Alcatel Idol 4 Pro ਸਮਾਰਟਫੋਨ ਵਿੰਡੋਜ਼ 10 ਮੋਬਾਇਲ ਓ. ਐੱਸ. ਨਾਲ ਹੋਇਆ ਲਾਂਚ

07/18/2017 12:00:30 PM

ਜਲੰਧਰ-ਸਾਫਟਵੇਅਰ ਈਕੋਸਿਸਟਮ 'ਚ ਵਿੰਡੋਜ਼ ਦੀ ਮੌਜ਼ੂਦਗੀ ਨੂੰ ਲੈ ਕੇ ਚਰਚਾ ਚੱਲ ਰਹੀਂ ਹੈ, ਤਾਂ ਕੁਝ ਸਮਾਰਟਫੋਨ ਨਿਰਮਾਤਾ ਹੁਣ ਵੀ ਮਾਈਕ੍ਰੋਸਾਫਟ ਦੇ ਮੋਬਾਇਲ ਓ. ਐੱਸ. 'ਚ ਵਿਸ਼ਵਾਸ ਦੇ ਰਹੇ ਹਨ ਅਤੇ ਆਪਣੇ ਨਵੇਂ ਸਮਾਰਟਫੋਨ ਨੂੰ ਮਾਈਕ੍ਰੋਸਾਫਟ ਦੇ ਮੋਬਾਇਲ ਓ. ਐੱਸ. ਦੇ ਨਾਲ ਲਾਂਚ ਕਰ ਰਹੇ ਹਨ। ਅਲਕਾਟੇਲ ਵੀ ਅਜਿਹੇ ਨਿਰਮਾਤਾ 'ਚ ਇਕ ਹੈ ਅਤੇ ਕੰਪਨੀ ਨੇ ਵਿੰਡੋਜ਼ 10 ਮੋਬਾਇਲ ਓ. ਐੱਸ. 'ਤੇ ਚੱਲਣ ਵਾਲਾ ਨਵਾਂ ਸਮਾਰਟਫੋਨ Alcatel Idol 4 Pro ਲਾਂਚ ਕੀਤਾ ਹੈ। ਇਹ ਸਮਾਰਟਫੋਨ ਯੂਰਪ 'ਚ ਪ੍ਰੀ-ਆਰਡਰ ਲਈ ਉਪਲੱਬਧ ਹੈ ਅਤੇ ਇਸਦੀ ਕੀਮਤ 419.99 Great Britain Pound (ਲਗਭਗ 35,000 ਰੁਪਏ) ਹੈ।

ਮਾਈਕ੍ਰੋਸਾਫਟ ਦੇ ਆਨਲਾਈਨ ਸਟੋਰ ਰਾਹੀਂ ਉਪਲੱਬਧ Alcatel Idol 4 Pro 'ਚ ਕੁਝ ਵੀ ਨਵਾਂ ਨਹੀਂ ਹੈ, ਬਲਕਿ ਇਹ ਪਿਛਲੇ ਸਾਲ ਲਾਂਚ ਹੋਏ Alcatel Idol 4S ਵਰਗਾ ਹੈ। ਇਨਾਂ 'ਚ ਸਿਰਫ ਫਰਕ ਆਪਰੇਟਿੰਗ ਸਿਸਟਮ ਦਾ ਹੈ। Alcatel Idol 4 Pro  ਵਿੰਡੋਜ਼ 10 ਮੋਬਾਇਲ 'ਤੇ ਚੱਲਦਾ ਹੈ, ਜਦਕਿ Alcatel Idol 4S ਐਂਡਰਾਇਡ ਆਧਾਰਿਤ ਹੈ। ਇਸਦੇ ਇਲਾਵਾ Alcatel Idol 4S ਵਿੰਡੋਜ਼ 10 ਮੋਬਾਇਲ ਵੇਰੀਐਂਟ ਨੂੰ ਅਮਰੀਕਾ 'ਚ ਵੇਚਿਆ ਜਾ ਰਿਹਾ ਹੈ, ਜਿਸ ਨੂੰ ਪਿਛਲੇ ਸਾਲ ਨਵੰਬਰ 'ਚ ਟੀ-ਮੋਬਾਇਲ ਦੇ ਰਾਹੀਂ ਲਾਂਚ ਕੀਤਾ ਗਿਆ ਸੀ।

