ਤਿਆਰ ਹੈ ਐਂਡ੍ਰਾਇਡ ਦਾ ਨਵਾਂ ਵਰਜ਼ਨ ਆਕਟੋਪਸ 8.0, ਜਾਣੋ ਫੀਚਰਸ

Tuesday, Aug 01, 2017 - 03:12 PM (IST)

ਤਿਆਰ ਹੈ ਐਂਡ੍ਰਾਇਡ ਦਾ ਨਵਾਂ ਵਰਜ਼ਨ ਆਕਟੋਪਸ 8.0, ਜਾਣੋ ਫੀਚਰਸ

ਜਲੰਧਰ- ਆਖ਼ਰਕਾਰ ਗੂਗਲ ਨੇ ਆਪਣੇ ਨਵੇਂ ਐਂਡ੍ਰਾਇਡ ਵਰਜ਼ਨ ਐਂਡ੍ਰਾਇਡ O 'ਤੇ ਕੰਮ ਪੂਰਾ ਕਰ ਲਿਆ ਹੈ। ਹਾਲ ਹੀ 'ਚ ਇਸ ਐਂਡ੍ਰਾਇਡ ਵਰਜ਼ਨ ਦਾ ਚੌਥਾ ਅਤੇ ਆਖਰੀ ਡਿਵੈੱਲਪਰ ਪ੍ਰਿਵਿਊ ਲਾਂਚ ਕੀਤਾ ਗਿਆ। ਇਸ ਵਰਜ਼ਨ ਦੇ ਕਈ ਵੱਡੇ ਫੀਚਰ ਪਹਿਲਾਂ ਹੀ ਲੀਕ ਹੋ ਚੁੱਕੇ ਹਨ।

ਐਂਡ੍ਰਾਇਡ ਓ ਨੂੰ ਐਂਡ੍ਰਾਇਡ ਆਕਟੋਪਸ ਕਿਹਾ ਜਾ ਰਿਹਾ ਹੈ। ਇਸ ਅਗਸਤ 'ਚ ਆਧਿਕਾਰਤ ਤੌਰ 'ਤੇ ਰਿਲੀਜ਼ ਕੀਤਾ ਜਾਵੇਗਾ। ਪਹਿਲਾਂ ਡਿਵੈੱਲਪਰ ਪ੍ਰਿਵਿਊ 'ਚ ਜੋ ਫੀਚਰ ਵਿਖਾਈ ਦਿੱਤੇ ਸਨ ਉਹ ਚੌਥੇ ਅਨਅਧਿਕਾਰਤ ਵਰਜ਼ਨ 'ਚ ਛੋਟੇ-ਮੋਟੇ ਬਦਲਾਅ ਦੇ ਨਾਲ ਫਿਰ ਇਕ ਵਾਰ ਦਿਖਾਈ ਰਹੇ ਹੈ। ਐਂਡ੍ਰਾਇਡ 8.0 ਦੇ ਫਾਈਨਲ ਡਿਵੈੱਲਪਰ ਪ੍ਰਿਵਿਊ 'ਚ ਸਾਹਮਣੇ ਆਏ ਕੁਝ ਵੱਡੇ ਇਹ ਫੀਚਰਸ ... 

ਆਕਟੋਪਸ ਈਸਟਰ ਐੱਗ
ਗੂਗਲ ਨੇ ਜਦ ਨੈਕਸਟ ਜੈਨਰੇਸ਼ਨ ਵਰਜ਼ਨ ਲਈ ਨਵਾਂ ਆਕਟੋਪਸ ਲੋਗੋ ਪੇਸ਼ ਕੀਤਾ ਤਾਂ ਸਭ ਹੈਰਾਨ ਰਹਿ ਗਏ। ਐਂਡ੍ਰਾਇਡ ਪਾਰੰਪਰਕ ਰੂਪ ਤੋਂ ਸਾਰੇ ਸਾਫਟਵੇਅਰ ਵਰਜ਼ਨਸ ਦੇ ਨਾਮ ਮਠਿਆਈਆਂ ਦੇ ਨਾਮ 'ਤੇ ਰੱਖਦਾ ਆ ਰਿਹਾ ਹੈ। ਕਿਸੇ ਨੇ ਇਹ ਗੌਰ ਨਹੀਂ ਕੀਤਾ ਕਿ ਆਕਟੋਪਸ ਦਾ ਸਿਰ ਅਤੇ ਉਸ ਦਾ ਰੰਗ ਓਰਿਓ ਨਾਲ ਮਿਲਦਾ-ਜੁਲਦਾ ਹੈ ਜਿਸ ਨੂੰ ਅਗਲੇ ਐਂਡ੍ਰਾਇਡ ਦਾ ਨਾਮ ਮੰਨਿਆ ਜਾ ਰਿਹਾ ਸੀ।

