..ਤਾਂ ਇਸ ਲਈ ਆਈਫੋਨ ਦੇ ਮੁਕਾਬਲੇ ਜ਼ਿਆਦਾ ਬਿਹਤਰੀਨ ਹਨ ਐਂਡਰਾਇਡ ਸਮਾਰਟਫੋਨ
Tuesday, Nov 22, 2016 - 02:16 PM (IST)

ਜਲੰਧਰ— ਪੂਰੀ ਦੁਨੀਆਂ ''ਚ ਐਪਲ ਦੇ ਸਮਾਰਟਫੋਨ ਆਈਫੋਨ ਦੀਆਂ ਧੂਮਾਂ ਹਨ, ਇਸ ਨੂੰ ਸਿਰਫ ਸਮਾਰਟਫੋਨ ਹੀ ਨਹੀਂ ਸਗੋਂ ਇਕ ਸਟੇਟਸ ਸਿੰਬਲ ਦੀ ਤਰ੍ਹਾਂ ਵੀ ਦੇਖਿਆ ਜਾਂਦਾ ਹੈ। ਮੱਧ ਵਰਗ ਆਪਣੀਆਂ ਜ਼ਰੂਰਤਾਂ ''ਚੋਂ ਕੁਝ ਕਟੌਤੀ ਕਰ ਕੇ ਆਈਫੋਨ ਖਰੀਦਦਾ ਹੈ ਪਰ ਇਹ ਖਬਰ ਆਈਫੋਨ ਦੇ ਚਾਉਣ ਵਾਲਿਆਂ ਦੇ ਦਿਲ ਨੂੰ ਠੇਸ ਪਹੁੰਚ ਸਕਦੀ ਹੈ। ਖਬਰਾਂ ਮੁਤਾਬਕ ਐਪਲ ਦੇ ਆਈਫੋਨ ਅਤੇ ਆਈ-ਪੈਡਸ, ਐਂਡਰਾਇਡ ਦੇ ਮੁਕਾਬਲੇ ਕਮਜ਼ੋਰ ਸਾਬਿਤ ਹੋ ਰਹੇ ਹਨ। ਇਕ ਟੈਕਨਾਲੋਜੀ ਗਰੁੱਪ ਦੀ ਮੰਨੀਏ ਤਾਂ ਐਂਡਰਾਇਡ ਡਿਵਾਈਸ ਦੇ ਆਪਰੇਟਿੰਗ ਸਿਸਟਮ, ਐਪਲ ਓ. ਐੱਸ. ਦੇ ਮੁਕਾਬਲੇ ਜ਼ਿਆਦਾ ਤੇਜ਼ ਹੈ।
ਰਿਪੋਰਟ ਦੇ ਮੁਤਾਬਕ ਐਪਲ ਦੇ ਸਮਾਰਟਫੋਨ ''ਚ ਇੰਸਟਾਲ ਕੀਤੇ ਗਏ ਐਪਸ ਜ਼ਿਆਦਾ ਕ੍ਰੈਸ਼ ਹੁੰਦੇ ਹਨ। ਕੁਨੈਕਸ਼ਨ ਦੀ ਸਮੱਸਿਆ ਅਤੇ ਓਵਰ ਹੀਟਿੰਗ ਵਰਗੀਆਂ ਸਮੱਸਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਮੱਧ ਵਰਗ ਤੋਂ ਪਤਾ ਚੱਲਦਾ ਹੈ ਕਿ ਐਪਲ ਦੇ ਆਈਫੋਨ 6 ''ਚ ਸਭ ਤੋਂ ਜ਼ਿਆਦਾ ਪਰੇਸ਼ਾਨੀਆਂ ਆ ਰਹੀਆਂ ਹਨ, ਉੱਥੇ ਹੀ ਆਈਫੋਨ 5 ਐੱਸ ਵੀ ਇਸ ਤੋਂ ਨਹੀਂ ਬਚ ਸਕਿਆ।
ਓਵਰ ਹੀਟਿੰਗ ਮਤਲਬ ਡਿਵਾਇਸ ਦਾ ਗਰਮ ਹੋ ਜਾਣਾ ਆਈਫੋਨ ਦੀ ਸਭ ਤੋਂ ਵੱਡੀ ਸਮੱਸਿਆ ਹੈ। ਐਪਲ ਦੇ 15 ਫੀਸਦੀ ਸਮਾਰਟਫੋਨਜ਼ ''ਚ ਐਪ ਕ੍ਰੈਸ਼ ਹੋ ਰਹੇ ਹਨ ਅਤੇ 11 ਫੀਸਦੀ ਸਮਾਰਟਫੋਨਜ਼ ''ਚ ਹੈੱਡਫੋਨ ਨਾਲ ਜੁੜੀ ਸਮੱਸਿਆ ਸਾਹਮਣੇ ਆਈ ਹੈ। ਸਭ ਤੋਂ ਜ਼ਿਆਦਾ ਕ੍ਰੈਸ਼ ਹੋਣ ਵਾਲੇ ਐਪ ''ਚ ਸਭ ਤੋਂ ਉੱਪਰ ਫੋਟੋਸ਼ੇਅਰਿੰਗ ਐਪ ਇੰਸਟਾਗਰਾਮ ਦਾ ਨਾਂ ਹੈ। ਇਸ ਤੋਂ ਇਲਾਵਾਂ ਸਨੈਪਚੈਟ ਐਪ ਦੇ ਇਸਤੇਮਾਲ ''ਚ ਵੀ ਸਮੱਸਿਆਵਾਂ ਆ ਰਹੀਆਂ ਹਨ । ਓਵਰ ਹੀਟਿੰਗ ਦੇ ਕਾਰਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਸਾਹਮਣੇ ਆਉਣ ਲੱਗੀਆਂ ਹਨ। ਇਸ ਦੇ ਕਾਰਨ ਹੀ ਫੋਨ ਦੇਰ ਨਾਲ ਚਾਰਜ ਹੁੰਦਾ ਹੈ। ਇੱਥੋਂ ਤੱਕ ਕਿ ਕਦੇ-ਕਦੇ ਫੋਨ ਦੀ ਸਕਰੀਨ ਕਾਲੀ ਦੋ ਜਾਂਦੀ ਹੈ ਅਤੇ ਇਸ ਨਾਲ ਕੈਮਰੇ ਦੀ ਫਲੈਸ਼ਲਾਈਟ ਵੀ ਖਰਾਬ ਹੋ ਰਹੀ ਹੈ।