ਐਮਾਜ਼ਾਨ ਅਗਲੇ ਹਫਤੇ ਲਾਂਚ ਕਰੇਗੀ ਨਵੀਂ ਡਿਵਾਈਸ
Tuesday, Apr 05, 2016 - 01:32 PM (IST)
ਜਲੰਧਰ : ਐਮਾਜ਼ਾਨ ਇਕ ਅਮਰੀਕੀ ਇਲੈਕਟ੍ਰਾਨਿਕ ਕਾਮਰਸ ਅਤੇ ਕਲਾਊਡ ਕੰਪਿਊਟਿੰਗ ਕੰਪਨੀ ਹੈ ਜਿਸ ਦਾ ਹੈੱਡਕਵਾਰਟਰਸ ਸੀਏਟਲ, ਵਾਸ਼ਿੰਗਟਨ ''ਚ ਹੈ। ਇਸ ਕੰਪਨੀ ਦੇ ਸੀ . ਈ . ਓ ਜੇਫ ਬੇਜ਼ੋਸ (Jeff Bezos) ਨੇ ਇਹ ਪੁੱਸ਼ਟੀ ਕੀਤੀ ਹੈ ਕਿ ਅਗਲੇ ਹਫਤੇ ਕੰਪਨੀ ਨਵੀਂ ਜੈਨਰੇਸ਼ਨਲ ਕਿੰਡਲ ਡਿਵਾਈਸ ਲਾਂਚ ਕਰਨ ਜਾ ਰਹੀ ਹੈ, ਨਾਲ ਹੀ ਕਿਹਾ ਗਿਆ ਕਿ ਇਹ 8th ਜੈਨਰੇਸ਼ਨ ਕਿੰਡਲ ਸਭ ਤੋਂ ਬਿਹਤਰ ਪ੍ਰੀਮੀਅਮ ਡਿਵਾਈਸ ਹੋਵੇਗੀ।
ਤੁਹਾਨੂੰ ਦਸ ਦਈਏ ਐਮਾਜ਼ਾਨ ਨੇ ਪਿਛਲੇ ਸਾਲ ਭਾਰਤ ''ਚ ਕਿੰਡਲ ਵੋਇਜ (Voyage) ਈ ਬੁੱਕ ਰੀਡਰ ਨੂੰ ਲਾਂਚ ਕੀਤਾ ਸੀ। ਵਾਈ-ਫਾਈ ਨਾਲ ਲੈਸ ਇਸ ਕਿੰਡਲ Voyage ਦੀ ਕੀਮਤ 16,499 ਰੁਪਏ ਰੱਖੀ ਗਈ ਸੀ ਜਦੋਂ ਕਿ ਵਾਈ-ਫਾਈ +3G ਵਰਜ਼ਨ ਨੂੰ 20,499 ਰੁਪਏ ''ਚ ਲਾਂਚ ਕੀਤਾ ਗਿਆ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਵੀਂ 8th ਜੈਨਰੇਸ਼ਨ ਕਿੰਡਲ ਨੂੰ ਵੀ ਵੱਖ-ਵੱਖ ਵਰਜ਼ਨ ''ਚ ਲਾਂਚ ਕੀਤਾ ਜਾਵੇਗਾ।
