ਏਅਰਟੈੱਲ ਦੇ ਇਸ ਪਲਾਨ ’ਚ ਰੋਜ਼ਾਨਾ ਮਿਲੇਗਾ 1.5GB ਡਾਟਾ

Monday, Dec 31, 2018 - 04:42 PM (IST)

ਏਅਰਟੈੱਲ ਦੇ ਇਸ ਪਲਾਨ ’ਚ ਰੋਜ਼ਾਨਾ ਮਿਲੇਗਾ 1.5GB ਡਾਟਾ

ਗੈਜੇਟ ਡੈਸਕ– ਟੈਲੀਕਾਮ ਕੰਪਨੀਆਂ ’ਚ ਚੱਲ ਰਹੀ ਮੁਕਾਬਲੇਬਾਜ਼ੀ ’ਚ ਏਅਰਟੈੱਲ ਇਕ ਨਵਾਂ ਪ੍ਰੀਪੇਡ ਪਲਾਨ ਲੈ ਕੇ ਆਈ ਹੈ। ਏਅਰਟੈੱਲ ਦਾ ਇਹ ਨਵਾਂ ਪ੍ਰੀਪੇਡ ਪਲਾਨ 398 ਰੁਪਏ ਦਾ ਹੈ। ਇਸ ਰੀਚਾਰਜ ਪਲਾਨ ਦੀ ਮਿਆਦ 70 ਦਿਨਾਂ ਦੀ ਹੈ। ਏਅਰਟੈੱਲ ਨੇ ਕੁਝ ਮਹੀਨੇ ਪਹਿਲਾਂ ਲਾਂਚ ਕੀਤੇ ਗਏ 419 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਹਟਾ ਦਿੱਤਾ ਹੈ। 398 ਰੁਪਏ ਵਾਲੇ ਨਵੇਂ ਪ੍ਰੀਪੇਡ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲੇਗਾ। ਯੂਜ਼ਰਜ਼ ਇਹ ਡਾਟਾ 70 ਦਿਨਾਂ ਤਕ ਮਿਲੇਗਾ। ਉਥੇ ਹੀ 419 ਰੁਪਏ ਵਾਲੇ ਜਿਸ ਪਲਾਨ ਨੂੰ ਹਟਾਇਆ ਗਿਆ ਹੈ ਉਸ ਦੀ ਮਿਆਦ 75 ਦਿਨਾਂ ਦੀ ਸੀ ਅਤੇ ਇਸ ਵਿਚ ਰੋਜ਼ਾਨਾ 1.4 ਜੀ.ਬੀ. ਡਾਟਾ ਮਿਲਦਾ ਸੀ। 

ਇਸ ਤੋਂ ਇਲਾਵਾ ਏਅਰਟੈੱਲ ਨੇ ਹਾਲ ਹੀ ’ਚ 399 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਰਿਵਾਈਜ਼ ਕੀਤਾ ਹੈ। ਇਸ ਪਲਾਨ ’ਚ ਗਾਹਕਾਂ ਨੂੰ 84 ਦਿਨਾਂ ਤਕ ਰੋਜ਼ਾਨਾ 1 ਜੀ.ਬੀ. ਡਾਟਾ ਮਿਲਦਾ ਹੈ। 398 ਰੁਪਏ ਵਾਲੇ ਨਵੇਂ ਪ੍ਰੀਪੇਡ ਪਲਾਨ ’ਚ ਡਾਟਾ ਤੋਂ ਇਲਾਵਾ ਅਨਲਿਮਟਿਡ ਵੁਆਇਸ ਕਾਲ ਦੀ ਸੁਵਿਧਾ ਵੀ ਮਿਲੇਗੀ। ਇਸ ਤੋਂ ਇਲਾਵਾ ਰੋਜ਼ਾਨਾ 90 ਮੈਸੇਜ ਵੀ ਭੇਜ ਸਕਣਗੇ।


Related News