ਭਾਰਤ ''ਚ ਲਾਂਚ ਹੋਇਆ Amazon Fire TV Stick, ਜਾਣੋ ਕੀਮਤ

Thursday, Apr 20, 2017 - 10:59 AM (IST)

ਭਾਰਤ ''ਚ ਲਾਂਚ ਹੋਇਆ Amazon Fire TV Stick, ਜਾਣੋ ਕੀਮਤ
ਜਲੰਧਰ- ਐਮਾਜ਼ਾਨ ਨੇ ਆਪਣੇ ਵੀਡੀਓ ਸਟ੍ਰੀਮਿੰਗ ਡਿਵਾਈਸ Fire TV Stick ਨੂੰ ਅੱਜ ਭਾਰਤ ''ਚ ਲਾਂਚ ਕਰ ਦਿੱਤਾ ਹੈ। ਇਹ ਅੱਜ ਸੇਲ ''ਚ ਉਪਲੱਬਧ ਹੈ। ਇਸ ਡਿਵਾਈਸ ਨੂੰ ਤੁਸੀਂ ਰਿਮੋਟ ਨਾਲ 3,999 ਰੁਪਏ ''ਚ ਖਰੀਦ ਸਕਦੇ ਹੋ। ਖਾਸ ਗੱਲ ਇਹ ਹੈ ਕਿ ਇਸ ਨੂੰ ਖਰੀਦਣ ''ਤੇ ਤੁਹਾਨੂੰ 499 ਰੁਪਏ ਐਮਾਜ਼ਾਨ ਪੇ ਬੈਲੇਂਸ ਮਿਲੇਗਾ, ਜਿਸ ਦਾ ਇਸਤੇਮਾਲ ਤੁਸੀਂ ਐਮਾਜ਼ਾਨ ਪ੍ਰਾਈਮ ਵੀਡੀਓ ਲਈ ਕਰ ਸਕਦੇ ਹੋ।
ਜ਼ਿਕਰਯੋਗ ਹੈ ਕਿ ਸਬਸਕ੍ਰਾਈਬਰਸ ਲਈ ਇਹ 1,999 ਰੁਪਏ ''ਚ ਉਪਲੱਬਧ ਹੈ, ਜਦਕਿ ਬਾਕੀ ਲੋਕਾਂ ਨੂੰ ਇਸ ਨੂੰ ਖਰੀਦਣ ਲਈ 3,999 ਰੁਪਏ ਖਰਚ ਕਰਨੇ ਹੋਣਗੇ। ਰਿਪੋਰਟ ਦੇ ਮੁਤਾਬਕ ਐਮਾਜ਼ਾਨ ਇੰਡੀਆ ਤੋਂ ਇਲਾਵਾ ਇਸ ਨੂੰ ਕ੍ਰੋਮਾ ਅਤੇ ਰਿਲਾਇੰਸ ਡਿਜ਼ੀਟਲ ਵਰਗੇ ਆਫਲਾਈਨ ਸਟੋਰਸ ਦੇ ਰਾਹੀ ਵੀ ਵੇਚਿਆ ਜਾਵੇਗਾ।
ਐਮਾਜ਼ਾਨ ਫਆਇਰ ਟੀ. ਵੀ. ਸਟਿੱਕ ''ਚ ਕਵਾਡ-ਕੋਰ ਪ੍ਰੋਸੈਸਰ ਨਾਲ 1 ਜੀ. ਬੀ. ਰੈਮ ਲੱਗੀ ਹੈ। ਇਸ ''ਚ ਵਾਈਸ ਅਸਿਸਟੇਂਟ ਅਲੇਕਸਾ ਵੀ ਹੈ, ਜਿਸ ਨਾਲ ਯੂਜ਼ਰਸ ਵਾਈਸ ਕਮਾਂਡਸ ਦੇ ਸਕਦੇ ਹਨ। ਡਿਵਾਈਸ ''ਚ ਪ੍ਰਾਈਮ ਵੀਡੀਓ, ਨੈੱਟਫਲਿੱਕਸ, ਯੂਟਿਊਬ ਅਤੇ ਕਉਝ ਹੋਰ ਐਪਸ ਪ੍ਰੀ-ਲੋਡੇਡ ਆਉਂਦੇ ਹਨ। 
ਉਮੀਦ ਜਤਾਈ ਜਾ ਰਹੀ ਹੈ ਕਿ ਕੰਪਨੀ Fire TV Stick ਤੋਂ ਬਾਅਦ Fire TV Box ਨੂੰ ਵੀ ਭਾਰਤ ''ਚ ਲਾਂਚ ਕਰੇਗੀ। ਪਿਛਲੇ ਦਿੰਨੀ ਇਕ ਰਿਪੋਰਟ ''ਚ ਇਹ ਦਾਅਵਾ ਕੀਤਾ ਗਿਆ ਸੀ ਕਿ ਐਮਾਜ਼ਾਨ ਭਾਰਤ ''ਚ  Echo  ਸਮਾਰਟ ਸਪੀਕਰ ਵੀ ਲੰਚ ਕਰੇਗਾ, ਜਿਸ ਨੂੰ ਵਾਈਸ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਨੂੰ ਕੰਪਨੀ 2017 ਦੇ ਸੈਕਿੰਡ ਹਾਫ ''ਚ ਲਾਂਚ ਕਰ ਸਕਦੀ ਹੈ। ਇਸ ''ਚ ਵੀ ਕੰਪਨੀ ਦਾ AI ਆਧਾਰਿਤ ਅਸਿਸਟੇਂਟ ਅਲੇਕਸਾ ਹੈ। ਇਹ ਹੋਮ ਆਟੋਮੇਸ਼ਨ ਲਈ ਸਮਾਰਟ ਹਬ ਡਿਵਾਈਸ ਦਾ ਕੰਮ ਵੀ ਕਰ ਸਕਦਾ ਹੈ।

Related News