ਜੀ ਲੋਗੋ
ਪਿਕਸਲ ਫੋਨਸ ਲਈ ਐਂਡ੍ਰਾਇਡ ਦੀ ਬੂਟ ਸਕ੍ਰੀਨ ਦਾ ਲੋਗੋ ਪਾਵਰਡ ਬਾਇ ਐਂਡ੍ਰਾਇਡ ਨਾ ਹੋ ਕੇ ਮਲਟੀਕਲਰਡ 7 ਹੋਵੇਗਾ। 

ਇੰਟਰਫੇਸ 'ਚ ਬਦਲਾਵ
ਗੂਗਲ ਨੇ ਫਾਂਟ ਲਾਕ ਸਕ੍ਰੀਨ ਅਤੇ ਨੋਟੀਫਿਕੇਸ਼ਨ 'ਚ ਕੁਝ ਬਦਲਾਅ ਕੀਤੇ ਹਨ। ਲਾਕ ਸਕ੍ਰੀਨ 'ਤੇ ਘੜੀ ਦਾ ਸਾਈਜ਼ ਘਟਾ ਦਿੱਤਾ ਗਿਆ ਹੈ ਅਤੇ ਡੇਟ ਹੁਣ ਕੈਪਿਟਲ 'ਚ ਨਹੀਂ ਦਿਖਾਈ ਦੇਵੇਗੀ। ਸਟੇਟਸ ਬਾਰ 'ਚ ਬੈਟਰੀ ਨੂੰ ਥੋੜ੍ਹਾ ਵੱਡਾ ਕਰ ਦਿੱਤਾ ਗਿਆ ਹੈ ਜਦੋਂ ਕਿ ਕੈਰੀਅਰ ਇੰਫੋ ਅਤੇ ਟਾਈਮ 'ਚ ਇਸ ਦੀ ਸਪੇਸ ਥੋੜ੍ਹੀ ਵਧਾ ਦਿੱਤੀ ਗਈ ਹੈ।

ਆਈਕਨ ਸ਼ੇਪ ਆਪਸ਼ਨ
ਐਪ ਦੇ ਆਈਕਨ ਦੀ ਸ਼ੇਪ ਬਦਲਨ ਵਾਲੀ ਆਪਸ਼ਨ ਫਾਈਨਲ ਡਿਵੈੱਲਪਰ ਪ੍ਰਿਵਿਊ 'ਚ ਨਹੀਂ ਦਿਖਾਈ ਦਿੱਤੀ। ਇਸ ਤੋਂ ਪਹਿਲਾਂ ਦੇ ਟੈਸਟਸ 'ਚ ਯੂਜ਼ਰ ਕਿਸੇ ਐਪ ਦੇ ਆਈਕਨ ਨੂੰ 5 ਵੱਖ-ਵੱਖ ਅਕਾਰ ਜਿਵੇਂ ਕਿ ਰਾਊਂਡ, ਸਕਵੇਅਰ ਅਤੇ ਟੀਅਰ ਡਰਾਪ 'ਚ ਰੀ-ਸ਼ੇਪ ਕਰ ਪਾ ਰਹੇ ਸਨ। ਇਸ 'ਚ, ਆਈਕਨ ਬੈਜਿੰਗ ਨੂੰ ਹੋਮ ਸਕ੍ਰੀਨ ਸੈਟਿੰਗਸ ਤੋਂ ਹੱਟਾ ਦਿੱਤਾ ਗਿਆ ਹੈ। ਹੁਣ ਇਹ ਨੋਟੀਫਿਕੇਸ਼ਨ ਸੈਟਿੰਗ ਮੈਨਿਊ 'ਚ ਮਿਲੇਗਾ।

ਇਸ ਪ੍ਰਿਵਿਊ ਤੋਂ ਬਾਅਦ ਵੀ ਐਂਡ੍ਰਾਇਡ O 8.0 ਦੇ ਫਾਈਨਲ ਵਰਜ਼ਨ 'ਚ ਕਈ ਨਵੇਂ ਫੀਚਰ ਆਉਣਗੇ ਜਿਨ੍ਹਾਂ ਦੇ ਬਾਰੇ 'ਚ ਫਿਲਹਾਲ ਕੰਪਨੀ ਨੇ ਜਾਣਕਾਰੀ ਨਹੀਂ ਦਿੱਤੀ ਹੈ।


Related News