Airtel ਗਾਹਕਾਂ ਲਈ ਖ਼ੁਸ਼ਖ਼ਬਰੀ, ਪ੍ਰੀਪੇਡ ਪੈਕ ਖ਼ਤਮ ਹੋਣ ਤੋਂ ਬਾਅਦ ਵੀ ਮਿਲਣਗੇ ਇਹ ਫਾਇਦੇ
Tuesday, Nov 17, 2020 - 03:44 PM (IST)
ਗੈਜੇਟ ਡੈਸਕ– ਭਾਰਤੀ ਏਅਰਟੈੱਲ ਨੇ ਆਪਣੇ ਸਾਰੇ ਪ੍ਰੀਪੇਡ ਵਾਊਚਰਾਂ ਲਈ ਆਫਰ ਕੀਤੇ ਜਾਣ ਵਾਲੇ 'Post Pack Benefits' ਦੀ ਜਾਣਕਾਰੀ ਦਿੱਤੀ ਹੈ। ਪੋਸਟ ਪੈਕ ਬੈਨੀਫਿਟਸ ਉਨ੍ਹਾਂ ਸਾਰੇ ਏਅਰਟੈੱਲ ਗਾਹਕਾਂ ਲਈ ਹਨ ਜੋ ਇਕ ਵੈਲਿਡ ਪ੍ਰੀਪੇਡ ਪਲਾਨ ਦਾ ਇਸਤੇਮਾਲ ਕਰ ਰਹੇ ਹਨ। ਇਹ ਉਹ ਬੈਨੀਫਿਟਸ ਹਨ ਜਿਨ੍ਹਾਂ ਨੂੰ ਕੰਪਨੀ ਡੇਲੀ ਜਾਂ ਹਰ ਮਹੀਨੇ ਮਿਲਣ ਵਾਲੇ ਡਾਟਾ, ਵੌਇਸ ਅਤੇ ਐੱਸ.ਐੱਮ.ਐੱਸ. ਬੈਨੀਫਿਟ ਖ਼ਤਮ ਹੋਣ ਤੋਂ ਬਾਅਦ ਆਫਰ ਕਰਦੀ ਹੈ। ਉਦਾਹਰਣ ਲਈ ਏਅਰਟੈੱਲ ਦੇ 599 ਰੁਪਏ ਵਾਲੇ ਪ੍ਰੀਪੇਡ ਪਲਾਨ ’ਚ ਡੇਲੀ ਡਾਟਾ ਬੈਨੀਫਿਟਸ ਮਿਲਦੇ ਹਨ। ਯਾਨੀ ਪੋਸਟ ਪੈਕ ਬੈਨੀਫਿਟਸ ਉਦੋਂ ਇਫੈਕਟਸ ’ਚ ਆਏਗਾ ਜਦੋਂ ਯੂਜ਼ਰਸ ਦਾ ਡੇਲੀ ਡਾਟਾ ਬੈਨੀਫਿਟ ਖ਼ਮਤ ਹੋ ਜਾਵੇਗਾ। ਇਸ ਤੋਂ ਇਲਾਵਾ ਏਅਰਟੈੱਲ ਨੇ ਅਨਲਿਮਟਿਡ ਕਾਲਿੰਗ ਆਫਰ, ਡੇਲੀ ਐੱਸ.ਐੱਮ.ਐੱਸ. ਕੋਟਾ ਸਮੇਤ ਦੂਜੇ ਫਾਇਦੇ ਵੀ ਆਫਰ ਕੀਤੇ ਹਨ। ਆਓ ਇਨ੍ਹਾਂ ਬਾਰੇ ਜਾਣਦੇ ਹਾਂ ਸਭ ਕੁਝ।
ਇਹ ਵੀ ਪੜ੍ਹੋ– BSNL ਦਾ ਧਮਾਕੇਦਾਰ ਪਲਾਨ, 599 ਰੁਪਏ ’ਚ ਮਿਲੇਗਾ 3300GB ਡਾਟਾ
ਭਾਰਤੀ ਏਅਰਟੈੱਲ ਦੇ ਅਨਲਿਮਟਿਡ ਕੰਬੋ ਪਲਾਨ ਦੀ ਗੱਲ ਕਰੀਏ ਤਾਂ ਕੰਪਨੀ 19 ਰੁਪਏ, 129 ਰੁਪਏ 149 ਰੁਪਏ, 179 ਰੁਪਏ, 197 ਰੁਪਏ, 199 ਰੁਪਏ, 219 ਰੁਪਏ, 249 ਰੁਪਏ, 279 ਰੁਪਏ, 289 ਰੁਪਏ, 297 ਰੁਪਏ, 298 ਰੁਪਏ, 349 ਰੁਪਏ, 379 ਰੁਪਏ, 398 ਰੁਪਏ, 399 ਰੁਪਏ, 448 ਰੁਪਏ, 449 ਰੁਪਏ, 497 ਰੁਪਏ, 499 ਰੁਪਏ, 558 ਰੁਪਏ, 598 ਰੁਪਏ, 599 ਰੁਪਏ, 647 ਰੁਪਏ, 698 ਰੁਪਏ, 1,498 ਰੁਪਏ, 2498 ਰੁਪਏ ਅਤੇ 2,698 ਰੁਪਏ ਆਫਰ ਕਰਦੀ ਹੈ। ਇਨ੍ਹਾਂ ਪੈਕ ’ਚ ਅਨਲਿਮਟਿਡ ਕਾਲਿੰਗ ਮਿਲਦੀ ਹੈ। ਇਨ੍ਹਾਂ ਸਾਰੇ ਪ੍ਰੀਪੇਡ ਪਲਾਨ ’ਚ ਅਨਲਿਮਟਿਡ ਕਾਲਿੰਗ ਦੌਰਾਨ ਕੋਈ ਫੀਸ ਨਹੀਂ ਲੱਗੇਗੀ ਪਰ 1860x ਅਤੇ 5xxxx ਤੋਂ ਸ਼ੁਰੂ ਹੋਣ ਵਾਲੇ ਸਪੈਸ਼ਲ ਨੰਬਰ ਤੋਂ ਕਾਲ ਕਰਨ ’ਤੇ ਟੈਰਿਫ ਮੁਤਾਬਕ, ਚਾਰਜ ਲਏ ਜਾਣਗੇ।
