ਭਾਰਤੀ ਨੌਜਵਾਨ ਨੇ 4 ਮਿੰਟਾਂ ''ਚ ਬਣਾ ''ਤੀ 9.5 ਕਰੋੜ ਦੀ ਐਪ
Saturday, Apr 09, 2016 - 05:49 PM (IST)
ਜਲੰਧਰ : ਕੀ ਤੁਹਾਨੂੰ ਪਤਾ ਹੈ ਕਿ ਆਈ. ਟੀ. ਕੰਪਨੀਆਂ ਇਕ ਐਪ ਬਣਾਉਣ ਦਾ ਕਿੰਨਾ ਪੈਸਾ ਚਾਰਜ ਕਰਦੀਆਂ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਅਮਰੀਕੀ ਸਰਕਾਰ ਨੇ ਏਅਰਪੋਰਟ ਦੀ ਸਕਿਓਰਿਟੀ ਦੇ ਮੱਦੇਨਜ਼ਰ ਇਕ ਐਪ ਬਣਾਉਣ ਲਈ ਆਈ. ਬੀ. ਐੱਮ. ਨੂੰ 9.5 ਕਰੋੜ ਰੁਪਏ ਦਿੱਤੇ ਸੀ, ਜਿਸ ਨਾਲ ਉਹ ਸਵਾਰੀਆਂ ਨੂੰ ਡਾਇਰੈਕਸ਼ਨ ਦੇਣ ''ਚ ਮਦਦ ਕਰੇ। ਇਸ ਐਪ ਦਾ ਕੰਮ ਸੀ ਸਵਾਰੀਆਂ ਨੂੰ ਚੈੱਕ ਪੁਆਇੰਟਸ ਵੱਲ ਲਿਜਾਣਾ, ਸੱਜੇ ਤੇ ਖੱਬੇ ਡਾਇਰੈਕਸ਼ਨਾਂ ਦੇਣਾ।
ਹੁਣ ਤੁਹਾਨੂੰ ਲਗਦਾ ਹੋਵੇਗਾ ਕਿ ਇਸ ਤਰ੍ਹਾਂ ਦੀ ਐਪ ਬਣਾਉਣ ''ਚ ਬਹੁਤ ਸਮਾਂ ਲੱਗਾ ਹੋਵੇਗਾ ਪਰ ਤੁਸੀਂ ਗਲਤ ਸੋਚ ਰਹੇ ਹੋ। ਭਾਰਤੀ ਮੂਲ ਦੇ ਆਈ. ਬੀ. ਐੱਮ. ਦੇ ਐਕਸ ਇੰਪਲੋਈ ਸੰਦੇਸ਼ ਸੁਵਰਨਾ ਨੇ ਇਹ ਐਪ ਸਿਰਫ 4 ਮਿੰਟ ''ਚ ਬਣਾ ਦਿੱਤੀ। ਐਪ ਬਣਾਉਣ ਦੀ ਵੀਡੀਓ ਵੀ ਇਸ ਵੱਲੋਂ ਯੂਟਿਊਬ ''ਤੇ ਪਾਈ ਗਈ ਹੈ। ਇਸ ਪਿੱਛੇ ਸੰਦੇਸ਼ ਨੇ ਕਾਰਨ ਇਹ ਦੱਸਿਆ ਕਿ ਉਹ ਦੱਸਣਾ ਚਾਹੁੰਦਾ ਸੀ ਕਿ ਕਿਸ ਤਰ੍ਹਾਂ ਆਈ. ਬੀ. ਐੱਮ. ਵਰਗੀਆਂ ਕੰਪਨੀਆਂ ਇਕ ਸਿੰਪਲ ਐਪ ਨੂੰ ਬਣਾਉਣ ਲਈ ਕਿਸ ਹੱਦ ਤੱਕ ਚਾਰਜ ਕਰਦੀਆਂ ਹਨ।