ਇਸ ਸਮਾਰਟਫੋਨ ਮੇਂਟਲ ਫ੍ਰੇਮ ਨਾਲ ਲੈਸ ਹੈ ਅਤੇ ਇਹ ਸਮਾਰਟਫੋਨ Alcatel Idol 4S ਵਰਗਾ ਹੀ ਹੈ। ਫੋਨ 'ਚ ਰਿਅਰ 'ਤੇ ਫਿੰਗਰਪ੍ਰਿੰਟ ਸਕੈਨਰ ਹੈ। ਇਨ੍ਹਾ 'ਚ ਸਿਰਫ ਗੋਲਡ ਕਲਰ ਵੇਰੀਐਂਟ 'ਚ ਪ੍ਰੀ-ਆਰਡਰ ਲਈ ਉਪਲੱਬਧ ਕਰਵਾਇਆ ਗਿਆ ਹੈ। ਇਸ ਸਮਾਰਟਫੋਨ 'ਚ 5.5 ਇੰਚ ਫੁਲ ਐੱਚ. ਡੀ. (1080*1920 ਪਿਕਸਲ) ਅਮੋਲਡ ਡਿਸਪਲੇਅ ਹੈ। ਫੋਨ 'ਚ ਸਨੈਪਡ੍ਰੈਗਨ 820 ਕਵਾਡ-ਕੋਰ ਚਿਪਸੈਟ ਅਤੇ ਗ੍ਰਾਫਿਕਸ ਲਈ ਐਂਡ੍ਰਨੋ 530 ਜੀ. ਪੀ. ਯੂ.  ਅਤੇ 4GB ਰੈਮ ਅਤੇ  ਫੋਨ ਦੀ ਸਟੋਰੇਜ 64GB ਹੈ, ਜਿਸ ਨੂੰ ਮਾਈਕ੍ਰੋ-ਐੱਸਡੀ ਕਾਰਡ ਰਾਹੀਂ 512GB ਤੱਕ ਵਧਾਇਆ ਜਾ ਸਕਦਾ ਹੈ।

ਡਿਊਲ ਸਿਮ  ਵਾਲਾ ਵਿੰਡੋਜ਼ 10 ਮੋਬਾਇਲ ਆਧਾਰਿਤ Alcatel Idol 4 Pro  'ਚ 21 ਮੈਗਾਪਿਕਸਲ ਰਿਅਰ ਕੈਮਰਾ ਹੈ, ਜੋ ਟੱਚ ਫੋਕਸ ਅਤੇ ਡਿਊਲ ਐੱਲ. ਈ. ਡੀ. ਫਲੈਸ਼ ਨਾਲ ਲੈਸ ਹੈ। ਐਂਡਰਾਇਡ ਵੇਰੀਐਂਟ 'ਚ 16 ਮੈਗਾਪਿਕਸਲ ਰਿਅਰ ਕੈਮਰਾ ਦਿੱਤਾ ਗਿਆ ਸੀ ਅਤੇ ਅਗਲੇ ਪਾਸੇ ਫੋਨ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ, ਜੋ ਰੀਅਲ ਟਾਇਮ ਫੇਸ ਬਿਊਟੀਫਿਕੇਸ਼ਨ ਅਤੇ ਐੱਲ. ਈ. ਡੀ. ਫਲੈਸ਼ ਨਾਲ ਆਉਂਦਾ ਹੈ। 

ਇਸ ਸਮਾਰਟਫੋਨ ਦਾ ਡਾਈਮੇਸ਼ਨ 153.9*75.4*6.99 ਮਿਲੀਮੀਟਰ ਅਤੇ ਵਜ਼ਨ 152 ਗ੍ਰਾਮ ਹੈ। ਇਸ ਸਮਾਰਟਫੋਨ 'ਚ 3000 mAh ਬੈਟਰੀ ਦਿੱਤੀ ਗਈ ਹੈ, ਜੋ ਕੁਇੱਕ ਚਾਰਜ 2.0 ਤਕਨੀਕ ਰਾਹੀਂ 95 ਮਿੰਟ 'ਚ ਫੁਲ ਚਾਰਜ ਕਰਨ ਦਾ ਦਾਅਵਾ ਕੀਤਾ ਗਿਆ ਹੈ। ਬੈਟਰੀ ਨੂੰ ਲੈ ਕੇ ਕੰਪਨੀ ਦੁਆਰਾ ਦੱਸਿਆ ਗਿਆ ਹੈ ਕਿ ਇਹ 20 ਘੰਟੇ ਤੱਕ ਦਾ ਟਾਕ-ਟਾਈਮ  ਅਤੇ 420 ਘੰਟਿਆਂ ਤੱਕ ਦਾ ਸਟੈਂਡਬਾਏ ਟਾਈਮ ਦੇਵੇਗੀ। ਕੁਨੈਕਟੀਵਿਟੀ ਲਈ ਇਸ ਸਮਾਰਟਫੋਨ 'ਚ 4G ਐੱਲ. ਟੀ. ਈ. (ਕੈਟ 6.) , ਵਾਈ-ਫਾਈ 802.11 a/b/g/n/ac,  ਵਾਈ-ਫਾਈ ਡਾਇਰੈਕਟ, ਐੱਨ. ਐੱਫ. ਸੀ. , ਬਲੂਟੁਥ 4.1,GPS ਅਤੇ USB ਟਾਈਪ-ਸੀ ਪੋਰਟ (ਓ. ਟੀ. ਜੀ. ਸੁਪੋਰਟ) ਵਰਗੇ ਫੀਚਰ ਹਨ। ਫੋਨ 'ਚ ਐਕਸਲਰੋਮੀਟਰ , Proximity, ਲਾਈਟ, ਈ-ਕੰਪਾਸ, ਜਾਇਰੋਸਕੋਪ ਅਤੇ Hall switch ਵੀ ਹਨ।


Related News