ਵੱਡਾ ਹਾਦਸਾ: ਭੈਣ ਦੇ ਭੋਗ 'ਤੇ ਜਾ ਰਹੇ ਦੋ ਭਰਾਵਾਂ ਨਾਲ ਵਾਪਰਿਆ ਭਾਣਾ, ਪਤਾ ਨਹੀਂ ਸੀ ਇੰਝ ਆਵੇਗੀ ਮੌਤ

07/05/2024 3:12:11 PM

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਤੋਂ ਬੇਹੱਦ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।  ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਨੇੜੇ ਮੋਟਰਸਾਈਕਲ ਤੇ ਜਾ ਰਹੇ ਦੋ ਸਕੇ ਭਰਾਵਾਂ ਉੱਪਰ ਸਫੇਦੇ ਦਾ ਟਾਹਿਣਾ ਡਿੱਗ ਗਿਆ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਦੱਸ ਦੇਈਏ ਦੋਵੇਂ ਭਰਾ ਆਪਣੀ ਆਪਣੀ ਭੈਣ ਦੇ ਭੋਗ 'ਤੇ ਜਾ ਰਹੇ ਸਨ ਕਿ ਰਸਤੇ 'ਚ ਦੋਵਾਂ ਭਰਾਵਾਂ ਨਾਲ ਦਰਦਨਾਕ ਹਾਦਸਾ ਵਾਪਰ ਗਿਆ। 

ਇਹ ਵੀ ਪੜ੍ਹੋ- ਸੰਗਰੂਰ ਤੋਂ ਵੱਡੀ ਖ਼ਬਰ, ਸਾਥੀ ਅਧਿਆਪਕਾਂ ਤੋਂ ਦੁਖੀ ਹੋ ਕੇ ਮੁੱਖ ਅਧਿਆਪਕ ਨੇ ਕੀਤੀ ਖ਼ੁਦਕੁਸ਼ੀ

ਇਸ ਦੌਰਾਨ ਮੌਕੇ 'ਤੇ ਪਹੁੰਚੇ ਮ੍ਰਿਤਕਾਂ ਦੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਅਤੇ ਕੈਮਰੇ ਸਾਹਮਣੇ ਕੁਝ ਬੋਲ ਵੀ ਨਹੀਂ ਪਾਏ। ਰਿਸ਼ਤੇਦਾਰਾਂ ਨੇ ਦੱਸਿਆ ਕਿ ਦੋਵੇਂ ਭਰਾ ਆਪਣੀ ਭੈਣ ਦੇ ਭੋਗ 'ਤੇ ਕਾਦੀਆਂ ਦੇ ਪਿੰਡ ਖਾਰੇ ਜਾ ਰਹੇ ਸਨ ਕਿ ਰਸਤੇ 'ਚ ਦੋਵਾਂ ਭਰਾਵਾਂ ਦੇ ਨਾਲ ਇਹ ਹਾਦਸਾ ਵਾਪਰ ਜਾਣ ਕਾਰਨ ਮੌਤ ਹੋ ਗਈ। ਦੋਵਾਂ ਭਰਾਵਾਂ ਦੀ ਪਹਿਚਾਨ ਬਲਕਾਰ ਸਿੰਘ ਅਤੇ ਗੁਰਮੇਜ ਸਿੰਘ ਵਾਸੀ ਸ਼ਹੂਰ ਕਲਾਂ ਦੇ ਤੌਰ 'ਤੇ ਹੋਈ ਹੈ।

ਇਹ ਵੀ ਪੜ੍ਹੋ-  GNDU 'ਚ ਸਨਸਨੀ ਖੇਜ ਮਾਮਲਾ, ਸੁਰੱਖਿਆ ਅਮਲੇ ’ਚ ਤਾਇਨਾਤ ਔਰਤਾਂ ਨੇ ਅਧਿਕਾਰੀਆਂ 'ਤੇ ਲਾਏ ਵੱਡੇ ਇਲਜ਼ਾਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News