ਐਂਡਰਾਇਡ 16 ਨੂੰ ਲੈ ਕੇ ਗੂਗਲ ਨੇ ਕੀਤੀ ਪੁਸ਼ਟੀ, ਉਮੀਦ ਤੋਂ ਪਹਿਲਾਂ ਹੋਵੇਗਾ ਲਾਂਚ

Sunday, Nov 03, 2024 - 12:52 AM (IST)

ਗੈਜੇਟ ਡੈਸਕ- ਉਂਝ ਤਾਂ ਗੁਗਲ ਹੁਣ ਐਂਡਰਾਇਡ 16 ਦੀ ਤਿਆਰੀ ਕਰ ਰਿਹਾ ਹੈ ਪਰ ਅਜੇ ਵੀ ਕਈ ਲੋਕਾਂ ਨੂੰ ਐਂਡਰਾਇਡ 14 ਅਤੇ 15 ਦੀ ਅਪਡੇਟ ਨਹੀਂ ਮਿਲੀ। ਹੁਣ ਗੂਗਲ ਨੇ ਐਂਡਰਾਇਡ 16 ਦੀ ਪੁਸ਼ਟੀ ਕਰ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਐਂਡਰਾਇਡ 16 ਦੀ ਲਾਂਚਿੰਗ ਸਮੇਂ ਤੋਂ ਪਹਿਲਾਂ ਹੋਵੇਗੀ। 

ਹਾਲ ਹੀ 'ਚ ਇਕ ਡਿਵੈਲਪਰ ਬਲਾਗ 'ਚ ਗੂਗਲ ਨੇ ਐਂਡਰਾਇਡ ਅਪਡੇਟਸ ਨੂੰ ਰਿਲੀਜ਼ ਹੋਣ ਨੂੰ ਲੈ ਕੇ ਜਾਣਕਾਰੀ ਮਿਲੀ ਹੈ। ਇਸ ਵਿਚ ਐੱਸ.ਡੀ.ਕੇ. (ਸਾਫਟਵੇਅਰ ਡਿਵੈਲਪਮੈਂਟ ਕਿਟ) ਰਿਲੀਜ਼ ਅਤੇ ਤਿਮਾਹੀ ਅਪਡੇਟਸ ਸ਼ਾਮਲ ਹੋਣਗੇ, ਜਿਨ੍ਹਾਂ ਨਾਲ ਯੂਜ਼ਰਜ਼ ਨੂੰ ਨਵਾਂ ਅਨੁਭਵ ਅਤੇ ਡਿਵੈਲਪਰ ਸਪੋਰਟ 'ਚ ਸੁਧਾਰ ਮਿਲੇਗਾ। 

ਐਂਡਰਾਇਡ ਰੀਲੀਜ਼ ਨੂੰ ਹੋਰ ਸਮੇਂ ਸਿਰ ਅਤੇ ਪ੍ਰਭਾਵੀ ਬਣਾਉਣ ਲਈ ਗੂਗਲ ਪ੍ਰੋਜੈਕਟਸ Treble ਅਤੇ Mainline  'ਤੇ ਕੰਮ ਕਰ ਰਿਹਾ ਹੈ, ਜੋ ਕਿ ਅਪਡੇਟਸ ਨੂੰ ਉਪਭੋਗਤਾਵਾਂ ਤੱਕ ਤੇਜ਼ੀ ਨਾਲ ਪਹੁੰਚਣ ਦੀ ਇਜਾਜ਼ਤ ਦਿੰਦਾ ਹੈ ਯਾਨੀ ਤੁਹਾਨੂੰ ਆਪਣੇ ਫੋਨ ਨੂੰ ਵਾਰ-ਵਾਰ ਪੂਰਾ ਅਪਡੇਟ ਕਰਨ ਦੀ ਲੋੜ ਨਹੀਂ ਹੋਵੇਗੀ। 

ਗੂਗਲ ਇਸ ਵਿਚ ਇਕ ਹੋਰ ਲੈਵਲ ਜੋੜ ਰਿਹਾ ਹੈ। ਅਜਿਹੇ 'ਚ 2025 'ਚ ਗੂਗਲ ਨੇ ਸਿਰਫ ਇਕ ਨਹੀਂ ਸਗੋਂ ਦੋ ਐਂਡਰਾਇਡ ਰਿਲੀਜ਼ ਦੀ ਯੋਜਨਾ ਬਣਾਈ ਹੈ। ਅਗਲੇ ਸਾਲ ਤੋਂ ਗੂਗਲ ਇਕ ਪ੍ਰਮੁੱਖ ਰਿਲੀਜ਼ ਦੂਜੀ ਤਿਮਾਹੀ 'ਚ ਅਤੇ ਇਕ ਮਾਮੂਲੀ ਰਿਲੀਜ਼ ਚੌਥੀ ਤਿਮਾਹੀ 'ਚ ਜਾਰੀ ਕਰੇਗਾ। 

Q2 ਰਿਲੀਜ਼ 'ਚ ਨਵੇਂ ਡਿਵੈਲਪਰ APIs ਅਤੇ ਕੁਝ ਬਦਲਾਅ ਸ਼ਾਮਲ ਹੋਣਗੇ। Q3 ਦੇ ਆਮ ਸ਼ੈਡਿਊਲ ਦੀ ਬਜਾਏ Q2 'ਚ ਸ਼ਿਫਟ ਕਰਨ ਦਾ ਉਦੇਸ਼ ਇਹ ਹੈ ਕਿ ਡਿਵਾਈਸ ਨਿਰਮਾਤਾ ਐਂਡਰਾਇਡ ਦਾ ਨਵਾਂ ਵਰਜ਼ਨ ਜਲਦੀ ਹੀ ਜ਼ਿਆਦਾ ਡਿਵਾਈਸਾਂ 'ਤੇ ਜਾਰੀ ਕਰ ਸਕਣ। ਦੂਜੇ ਪਾਸੇ Q4 ਮਾਮੂਲੀ ਰਿਲੀਜ਼ ਦਾ ਧਿਆਨ ਸਿਸਟਮ ਨੂੰ ਕੰਪੈਟੇਬਲ ਕਰਨ ਅਤੇ ਬਗ ਫਿਕਸ ਕਰਨ 'ਤੇ ਕੇਂਦਰਿਤ ਹੋਵੇਗਾ। 


Rakesh

Content Editor

Related News