Windows10 ਲਈ ਉਪਲੱਬਧ ਹੋਇਆ Alexa, ਮਿਲਣਗੇ ਨਵੇਂ ਫੀਚਰਜ਼

11/11/2018 10:47:35 AM

ਗੈਜੇਟ ਡੈਸਕ– ਜੇਕਰ ਤੁਸੀਂ ਆਪਣੇ ਪੀਸੀ ’ਤੇ Windows 10 ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। ਅਮੇਜ਼ਨ ਅਲੈਕਸਾ ਐਪ ਹੁਣ ਮਾਈਕ੍ਰੋਸਾਫਟ ਸਟੋਰ ’ਤੇ ਉਪਲੱਬਧ ਹੈ ਅਤੇ ਤੁਸੀਂ ਇਸ ਨੂੰ ਆਸਾਨੀ ਨਾਲ ਇੰਸਟਾਲ ਕਰ ਸਕਦੇ ਹੋ। Windows 10 ’ਚ ਅਲੈਕਸਾ ਰਾਹੀਂ ਯੂਜ਼ਰਜ਼ ਆਪਣਾ synced ਕਲੰਡਰ, ਕ੍ਰਿਏਟ ਲਿਸਟ, ਪਲੇਅ ਮਿਊਜ਼ਿਕ ਅਤੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ। ਇਸ ਤੋਂ ਇਲਾਵਾ ਨਿਊਜ਼ ਪੜ ਸਕਦੇ ਹਨ ਅਤੇ ਘਰ ਦੇ ਸਮਾਰਟ ਗੈਜੇਟ ਨੂੰ ਕੰਟਰੋਲ ਕਰ ਸਕਦੇ ਹਨ। ਦੱਸ ਦੇਈਏ ਕਿ ਹਾਲਾਂਕਿ ਅਜੇ ਅਮੇਜ਼ਨ ਅਲੈਕਸਾ Windows 10 PC ਲਈ ਮਾਈਕ੍ਰੋਸਾਫਟ ਸਟੋਰ ’ਤੇ ਚੁਣੇ ਹੋਏ ਬਾਜ਼ਾਰਾਂ ’ਚ ਉਪਲੱਬਧ ਹੈ। ਇਨ੍ਹਾਂ ’ਚ ਅਮਰੀਕਾ, ਬ੍ਰਿਟੇਲ ਅਤੇ ਜਰਮਨੀ ਸ਼ਾਮਲ ਹਨ। 

PunjabKesari

ਅਲੈਕਸਾ ਅਮੇਜ਼ਨ
ਅਲੈਕਸਾ ਅਮੇਜ਼ਨ ਦਾ ਐਡਵਾਂਸ ਸਮਾਰਟ ਸਪੀਕਰ ਹੈ ਜੋ ਹੁਣ ਮਾਈਕ੍ਰੋਸਾਫਟ ਸਟੋਰ ’ਤੇ ਵੀ ਉਪਲੱਬਧ ਹੋ ਗਿਆ ਹੈ। ਇਹ Windows 10 ਵਰਜਨ 17134.0 ਅਤੇ ਉਸ ਤੋਂ ਉਪਰ ਦੇ ਮਾਡਲ ’ਤੇ ਰਨ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਐਪ ਨੂੰ ਬਾਕੀ ਦੇ ਦੇਸ਼ਾਂ ਲਈ ਵੀ ਜਾਰੀ ਕੀਤਾ ਜਾਵੇਗਾ।

PunjabKesari

ਅਮੇਜ਼ਨ ਅਤੇ ਮਾਈਕ੍ਰੋਸਾਫਟ ਦੀ ਸਾਂਝੇਦਾਰੀ
ਦੱਸ ਦੇਈਏ ਕਿ ਇਸ ਸਾਲ ਅਗਸਤ ’ਚ ਅਮੇਜ਼ਨ ਅਤੇ ਮਾਈਕ੍ਰੋਸਾਫਟ ਦੀ ਸਾਂਝੇਦਾਰੀ ਹੋਈ ਸੀ। ਜਿਸ ਤੋਂ ਬਾਅਦ ਇਹ ਐਪ Windows 10 ਨੂੰ ਸਪੋਰਟ ਕਰ ਰਹੀ ਹੈ। ਉਥੇ ਹੀ Windows 10 PCs ਲਈ ਅਲੈਕਸਾ ਨੇ ਇਸੇ ਸਾਲ ਜਨਵਰੀ ’ਚ ਡੈਬਿਊ ਕੀਤਾ ਸੀ। 


Related News