ਸੜਕ ਕਿਨਾਰੇ ਹੋਇਆ ਧਮਾਕਾ; ਤਿੰਨ ਲੋਕਾਂ ਦੀ ਮੌਤ, 7 ਜ਼ਖ਼ਮੀ
Friday, Jul 05, 2024 - 04:36 PM (IST)
ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਸ਼ੁੱਕਰਵਾਰ ਨੂੰ ਸੜਕ ਕਿਨਾਰੇ ਧਮਾਕੇ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 7 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬਚਾਅ ਸੇਵਾ '1122' ਦੇ ਬੁਲਾਰੇ ਨੇ ਦੱਸਿਆ ਕਿ ਧਮਾਕਾ ਮਰਦਾਨ ਜ਼ਿਲ੍ਹੇ ਦੀ ਤਖ਼ਤ ਬਾਈ ਤਹਿਸੀਲ 'ਚ ਜਲਾਲਾ ਪੁਲ ਕੋਲ ਹੋਇਆ। ਬਚਾਅ ਅਧਿਕਾਰੀਆਂ ਨੇ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਮਰਦਾਨ ਮੈਡੀਕਲ ਕੰਪਲੈਕਸ ਪਹੁੰਚਾਇਆ।
ਪੁਲਸ ਦਲ ਹਾਦਸੇ ਵਾਲੀ ਜਗ੍ਹਾ ਪਹੁੰਚਿਆ ਅਤੇ ਧਮਾਕਾ ਕਿਸੇ ਵਿਸਫ਼ੋਟਕ ਨਾਲ ਹੋਇਆ ਯਾਨੀ ਸਿਲੰਡਰ ਫਟਣ ਨਾਲ, ਇਹ ਪਤਾ ਕਰਨ ਲਈ ਉਸ ਨੇ ਸਬੂਤ ਇਕੱਠੇ ਕੀਤੇ। ਪੁਲਸ ਨੇ ਦੱਸਿਆ ਕਿ ਬੁੱਧਵਾਰ ਨੂੰ ਉੱਤਰੀ-ਪੱਛਮੀ ਪਾਕਿਸਤਾਨ 'ਚ ਰਿਮੋਟ ਕੰਟਰੋਲ ਰਾਹੀਂ ਕਾਰ ਬੰਬ ਧਮਾਕਾ ਕਰ ਕੇ ਇਕ ਸਾਬਕਾ ਸੀਨੇਟਰ ਅਤੇ ਤਿੰਨ ਹੋਰ ਦਾ ਕਤਲ ਕਰ ਦਿੱਤਾ। ਜਦੋਂ ਧਮਾਕਾ ਹੋਇਆ, ਉਦੋਂ ਹਿਦਾਇਤੁੱਲਾ ਆਪਣੇ ਭਤੀਜੇ ਨਜੀਬੁੱਲਾ ਖਾਨ ਲਈ ਜ਼ਿਮਨੀ ਚੋਣ ਪ੍ਰਚਾਰ ਦੇ ਸਿਲਸਿਲੇ 'ਚ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗੇ ਮਾਮੋਂਡ ਬਾਜ਼ੌਰ ਕਬਾਇਲੀ ਜ਼ਿਲ੍ਹੇ ਦੇ ਤਾਮਦੋਲਾ ਇਲਾਕੇ 'ਚ ਸਨ। ਪੀਕੇ 22 ਸੂਬਾਈ ਅਸੈਂਬਲੀ ਚੋਣ ਖੇਤਰ ਲਈ ਜ਼ਿਮਨੀ ਚੋਣ 12 ਜੁਲਾਈ ਨੂੰ ਹੋਣੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e