ਸਿਰਫ 1.1 ਫੀਸਦੀ ਯੂਜ਼ਰਸ ਐਂਡ੍ਰਾਇਡ Oreo ਦਾ ਕਰ ਰਹੇ ਹਨ ਇਸਤੇਮਾਲ
Tuesday, Feb 06, 2018 - 12:37 PM (IST)
ਜਲੰਧਰ- ਇੰਝ ਲਗਦਾ ਹੈ ਕਿ ਔਸਤ ਐਂਡ੍ਰਾਇਡ ਵਰਜ਼ਨ 5 ਮਹੀਨਿਆਂ 'ਚ 0 ਤੋਂ 1 ਫ਼ੀਸਦੀ ਤੱਕ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਐਂਡ੍ਰਾਇਡ ਨੂਗਟ 'ਤੇ ਵੀ 5 ਮਹੀਨਿਆਂ 'ਚ 1 ਫ਼ੀਸਦੀ ਯੂਜ਼ਰਸ ਸਨ। ਗੂਗਲ ਦੇ ਪਲੇਟਫਾਰਮ ਵਰਜ਼ਨ ਪੇਜ਼ ਮੁਤਾਬਕ ਕੰਪਨੀ ਦੇ ਮੋਬਾਇਲ ਆਪਰੇਟਿੰਗ ਸਿਸਟਮ ਦਾ ਲੇਟੈਸਟ ਵਰਜ਼ਨ 1.1 ਫ਼ੀਸਦੀ ਹੈ। ਇਹ ਵਾਧਾ ਸੈਮਸੰਗ, ਐੱਲ. ਜੀ. ਅਤੇ ਨੋਕੀਆ ਜਿਵੇਂ ਕੰਪਨੀਆਂ ਦੀ ਮਦਦ ਨਾਲ ਹੋਈ ਹੈ, ਜਿਨ੍ਹਾਂ ਨੇ Oreo ਅਪਡੇਟ ਨੂੰ ਰੋਲ ਆਊਟ ਕਰਨੀ ਸ਼ੁਰੂ ਕਰ ਦਿੱਤੀ ਹੈ। 
ਐਂਡ੍ਰਾਇਡ ਨੂਗਟ
ਐਂਡ੍ਰਾਇਡ ਨੂਗਟ ਨੇ ਅਖਿਰ 'ਚ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲੇ ਐਂਡ੍ਰਾਇਡ ਵਰਜਨ ਬਣਨ ਲਈ ਮਾਰਸ਼ਮੈਲੋ ਨੂੰ ਪਿੱਛੇ ਛੱਡ ਦਿੱੱਤਾ ਹੈ। ਨੂਗਟ 'ਚ ਵਾਧਾ ਹੈਰਾਨੀਜਨਕ ਨਹੀਂ ਹੈ। ਸਮਾਰਟਫੋਨ ਨਿਰਮਾਤਾ ਕੰੰਪਨੀਆਂ ਨੇ 2017 'ਚ ਲਾਂਚ ਕੀਤੇ ਗਏ ਜ਼ਿਆਦਾਤਰ ਡਿਵਾਈਸਿਜ਼ ਨੂੰ ਨੂਗਟ ਦੇ ਨਾਲ ਪੇਸ਼ ਕੀਤੇ ਹਨ।
ਐਂਡ੍ਰਇਡ Oreo
Oreo ਦੇ ਮਾਮਲੇ 'ਚ 2018 'ਚ ਸਾਰਾ ਫਲੈਗਸ਼ਿਪ ਨੂੰ Oreo ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। 2017 ਦੇ ਫੋਨਜ਼ ਨੂੰ ਐਂਡ੍ਰਾਇਡ Oreo ਅਪਡੇਟ ਮਿਲਣ 'ਚ ਕਾਫ਼ੀ ਸਮਾਂ ਲਗੇਗਾ। ਤਦ ਤੱਕ ਗੂਗਲ ਤੋਂ ਐਂਡ੍ਰਾਇਡ P ਦੀ ਘੋਸ਼ਣਾ ਕਰ ਦਿੱਤੀ ਜਾਵੇਗੀ।
