ਗੂਗਲ ਦੇ ਹੁਵਾਵੇ ਤੇ ਸ਼ਿਓਮੀ ਦੇ ਸੌਦੇ ''ਤੇ ਅਮਰੀਕਾ ਦੀ ਨਜ਼ਰ

Friday, Jun 08, 2018 - 07:20 PM (IST)

ਜਲੰਧਰ—ਚੀਨ ਦੀ ਕੁਝ ਦਿੱਗਜ ਕੰਪਨੀਆਂ ਸਮੇਤ 60 ਡਿਵਾਈਸ ਨਿਰਮਾਤਾ ਕੰਪਨੀਆਂ ਨਾਲ ਫੇਸਬੁੱਕ ਦੁਆਰਾ ਡਾਟਾ ਸਾਂਝਾ ਕਰਨ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ 'ਚ ਚਿੰਤਾ ਪਾਈ ਜਾ ਰਹੀ ਹੈ ਅਤੇ ਇਸ ਵਿਚਾਲੇ ਅਮਰੀਕੀ ਕਾਂਗਰਸ ਦੇ ਮੈਂਬਰਾਂ ਨੇ ਗੂਗਲ ਦੀ ਮੂਲ ਕੰਪਨੀ ਅਲਫਾਬੈੱਟ ਦੀ ਹੁਵਾਵੇ ਅਤੇ ਸ਼ਿਓਮੀ ਨਾਲ ਸੌਦੇ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਅਲਫਾਬੈੱਟ ਦੇ ਸੀ.ਈ.ਓ. ਲੈਰੀ ਪੇਜ ਨੂੰ ਲਿਖੇ ਇਕ ਪੱਤਰ 'ਚ ਸੀਨੇਟਰ ਮਾਰਕ ਵਾਰਨਰ ਨੇ ਚੀਨੀ ਮੂਲ ਉਪਕਰਣ ਨਿਰਮਾਤਾ ਨਾਲ ਸੋਸ਼ਲ ਮੀਡੀਆ ਦੁਆਰਾ ਡਾਟਾ ਸਾਂਝਾ ਕਰਨ ਦੇ ਸੰਕੇਤ ਦੇ ਬਾਰੇ 'ਚ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਲਫਾਬੈੱਟ ਦੀ ਸਹਾਇਕ ਕੰਪਨੀਆਂ ਅਤੇ ਇੰਨਾਂ ਚੀਨੀ ਕੰਪਨੀਆਂ ਵਿਚਾਲੇ ਸਮਝੌਤੇ ਸ਼ਾਇਦ ਜ਼ਿਆਦਾ ਵਪਾਰਕ ਹੋ ਸਕਦੇ ਹਨ। ਵਰਜੀਨੀਆ ਦੇ ਡੇਮੋਕਰੇਟ ਸੀਨੇਟਰ ਨੇ ਨਿਸ਼ਾਨਬੱਧ ਕੀਤਾ ਹੈ ਕਿ ਗੂਗਲ ਦੀ ਹੁਵਾਵੇ ਅਤੇ ਸ਼ਿਓਮੀ ਸਮੇਤ ਚੀਨੀ ਮੋਬਾਇਲ ਉਪਕਰਣ ਨਿਰਮਾਤਾਵਾਂ ਨਾਲ ਵੱਖ-ਵੱਖ ਰਾਜਨੀਤੀਕ ਸਾਂਝੇਦਾਰੀਆਂ ਹੈ ਅਤੇ ਨਾਲ ਹੀ ਗੂਗਲ ਦੀ ਟੇਨਸੇਂਟ ਨਾਲ ਵੀ ਸਾਂਝੇਦਾਰੀ ਹੈ। ਟੇਨਸੇਂਟ ਵੀ ਇਕ ਚੀਨੀ ਤਕਨਾਲੋਜੀ ਪਲੇਟਫਾਰਮ ਹੈ। ਇਕ ਰਿਪੋਰਟ ਮੁਤਾਬਕ ਵਾਰਨਰ ਨੇ ਕਿਹਾ ਕਿ ਇਹ ਸੰਭਾਵਨਾ ਹੈ ਕਿ ਟੇਨਲੇਂਟ ਨੇ ਗੂਗਲ ਤੋਂ ਡਾਟਾ ਹਾਸਲ ਕੀਤਾ ਹੈ ਜੋ ਰਾਸ਼ਟਰੀ ਸੁਰੱਖਿਆ ਲਈ ਚਿੰਤਾ ਦਾ ਕਾਰਨ ਹੈ। ਵਾਰਨਰ ਨੇ ਕਿਹਾ ਕਿ ਅਲਫਾਬੈੱਟ ਦੇ ਸੀ.ਈ.ਓ. ਨੂੰ ਇੰਨ੍ਹਾਂ ਕੰਪਨੀਆਂ ਨਾਲ ਗੂਗਲ ਦੇ ਸੌਦੇ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਦਾ ਖੁਲਾਸਾ ਕਰਨਾ ਚਾਹੀਦਾ ਹੈ। ਮੰਨਿਆ ਜਾ ਰਿਹਾ ਹੈ ਕਿ ਗੂਗਲ ਵੱਲੋਂ ਵਾਰਨਰ ਦੁਆਰਾ ਚੁੱਕੀ ਗਈ ਚਿੰਤਾਵਾਂ 'ਤੇ ਸਪਸ਼ਟੀਕਰਨ ਦਿੱਤਾ ਜਾਵੇਗਾ।


Related News