ਏਅਰਟੈੱਲ ਦੇ 199 ਰੁਪਏ ਵਾਲੇ ਪਲਾਨ 'ਚ ਹੁਣ ਮਿਲੇਗਾ ਜ਼ਿਆਦਾ ਡਾਟਾ

01/18/2019 5:13:12 PM

ਗੈਜੇਟ ਡੈਸਕ- ਭਾਰਤੀ ਟੈਲੀਕਾਮ ਦਿੱਗਜ ਭਾਰਤੀ ਏਅਰਟੈੱਲ ਨੇ ਆਪਣੇ ਪਾਪੂਲਰ ਪ੍ਰੀਪੇਡ ਪਲਾਨ ਨੂੰ ਰਿਵਾਇਜ ਕੀਤਾ ਹੈ। ਇਹ ਪਲਾਨ 199 ਰੁਪਏ ਦਾ ਹੈ। ਇਸ ਦੇ ਤਹਿਤ ਹੁਣ ਕੰਪਨੀ ਯੂਜ਼ਰਸ ਨੂੰ ਹਰ ਦਿਨ 1.4GB ਡਾਟਾ ਦਿੰਦੀ ਹੈ। ਪਰ ਹੁਣ ਇਸ ਨੂੰ ਵਧਾ ਕਰ 1.5GB ਡਾਟਾ ਕਰ ਦਿੱਤਾ ਗਿਆ ਹੈ। ਮਤਲਬ ਮਹੀਨੇ 'ਚ ਤੁਹਾਨੂੰ 2.8GB ਦਾ ਐਡੀਸ਼ਨਲ ਡਾਟਾ ਇਸ ਕੀਮਤ 'ਤੇ ਦਿੱਤਾ ਜਾ ਰਿਹਾ ਹੈ।PunjabKesari ਹਾਲਾਂਕਿ ਰਿਲਾਇੰਸ ਜਿਓ ਰਾਹੀਂ ਇਸ ਕੀਮਤ 'ਤੇ ਦਿੱਤਾ ਜਾਣ ਵਾਲਾ ਡਾਟਾ ਹੁਣ ਵੀ ਏਅਰਟੈਲ ਤੋਂ ਜ਼ਿਆਦਾ ਹੈ। Jio ਦੀ ਗੱਲ ਕਰੀਏ ਤਾਂ ਇੱਥੇ ਤੁਹਾਨੂੰ 198 ਰੁਪਏ 'ਚ ਹਰ ਦਿਨ 2GB 4G ਡਾਟਾ ਮਿਲਦਾ ਹੈ। ਇਸ ਪਲਾਨ 'ਚ ਦਿੱਤੇ ਜਾਣ ਵਾਲੇ ਦੂਜੇ ਫਾਈਦੇ ਦੀ ਗੱਲ ਕਰੀਏ ਤਾਂ ਇੱਥੇ ਅਨਲਿਮਟਿਡ ਲੋਕਲ ਨੈਸ਼ਨਲ ਵੁਆਇਸ ਕਾਲ ਦਿੱਤੀ ਜਾਂਦੀ ਹੈ। ਹਰ ਦਿਨ 100 SMS ਕਰ ਸਕਦੇ ਹਨ, ਤੇ ਇਸ ਦੀ ਵੈਲਿਡਿਟੀ 28 ਦਿਨ ਕੀਤੀ ਹੈ। ਟੋਟਲ ਡਾਟਾ ਦੀ ਗੱਲ ਕਰੀਏ ਤਾਂ ਜਿਓ 'ਚ ਤੁਹਾਨੂੰ 56GB ਡਾਟਾ ਮਿਲਦਾ ਹੈ, ਜਦ ਕਿ ਏਅਰਟੈੱਲ ਇਸ ਤੋਂ 14GB ਘੱਟ ਹੈ। ਹਾਲਾਂਕਿ ਇਸ ਤੋਂ ਪਹਿਲਾਂ ਏਅਰਟੈੱਲ ਦਾ ਡਾਟਾ ਹੋਰ ਵੀ ਘੱਟ ਸੀ।PunjabKesariਤੁਹਾਨੂੰ ਦੱਸ ਦੇਈਏ ਕਿ ਹੁਣ ਕੰਪਨੀਆਂ ਨਵੇਂ ਪਲਾਨ ਲਿਆਉਣ ਦੇ ਬਦਲੇ ਪੁਰਾਣੇ ਪਲਾਨ ਨੂੰ ਰਿਵਾਈਜ਼ ਕਰ ਰਹੀ ਹਨ। ਹਾਲ ਹੀ 'ਚ ਬੀ. ਐੱਸ. ਐੱਨ ਐੱਲ. ਨੇ ਵੀ ਆਪਣਾ ਪੁਰਾਣਾ 399 ਦਾ ਪਲਾਨ ਰਿਵਾਈਜ਼ ਕਰਕੇ ਜ਼ਿਆਦਾ ਡਾਟਾ ਦੇਣ ਦਾ ਐਲਾਨ ਕੀਤਾ ਹੈ। 399 ਰੁਪਏ ਪੁਰਾਣੇ ਪੈਕ 'ਚ ਕੰਪਨੀ ਹਰ ਦਿਨ 1GB 3G ਡਾਟਾ ਦਿੰਦੀ ਸੀ, ਪਰ ਹੁਣ ਇਸ ਨੂੰ ਬਦਲ ਕਰ ਹਰ ਦਿਨ 3.21GB ਡਾਟਾ ਕਰ ਦਿੱਤਾ ਗਿਆ ਹੈ। ਮਤਲਬ ਇਸ ਬਦਲਾਅ 'ਚ ਕਾਫ਼ੀ ਜ਼ਿਆਦਾ ਡਾਟਾ ਐਕਸਟਰਾ ਦਿੱਤਾ ਗਿਆ ਹੈ।


Related News