ਐਮਾਜ਼ੋਨ ਨੇ ਲਾਂਚ ਕੀਤਾ ਸਸਤਾ Prime Video ਪਲਾਨ, ਇੰਨੀ ਹੈ ਕੀਮਤ
Monday, Nov 07, 2022 - 05:33 PM (IST)
ਗੈਜੇਟ ਡੈਸਕ– ਪ੍ਰਸਿੱਧ ਸਟ੍ਰੀਮਿੰਗ ਪਲੇਟਫਾਰਮ ਐਮਾਜ਼ੋਨ ਨੇ ਪ੍ਰਾਈਮ ਵੀਡੀਓ ਦਾ ਸਸਤਾ ਸਬਸਕ੍ਰਿਪਸ਼ਨ ਪਲਾਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਐਮਾਜ਼ੋਨ ਪ੍ਰਾਈਮ ਵੀਡੀਓ ਮੋਬਾਇਲ ਐਡੀਸ਼ਨ ਪੇਸ਼ ਕੀਤਾ ਹੈ। ਇਸਦੀ ਕੀਮਤ 599 ਰੁਪਏ ਪ੍ਰਤੀ ਸਾਲ ਰੱਖੀ ਗਈ ਹੈ। ਇਸ ਬਾਰੇ ਕੰਪਨੀ ਨੇ ਜਾਣਕਾਰੀ ਦਿੱਤੀ ਹੈ। ਇਸ ਪਲਾਨ ਨਾਲ ਯੂਜ਼ਰ ਨੂੰ ਸਿਰਫ ਇਕ ਹੀ ਡਿਵਾਈਸ ’ਤੇ ਲੇਟੈਸਟ ਮੂਵੀ, ਐਮਾਜ਼ੋਨ ਓਰੀਜਨਲਸ, ਲਾਈ ਕ੍ਰਿਕਟ ਅਤੇ ਦੂਜੀਆਂ ਚੀਜ਼ਾਂ ਦਾ ਐਕਸੈੱਸ ਮਿਲੇਗਾ। ਇਹ ਮੋਬਾਇਲ-ਓਨਲੀ ਪਲਾਨ ਹੈ। ਪ੍ਰਾਈਮ ਵੀਡੀਓ ਦੇ ਮੋਬਾਇਲ ਪਲਾਨ ਨੂੰ ਪਿਛਲੇ ਸਾਲ ਕੰਪਨੀ ਨੇ ਏਅਰਟੈੱਲ ਦੇ ਨਾਲ ਮਿਲਕੇ ਪੇਸ਼ ਕੀਤਾ ਸੀ। ਇਸ ਪਲਾਨ ਨੂੰ ਏਅਰਟੈੱਲ ਯੂਜ਼ਰਜ਼ ਨੂੰ ਕਈ ਪਲਾਨਸ ਦੇ ਨਾਲ ਫ੍ਰੀ ’ਚ ਦਿੱਤਾ ਜਾਂਦਾ ਸੀ। ਹੁਣ ਕੰਪਨੀ ਨੇ ਇਸਨੂੰ ਸਾਰਿਆਂ ਲਈ ਪੇਸ਼ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਕਿ ਪਿਛਲੇ 6 ਸਾਲਾਂ ’ਚ ਭਾਰਤ ’ਚ ਪ੍ਰਾਈਮ ਵੀਡੀਓ ’ਚ ਕਾਫੀ ਤੇਜ਼ੀ ਵੇਖਣ ਨੂੰ ਮਿਲੀ ਹੈ।
ਪ੍ਰਾਈਮ ਵੀਡੀਓ ਐਪ ਜਾਂ ਵੈੱਬਸਾਈਟ ਰਾਹੀਂ ਕਰ ਸਕਦੇ ਹੋ ਸਬਸਕ੍ਰਿਪਸ਼ਨ
ਨਵੇਂ ਪਲਾਨ ਨੂੰ ਪ੍ਰਾਈਮ ਵੀਡੀਓ ਐਪ ਜਾਂ ਵੈੱਬਸਾਈਟ ਰਾਹੀਂ ਸਬਸਕ੍ਰਿਪਸ਼ਨ ਕੀਤਾ ਜਾ ਸਕਦਾ ਹੈ। ਕੰਪਨੀ ਨੇ ਦੱਸਿਆ ਕਿ ਦੇਸ਼ ਦੇ 99 ਫੀਸਦੀ ਪਿੰਨ-ਕੋਡਸ ’ਤੇ ਪ੍ਰਾਈਮ ਵੀਡੀਓ ਨੂੰ ਐਕਸੈੱਸ ਕੀਤਾ ਜਾ ਰਿਹਾ ਹੈ। ਪ੍ਰਾਈਮ ਵੀਡੀਓ ਦੇ ਕੰਟੈਂਟ ਸਾਰੇ ਭਾਰਤੀਆਂ ਲਈ ਐਕਸਿਸੇਬਲ ਹਨ।
ਦੱਸ ਦੇਈਏ ਕਿ ਹਾਲ ਹੀ ’ਚ ਨੈੱਟਫਲਿਕਸ ਨੇ ਵੀ ਆਪਣਾ ਸਸਤਾ ਐਡ-ਸਪੋਰਟਿਡ ਵਾਲਾ ਪਲਾਨ ਲੋਕਾਂ ਲਈ ਉਪਲੱਬਧ ਕਰਵਾਇਆ ਹੈ। ਹਾਲਾਂਕਿ, ਭਾਰਤ ’ਚ ਅਜੇ ਇਸਨੂੰ ਜਾਰੀ ਨਹੀਂ ਕੀਤਾ ਗਿਆ। ਇਸ ਦਾ ਕਾਰਨ ਹੈ ਕੰਪਨੀ ਪਹਿਲਾਂ ਤੋਂ ਮੋਬਾਇਲ ਡਿਵਾਈਸ ਲਈ ਸਸਤਾ ਪਲਾਨ ਉਪਲੱਬਧ ਕਰਵਾਉਂਦੀ ਹੈ। ਹੁਣ ਐਮਾਜ਼ੋਨ ਨੇ ਵੀ ਮੋਬਾਇਲ ਓਨਲੀ ਪਲਾਨ ਨੂੰ ਪੇਸ਼ ਕਰ ਦਿੱਤਾ ਹੈ। ਜਿਵੇਂ ਕਿ ਉਪਰ ਦੱਸਿਆ ਗਿਆ ਹੈ ਕਿ ਪ੍ਰਾਈਮ ਵੀਡੀਓ ਐਪ (ਐਂਡਰਾਇਡ) ਜਾਂ ਪ੍ਰਾਈਮ ਵੀਡੀਓ ਦੀ ਅਧਿਕਾਰਤ ਵੈੱਬਸਾਈਟ ਤੋਂ ਪ੍ਰਾਈਮ ਵੀਡੀਓ ਮੋਬਾਇਲ ਐਡੀਸ਼ਨ ਦਾ ਸਬਸਕ੍ਰਿਪਸ਼ਨ ਲਿਆ ਜਾ ਸਕਦਾ ਹੈ।