ਇਹ ਵੀ ਪੜ੍ਹੋ– ਅਗਲੇ ਸਾਲ ਤੋਂ ਮਹਿੰਗਾ ਹੋ ਸਕਦੈ ਫੋਨ ’ਤੇ ਗੱਲ ਕਰਨਾ, 20 ਫੀਸਦੀ ਤਕ ਵਧ ਸਕਦੀਆਂ ਹਨ ਕੀਮਤਾਂ
ਡਾਟਾ ਬੈਨੀਫਿਟ ਦੀ ਗੱਲ ਕਰੀਏ ਤਾਂ 199 ਰੁਪਏ, 219 ਰੁਪਏ, 249 ਰੁਪਏ, 279 ਰੁਪਏ, 289 ਰੁਪਏ, 297 ਰੁਪਏ, 298 ਰੁਪਏ, 349 ਰੁਪਏ, 399 ਰੁਪਏ, 448 ਰੁਪਏ, 497 ਰੁਪਏ, 499 ਰੁਪਏ, 558 ਰੁਪਏ, 598 ਰੁਪਏ, 599 ਰੁਪਏ, 647 ਰੁਪਏ, 2,498 ਰੁਪਏ ਅਤੇ 2,698 ਰੁਪਏ ਵਾਲੇ ਰੀਚਾਰਜ ਪੈਕ ਡੇਲੀ ਡਾਟਾ ਬੈਨੀਫਿਟਸ ਨਾਲ ਆਉਂਦੇ ਹਨ। ਹਰ ਪਲਾਨ ’ਚ ਮਿਲਣ ਵਾਲੇ ਡੇਲੀ ਡਾਟਾ ਦੀ ਲਿਮਟ ਵੱਖ-ਵੱਖ ਹੈ। ਡੇਲੀ ਲਿਮਟ ਖ਼ਤਮ ਹੋਣ ਤੋਂ ਬਾਅਦ ਗਾਹਕਾਂ ਨੂੰ 64Kbps ਦੀ ਸਪੀਡ ਨਾਲ ਅਨਲਿਮਟਿਡ ਡਾਟਾ ਮਿਲਦਾ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਇਸ ਸਪੀਡ ਨਾਲ ਗਾਹਕ ਆਸਾਨੀ ਨਾਲ ਵਟਸਐਪ ਮੈਸੇਜ ਭੇਜ ਅਤੇ ਰਿਸੀਵ ਕਰ ਸਕਦੇ ਹਨ।
ਇਹ ਵੀ ਪੜ੍ਹੋ– iPhone 12 Mini ਯੂਜ਼ਰਸ ਪਰੇਸ਼ਾਨ, ਅਨਲਾਕ ਹੀ ਨਹੀਂ ਹੋ ਰਿਹਾ ਫੋਨ
ਉਥੇ ਹੀ 19 ਰੁਪਏ, 48 ਰੁਪਏ, 49 ਰੁਪਏ, 79 ਰੁਪਏ, 98 ਰੁਪਏ, 129 ਰੁਪਏ, 149 ਰੁਪਏ, 179 ਰੁਪਏ, 197 ਰੁਪਏ, 251 ਰੁਪਏ, 379 ਰੁਪਏ, 401 ਰੁਪਏ ਅਤੇ 1,498 ਰੁਪਏ ਵਾਲੇ ਪਲਾਨ ’ਚ ਮਿਲਣ ਵਾਲਾ ਡਾਟਾ ਖ਼ਤਮ ਹੋਣ ਤੋ ਬਾਅਦ 50 ਪੈਸੇ ਪ੍ਰਤੀ ਐੱਮ.ਬੀ. ਦਾ ਵਾਊਚਰ ਟੈਰਿਫ ਪਲਾਨ ਦੇ ਹਿਸਾਬ ਨਾਲ ਚਾਰਜ ਲਿਆ ਜਾਂਦਾ ਹੈ। ਐੱਸ.ਐੱਮ.ਐੱਸ. ਬੈਨੀਫਿਟਸ ਦੀ ਗੱਲ ਕਰੀਏ ਤਾਂ ਫਿਕਸਡ ਕੋਟਾ ਖ਼ਤਮ ਹੋਣ ਤੋਂ ਬਾਅਦ 1 ਰੁਪਏ/1.5 ਰੁਪਏ ਪ੍ਰਤੀ ਐੱਸ.ਐੱਮ.ਐੱਸ. ਦੇ ਹਿਸਾਬ ਨਾਲ ਚਾਰਜ ਦੇਣਾ ਹੁੰਦਾ ਹੈ। ਉਪਰ ਦੱਸੇ ਗਏ ਸਾਰੇ ਪੈਕਸ ’ਚ 100 ਐੱਸ.ਐੱਮ.ਐੱਸ. ਪ੍ਰਤੀ ਦਿਨ ਲਈ ਮੁਫ਼ਤ ਮਿਲਦੇ ਹਨ।