਲੇਅ ਕੈਮਰਾ 1.02, ਰੈਪਿਡ ਫੇਸ ਸਕੈਨਰ 10.02, ਲੀਫ ਫੇਸ ਸਕੈਨਰ 1.0.3, ਬੋਰਡ ਪਿਕਚਰ ਐਡੀਟਿੰਗ 1.0.3 ਤੇ ਕਿਊਟ ਕੈਮਰਾ 1.04 ਸ਼ਾਮਲ ਹਨ।
ਇਸ ਤੋਂ ਇਲਾਵਾ ਡੈਜ਼ਲ ਵਾਲਪੇਪਰ 1.0.1, ਸਪਾਰਕ ਵਾਲਪੇਪਰ 1.1.11, ਕਲਾਈਮੇਟ ਐੱਸ. ਐੱਮ. ਐੱਸ. 3.5, ਗ੍ਰੇਟ ਵੀ. ਪੀ. ਐੱਨ. 2.0, ਹਿਊਮਰ ਕੈਮਰਾ 1.1.5, ਪ੍ਰਿੰਟ ਪਲਾਂਟ ਸਕੈਨ, ਐਡਵੋਕੇਟ ਵਾਲਪੇਪਰ 1.1.9, ਰੈਡੀ ਐੱਸ. ਐੱਮ. ਐੱਸ. ਮੋਡ, ਇਗਨਾਈਟ ਕਲੀਨ 73, ਐਂਟੀ-ਵਾਇਰਸ ਸਕਿਓਰਿਟੀ-ਸਕਿਓਰਿਟੀ ਸਕੈਨ, ਐਪ ਲੌਕ ਤੇ ਕੋਲਾਟ ਫੇਸ ਸਕੈਨਰ ਐਪ ਸ਼ਾਮਲ ਹਨ।
